MP ਗੁਰਜੀਤ ਔਜਲਾ ਨੇ ਸਮਰਥਕਾਂ ਸਮੇਤ ਘੇਰਿਆ ਅੰਮ੍ਰਿਤਸਰ ਦਾ ਪਾਸਪੋਰਟ ਦਫ਼ਤਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਫ਼ਤਰ ਮੁਲਾਜ਼ਮਾਂ ਵੱਲੋਂ ਲੋਕਾਂ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕਰਨ ਦੇ ਲਗਾਏ ਇਲਜ਼ਾਮ

Punjab News

ਅੰਮ੍ਰਿਤਸਰ : ਸਾਂਸਦ ਗੁਰਜੀਤ ਔਜਲਾ ਵੱਲੋਂ ਅੱਜ ਅੰਮ੍ਰਿਤਸਰ ਦਾ ਪਾਸਪੋਰਟ ਦਫਤਰ ਘੇਰਿਆ ਗਿਆ। ਇਸ ਮੌਕੇ 'ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਗੁਰਜੀਤ ਔਜਲਾ ਨੇ ਕਿਹਾ ਕਿ ਪਾਸਪੋਰਟ ਦਫ਼ਤਰ ਦੇ ਕਰਮਚਾਰੀਆਂ ਵੱਲੋਂ ਇਥੇ ਪਾਸਪੋਰਟ ਬਣਵਾਉਣ ਆਏ ਲੋਕਾਂ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। 

ਉਹਨਾਂ ਕਿਹਾ ਕਿ ਪਾਸਪੋਰਟ ਦਫ਼ਤਰ ਦੇ ਕਰਮਚਾਰੀ ਜਾਣਬੁੱਝ ਕੇ ਲੋਕਾਂ ਦੇ ਕਈ ਚੱਕਰ ਮਰਵਾਉਦੇ ਹਨ, ਜਿਸ ਦੇ ਚਲਦਿਆਂ ਇਥੇ ਆਉਣ ਵਾਲੇ ਲੋਕ ਵੱਡੀ ਗਿਣਤੀ ਦੇ ਵਿੱਚ ਖੱਜਲ ਖਰਾਬ ਹੁੰਦੇ ਹਨ। ਉਨ੍ਹਾਂ ਕਿਹਾ ਕਿ ਦਫ਼ਤਰ ਦੇ ਬਾਹਰ ਕਈ ਦਲਾਲ ਵੀ ਸਰਗਰਮ ਹਨ ਜੋ ਕਿ ਭੋਲੇ-ਭਾਲੇ ਲੋਕਾਂ ਦੇ ਨਾਲ ਲੁੱਟ ਕਰਦੇ ਹਨ। 

ਇਹ ਵੀ ਪੜ੍ਹੋ: ਹੁਣ ਹੈਲੀਕਾਪਟਰ ਦੀ ਬਜਾਏ ਜੈੱਟ ਦੀ ਸਵਾਰੀ ਕਰਨਗੇ ਪੰਜਾਬ ਦੇ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ

ਖੇਤਰੀ ਪਾਸਪੋਰਟ ਦਫ਼ਤਰ ਅੰਮ੍ਰਿਤਸਰ ਦੇ ਬਾਹਰ ਪਾਸਪੋਰਟ ਅਫ਼ਸਰ ਦੀਆਂ ਆਪਹੁਦਰੀਆਂ, ਰਿਸ਼ਵਤਖੋਰੀ, ਅਸੰਵੇਦਨਸ਼ੀਲਤਾ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ। ਇਸ ਮੌਕੇ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਰਾਹੀਂ ਕੇਂਦਰੀ ਵਿਦੇਸ਼ ਮੰਤਰੀ ਨੂੰ ਯਾਦ ਪੱਤਰ ਵੀ ਸੌਂਪਿਆ।

ਉਹਨਾਂ ਕਿਹਾ ਕਿ ਜੇਕਰ ਦੀ ਹਾਲਤ ਨੂੰ ਜਲਦੀ ਠੀਕ ਨਾ ਕੀਤਾ ਗਿਆ ਪੰਜਾਬ ਤੋਂ ਪਾਸਪੋਰਟ ਵਿਭਾਗ ਦੇ ਸੈਕਟਰੀ ਦਾ ਵੀ ਘਿਰਾਓ ਕੀਤਾ ਜਾਵੇਗਾ ਅਤੇ ਨਾਲ ਹੀ ਇਸ ਨਾਲ ਸਬੰਧਤ ਮੰਤਰੀ ਦਾ ਵੀ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦੀ ਇਹ ਸ਼ਿਕਾਇਤ ਹੁੰਦੀ ਹੈ ਕਿ ਪਾਸਪੋਰਟ ਅਫ਼ਸਰ ਉਨ੍ਹਾਂ ਨੂੰ ਸਿੱਧੇ ਤੌਰ 'ਤੇ ਨਹੀਂ ਮਿਲਦੇ, ਜਦ ਕਿ ਉਨ੍ਹਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਲੋਕਾਂ ਦੇ ਨਾਲ ਸਿੱਧਾ ਮਿਲ ਕੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰਨਾ।