ਹੁਣ ਹੈਲੀਕਾਪਟਰ ਦੀ ਬਜਾਏ ਜੈੱਟ ਦੀ ਸਵਾਰੀ ਕਰਨਗੇ ਪੰਜਾਬ ਦੇ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ

ਏਜੰਸੀ

ਖ਼ਬਰਾਂ, ਪੰਜਾਬ

ਸਰਕਾਰ ਨੇ 10 ਸੀਟਾਂ ਵਾਲੇ ਫਿਕਸਡ ਵਿੰਗ ਜੈੱਟ ਜਹਾਜ਼ ਨੂੰ ਕਿਸੇ ਵੀ ਸਮੇਂ ਉਪਲਬਧ ਕਰਵਾਉਣ ਲਈ ਇਕ ਬਿਹਤਰ ਕੰਪਨੀ ਨੂੰ ਸੂਚੀਬੱਧ ਕਰਨ ਦਾ ਫੈਸਲਾ ਕੀਤਾ ਹੈ।

Punjab government ministers will ride jet instead of helicopter

 

ਚੰਡੀਗੜ੍ਹ: ਪੰਜਾਬ ਸਰਕਾਰ ਦੇ ਮੰਤਰੀ ਹੈਲੀਕਾਪਟਰ ਦੀ ਬਜਾਏ ਜੈੱਟ ਦੀ ਸਵਾਰੀ ਕਰਨਗੇ। ਪੰਜਾਬ ਸਰਕਾਰ ਨੇ 10 ਸੀਟਾਂ ਵਾਲੇ ਫਿਕਸਡ ਵਿੰਗ ਜੈੱਟ ਜਹਾਜ਼ ਨੂੰ ਕਿਸੇ ਵੀ ਸਮੇਂ ਉਪਲਬਧ ਕਰਵਾਉਣ ਲਈ ਇਕ ਬਿਹਤਰ ਕੰਪਨੀ ਨੂੰ ਸੂਚੀਬੱਧ ਕਰਨ ਦਾ ਫੈਸਲਾ ਕੀਤਾ ਹੈ।

ਇਹ ਵੀ ਪੜ੍ਹੋ: ਪਾਕਿਸਤਾਨੀ ਮਹਿਲਾ ਨੇ ਅੰਮ੍ਰਿਤਸਰ ਵਿਚ ਦਿੱਤਾ ਪੁੱਤਰ ਨੂੰ ਜਨਮ, ਪਿਤਾ ਨੇ ਨਾਂਅ ਰੱਖਿਆ ਬਾਰਡਰ-2

ਜੈੱਟ ਦੀਆਂ ਸੇਵਾਵਾਂ ਮੁੱਖ ਮੰਤਰੀ ਦੇ ਨਾਲ-ਨਾਲ ਕੈਬਨਿਟ ਮੰਤਰੀਆਂ ਲਈ ਵੀ ਉਪਲਬਧ ਹੋਣਗੀਆਂ। ਡਾਇਰੈਕਟਰ, ਸਿਵਲ ਏਵੀਏਸ਼ਨ ਨੇ ਚਾਰਟਰ ਜੈੱਟ ਸੇਵਾ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਹੈ। ਜੈੱਟ ਨੂੰ ਦੂਜੇ ਸੂਬਿਆਂ ਵਿਚ ਜਾਣ ਲਈ ਵੀ ਵਰਤਿਆ ਜਾ ਸਕਦਾ ਹੈ।