35 ਕਿੱਲਿਆਂ ਦੇ ਮਾਲਕ ਨੇ ਬੀਜੀ ਖ਼ਸਖ਼ਸ, ਹੋਇਆ ਗ੍ਰਿਫਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਮੌਕੇ ਤੇ ਪਹੁੰਚ ਕੇ ਫਸਲ ਨੂੰ ਬਰਬਾਦ ਕੀਤਾ

Jaswinder Singh

ਮਲੋਟ- ਮਲੋਟ ਵਿਚ 35 ਕਿੱਲਿਆਂ ਦੇ ਮਾਲਕ ਇਕ ਕਿਸਾਨ ਨੇ ਆਪਣੇ ਖੇਤਾਂ ਵਿਚ ਖਸਖਸ ਬੀਜ ਦਿੱਤੀ ਪਰ ਗ਼ੈਰਕਾਨੂੰਨੀ ਨਸ਼ੇ ਦੀ ਖੇਤੀ ਦੀ ਖ਼ਬਰ ਪੁਲਿਸ ਨੂੰ ਮਿਲੀ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪਹਿਲਾਂ ਫਸਲ ਨੂੰ ਬਰਬਾਦ ਕੀਤਾ ਅਤੇ ਬਾਅਦ ਵਿਚ ਅਰੋਪੀ ਜਸਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਜਸਵਿੰਦਰ ਸਿੰਘ ਮਲੋਟ ਦੇ ਸ਼ੇਰਗੜ੍ਹ ਪਿੰਡ ਦਾ ਹੈ। ਉਧਰ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਬਿਲਕੁਲ ਵੀ ਖ਼ਬਰ ਨਹੀਂ ਸੀ ਕਿ ਉਹ ਕੀ ਬੀਜ ਰਿਹਾ ਹੈ। ਉਸਦਾ ਕਹਿਣਾ ਹੈ ਕਿ ਉਸ ਨੇ ਇਸ ਬਾਰੇ ਮੋਬਾਈਲ ਉਤੇ ਵੀਡੀਓ ਦੇਖੀ ਸੀ।

ਜਿਸ ਨੂੰ ਚੈੱਕ ਕਰਨ ਲਈ ਉਸ ਨੇ ਆਪਣੇ ਖੇਤ ਵਿਚ ਇਸ ਦੀ ਬਿਜਾਈ ਕਰ ਦਿੱਤੀ, ਪਰ ਉਹ ਨਹੀਂ ਜਾਣਦਾ ਸੀ ਉਸ ਦਾ ਇਹ ਤਜਰਬਾ ਉਸ ਨੂੰ ਇੰਨਾ ਮਹਿੰਗਾ ਪਵੇਗਾ, ਦੱਸ ਦਈਏ ਕਿ ਮੁਲਜ਼ਮ ਜਸਵਿੰਦਰ ਸਿੰਘ ਪਹਿਲਾਂ ਪਿੰਡ ਦਾ ਸਰਪੰਚ ਵੀ ਰਿਹਾ ਹੈ, ਦੱਸ ਦਈਏ ਕਿ ਜਸਵਿੰਦਰ ਸਿੰਘ ਕੋਲ 35 ਕਿੱਲੇ ਜ਼ਮੀਨ ਦੇ ਹਨ ਅਤੇ ਉਸਦੇ ਮੁਤਾਬਕ ਉਸਨੇ 5 ਮਰਲਿਆਂ ਵਿਚ ਕੀਤੀ ਸੀ। ਉਧਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਚਨਾ ਮਿਲਣ 'ਤੇ ਪੁਲਿਸ ਨੇ ਤੁਰੰਤ ਖੇਤ ਪਹੁੰਚ ਕੇ ਫ਼ਸਲ ਨੂੰ ਤਬਾਹ ਕੀਤਾ ਅਤੇ ਜਸਵਿੰਦਰ ਸਿੰਘ ਨੂੰ ਹਿਰਾਸਤ ਵਿਚ ਲਿਆ ਅਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਰੋਪੀ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।