ਜਾਨ ਨੂੰ ਖਤਰੇ ਵਿਚ ਪਾ ਕੇ ਸੈਲਫ਼ੀ ਲੈਣ 200 ਫੁੱਟ ਉੱਚੀ ਪਾਣੀ ਦੀ ਟੈਂਕੀ ’ਤੇ ਚੜ੍ਹੇ 5 ਨਾਬਾਲਿਗ, ਦੇਖ ਲੋਕਾਂ ਦੇ ਉੱਡੇ ਹੋਸ਼

ਏਜੰਸੀ

ਖ਼ਬਰਾਂ, ਪੰਜਾਬ

ਸਥਾਨਕ ਮੁਰਾਦਪੁਰਾ ਮੁਹੱਲੇ ਵਿਖੇ ਮੌਜੂਦ ਅਜਿਹੀ ਪਾਣੀ ਵਾਲੀ ਟੈਂਕੀ ਉਪਰ ਰੋਜ਼ਾਨਾ ਛੋਟੇ ਬੱਚੇ ਸੈਲਫੀ ਲੈਣ ਲਈ ਅਕਸਰ ਟੈਂਕੀ ਉਪਰ ਚੜ੍ਹਦੇ ਵੇਖੇ ਜਾਂਦੇ ਹਨ

photo

 

ਤਰਨਤਾਰਨ : ਬੱਚਿਆਂ ਤੇ ਨੌਜਵਾਨਾਂ ਵਿਚ ਹੁਣ ਸੈਲਫੀ ਦਾ ਕ੍ਰੇਜ਼ ਇੰਨਾ ਵੱਧ ਗਿਆ ਹੈ ਕਿ ਉਹ ਸੈਲਫੀ ਸਟਾਰ ਬਣਨ ਲਈ ਹਰ ਹੱਦ ਟੱਪਣ ਲਈ ਤਿਆਰ ਹੋ ਜਾਂਦੇ ਹਨ। ਅਜਿਹਾ ਹੀ ਕੁੱਝ ਤਰਨਤਾਰਨ ਵਿਚ ਦੇਖਣ ਨੂੰ ਮਿਲਿਆ ਹੈ ਜਿੱਥੇ 5 ਨਾਬਾਲਿਗ ਬੱਚੇ ਸੈਲਫੀ ਲੈਣ ਲਈ 200 ਫੁੱਟ ਤੋਂ ਵੱਧ ਉੱਚੀ ਪਾਈ ਦੀ ਟੈਂਕੀ ਉੱਤੇ ਚੜ ਗਏ ਜਿਹਨਾਂ ਨੂੰ ਆਪਣੀ ਜਾਨ ਤੇ ਖੇਡ ਕੇ ਸੈਲਫ਼ੀ ਲੈਂਦੇ ਦੇਖਿਆ ਗਿਆ ਹੈ। ਇਨ੍ਹਾਂ ਨਾਬਾਲਿਗਾਂ ਨੂੰ ਦੇਖ ਕੇ ਲੋਕਾਂ ਦੇ ਹੋਸ਼ ਉੱਡ ਗਏ। ਲੋਕਾਂ ਨੇ ਬੱਚਿਆਂ ਨੂੰ ਟੈਂਕੀ ਤੋਂ ਹੇਠਾਂ ਉਤਾਰਿਆ।

ਇਸ ਖ਼ਤਰੇ ਨੂੰ ਮੁੱਲ ਲੈ ਕੇ ਬੱਚੇ ਆਪਣੀ ਜਾਨ ਨਾਲ ਖੇਡਦੇ ਹੋਏ ਮੋਬਾਇਲ ਰਾਹੀਂ ਇਕ ਦੂਸਰੇ ਦੀਆਂ ਤਸਵੀਰਾਂ ਖਿੱਚ ਰਹੇ ਸਨ। ਦੱਸਣਯੋਗ ਹੈ ਕਿ ਸਥਾਨਕ ਮੁਰਾਦਪੁਰਾ ਮੁਹੱਲੇ ਵਿਖੇ ਮੌਜੂਦ ਅਜਿਹੀ ਪਾਣੀ ਵਾਲੀ ਟੈਂਕੀ ਉਪਰ ਰੋਜ਼ਾਨਾ ਛੋਟੇ ਬੱਚੇ ਸੈਲਫੀ ਲੈਣ ਲਈ ਅਕਸਰ ਟੈਂਕੀ ਉਪਰ ਚੜ੍ਹਦੇ ਵੇਖੇ ਜਾਂਦੇ ਹਨ ਜਿਸ ਕਾਰਨ ਕਿਸੇ ਵੇਲੇ ਵੀ ਕੋਈ ਜਾਨੀ ਨੁਕਸਾਨ ਹੋ ਸਕਦਾ ਹੈ। ਇਸ ਨੁਕਸਾਨ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਉਚਿਤ ਕਦਮ ਸਮੇਂ ਉੱਪਰ ਚੁੱਕਣ ਦੀ ਬਹੁਤ ਜ਼ਿਆਦਾ ਲੋੜ ਹੈ।