ਅਬੋਹਰ - ਮਲੋਟ ਰੋੜ 'ਤੇ 8 ਗਾਵਾਂ ਅਤੇ ਸਾਂਢ ਮਰੇ ਹੋਏ ਮਿਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਬੋਹਰ - ਮਲੋਟ ਰੋੜ ਉੱਤੇ ਗੋਬਿੰਦਗੜ ਟੀ ਪੁਆਇੰਟ ਦੇ ਨੇੜੇ ਰਾਤ 8 ਤੋਂ ਜਿੱਦਾਂ ਗਾਵਾਂ ਮਾਰੀਆਂ ਹੋਈਆਂ ਮਿਲੀਆਂ

Cow Carcasses found, Abohar Tense

ਅਬੋਹਰ, ਅਬੋਹਰ - ਮਲੋਟ ਰੋੜ ਉੱਤੇ ਗੋਬਿੰਦਗੜ ਟੀ ਪੁਆਇੰਟ ਦੇ ਨੇੜੇ ਰਾਤ 8 ਤੋਂ ਜਿੱਦਾਂ ਗਾਵਾਂ ਮਾਰੀਆਂ ਹੋਈਆਂ ਮਿਲੀਆਂ, ਜਿਨ੍ਹਾਂ ਨੂੰ ਕਿਸੇ ਅਣਪਛਾਤੇ ਟਰੱਕ ਡਰਾਈਵਰ ਵੱਲੋਂ ਇੱਥੇ ਸੁੱਟਿਆ ਦੱਸਿਆ ਜਾ ਰਿਹਾ ਹੈ। ਪੁਲਿਸ ਅਧਿਕਾਰੀਆਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮਰੀਆਂ ਹੋਈਆਂ ਦਾ ਪੋਸਟਮਾਰਟਮ ਕਰਵਾਕੇ ਉਨ੍ਹਾਂ ਨੂੰ ਦਫ਼ਨਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਤਵਾਰ ਸਵੇਰੇ ਇਸ ਗੱਲ ਦੀ ਸੂਚਨਾ ਮਿਲਣ ਉੱਤੇ ਕ੍ਰਿਸ਼ਣਾ ਗੋਸੇਵਾ ਦੌਲਤਪੁਰਾ ਦੀ ਟੀਮ ਮੌਕੇ ਉੱਤੇ ਪਹੁੰਚੀ ਤਾਂ ਦੇਖਿਆ ਕਿ 8 ਗਵਾਂ ਤੇ ਸਾਂਢ ਮਰੇ ਪਏ ਹਨ, ਜਦੋਂ ਕਿ ਇੱਕ ਗਾਂ ਜਖ਼ਮੀ ਹਾਲਤ ਵਿਚ ਪਈ ਹੈ, ਜਿਸ ਨੂੰ ਇਲਾਜ ਲਈ ਗਊ ਸ਼ਾਲਾ ਭੇਜਿਆ ਗਿਆ।

ਉਨ੍ਹਾਂ ਨੇ ਸੂਚਨਾ ਨਗਰ ਥਾਣਾ ਪੁਲਿਸ ਨੂੰ ਦਿੱਤੀ, ਇੰਚਾਰਜ ਪਰਮਜੀਤ ਕੁਮਾਰ, ਚੰਦਰ ਸ਼ੇਖਰ ਅਤੇ ਡੀਐਸਪੀ ਗੁਰਵਿੰਦਰ ਸਿੰਘ ਮੌਕੇ ਉੱਤੇ ਪੁੱਜੇ, ਜਿਨ੍ਹਾਂ ਨੇ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਨੂੰ ਸੂਚਨਾ ਦਿੱਤੀ। ਜ਼ਿਲ੍ਹੇ ਦੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਅਤੇ ਐੱਸਪੀ ਅਬੋਹਰ ਵਿਨੋਦ ਚੌਧਰੀ ਤੋਂ ਇਲਾਵਾ ਡੀਐੱਸਪੀ ਰਾਹੁਲ ਭਾਰਦਵਾਜ ਅਤੇ ਐੱਸਡੀਐਮ ਪੂਨਮ ਸਿੰਘ ਮੌਕੇ ਉੱਤੇ ਪੁੱਜੇ ਅਤੇ ਮਾਰੀਆਂ ਗਾਵਾਂ ਨੂੰ ਪੋਸਟਮਾਰਟਮ ਲਈ ਕ੍ਰਿਪਾਰਾਮ ਰਸਤਾ ਸਥਿਤ ਹੱਡਾ ਰੋੜੀ ਭੇਜਿਆ ਗਿਆ।

ਪੁਲਿਸ ਅਧਿਕਾਰੀਆਂ ਨੇ ਪਸ਼ੂ ਪਾਲਣ ਵਿਭਾਗ ਦੇ ਸਹਾਇਕ ਡਾਇਰੈਕਟਰ ਡਾ . ਰਾਜਿੰਦਰ ਬਾਂਸਲ ਅਤੇ ਐੱਸਵੀਓ ਨਰਿੰਦਰ ਪਾਲ ਗੋਇਲ ਦੀ ਅਗਵਾਈ ਵਿਚ ਪਸ਼ੁਆਂ  ਦੇ ਪੋਸਟਮਾਰਟਮ ਲਈ ਇੱਕ ਟੀਮ ਬਣਾਈ, ਜਿਸ ਵਿਚ ਡਾ. ਅਮਿਤ ਨੈਨ, ਡਾ. ਮਾਨਵ, ਡਾ. ਲਵਜੋਤ, ਡਾ. ਯੋਗੇਸ਼ ਨੇ ਮਰੀਆਂ ਗਾਵਾਂ ਦਾ ਪੋਸਟਮਾਰਟਮ ਕੀਤਾ। ਡਾਕਟਰਾਂ ਨੇ ਦੱਸਿਆ ਕਿ ਮ੍ਰਿਤ ਪਸ਼ੂ ਦੇ ਸਰੀਰ ਨੂੰ ਜਾਂਚ ਲਈ ਖਰੜ ਲੈਬ ਭੇਜਿਆ ਗਿਆ ਹੈ, ਜਿੱਥੋਂ ਰਿਪੋਰਟ ਆਉਣ ਤੋਂ ਬਾਅਦ ਹੀ ਇਨ੍ਹਾਂ ਪਸ਼ੂਆਂ ਦੀ ਮੌਤ ਦੇ ਕਾਰਨ ਦਾ ਪਤਾ ਚਲ ਸਕੇਗਾ। 

ਐੱਸਐੱਸਪੀ ਗੁਲਨੀਤ ਸਿੰਘ ਨੇ ਦੱਸਿਆ ਕਿ ਮ੍ਰਿਤ ਪਸ਼ੂਆਂ ਦਾ ਪੋਸਟਮਾਰਟਮ ਕਰਵਾਕੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਸਨਮਾਨ ਸਹਿਤ ਦਫਨਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਪਹਿਲਾਂ ਧੱਕੇ ਨਾਲ ਇਨ੍ਹਾਂ ਪਸ਼ੂਆਂ ਨੂੰ ਕਿਸੇ  ਵੱਡੇ ਟਰੱਕ ਵਿਚ ਪਾਇਆ ਗਿਆ ਹੈ, ਜਿਸ ਦੇ ਨਾਲ ਦਮ ਘੁਟਣ ਕਾਰਨ ਪਸ਼ੂਆਂ ਦੀ ਮੌਤ ਹੋਈ ਹੈ, ਪਰ ਸੱਚਾਈ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਚਲੇਗਾ।