ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ-ਪਾਕਿ ਸਰਹੱਦ ‘ਤੇ ਸੁਰੱਖਿਆ ਲਈ ਬਲੂਪ੍ਰਿੰਟ ਤਿਆਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਨੇ ਕਰਤਾਰਪਰ ਕਾਰੀਡੋਰ ਬਣਾਉਣ ਨੂੰ ਲੈ ਕੇ ਸੁਰੱਖਿਆ ਸਖ਼ਤ ਰੱਖਣ ਦੇ ਮਾਮਲੇ ‘ਚ ਕੇਂਦਰ ਸਰਕਾਰ ਨੂੰ ਪੱਤਰ ਭੇਜਿਆ ਹੈ...

Kartarpur Sahib

ਜਲੰਧਰ : ਪੰਜਾਬ ਸਰਕਾਰ ਨੇ ਕਰਤਾਰਪਰ ਕਾਰੀਡੋਰ ਬਣਾਉਣ ਨੂੰ ਲੈ ਕੇ ਸੁਰੱਖਿਆ ਸਖ਼ਤ ਰੱਖਣ ਦੇ ਮਾਮਲੇ ‘ਚ ਕੇਂਦਰ ਸਰਕਾਰ ਨੂੰ ਪੱਤਰ ਭੇਜਿਆ ਹੈ, ਜਿਸ ਵਿਚ ਭਾਰਤ-ਪਾਕਿਸਤਾਨ ਸਰਹੱਦਾਂ ‘ਤੇ ਸਖਤ ਸੁਰੱਖਿਆ ਬਾਰੇ ਤਿਆਰ ਕੀਤੇ ਗਏ ਬਲੂਪ੍ਰਿੰਟ ‘ਚ ਪੰਜਾਬ ਸਰਕਾਰ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਕਾਰੀਡੋਰ ‘ਤੇ ਭਾਰਤ ਅਤੇ ਪਾਕਿਸਤਾਨ ਸਰਕਾਰ ਨਾਲ ਜੁਆਇੰਟ ਕੰਟਰੋਲ ਰੂਮ ਸਮੇਤ ਸੁਰੱਖਿਆ ਪ੍ਰਬੰਧਾਂ ਨੂੰ ਸਖਤ ਕਰਨ ਦੇ ਹੁਕਮ ਦਿੱਤੇ ਹਨ।

ਇਸ ਸੰਬੰਧੀ ਡੀਜੀਪੀ ਵੱਲੋਂ ਇੰਟਲੀਜੈਂਸ ਵਿੰਗ ਦੇ ਨਾਲ ਮਿਲ ਕੇ ਬਲੂਪ੍ਰਿੰਟ ਤਿਆਰ ਕਰ ਲਿਆ ਹੈ, ਜਿਨ੍ਹਾਂ ‘ਚ 23 ਪੁਆਇੰਟਾਂ ‘ਤੇ ਸੁਰੱਖਿਆ ਦੇ ਸਖਤ ਪ੍ਰਬੰਧਾਂ ਦੀ ਮੰਗ ਕੀਤੀ ਗਈ ਹੈ। ਡੀਜੀਪੀ ਦਫ਼ਤਰ ਸਥਿਤ ਇੰਟੈਲੀਜੈਂਸ ਵਿੰਗ ‘ਚ ਤੈਨਾਤ ਸੂਤਰਾਂ ਨੇ ਦੱਸਿਆ ਕਿ ਇਹ ਕਾਫ਼ੀ ਸੀਕ੍ਰੇਟ ਪ੍ਰਪੋਜ਼ਲ ਹੈ ਕਿਉਂਕਿ ਕਰਤਾਰਪੁਰ ਕਾਰੀਡੋਰ ਬਣਨ ਦਾ ਇੰਤਜ਼ਾਰ ਕਾਫ਼ੀ ਦੇਰ ਤੋਂ ਲੋਕ ਕਰ ਰਹੇ ਹਨ। ਹੁਣ ਜਦਕਿ ਕਾਰੀਡੋਰ ਬਣਨ ਦੀ ਕਗਾਰ ‘ਤੇ ਹੈ ਤਾਂ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਕਿ ਇਸ ਕਾਰੀਡੋਰ ਵਿਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾਣ ਤਾਂਕਿ ਕਿਸੇ ਵੀ ਹਾਲਤ ਵਿਚ ਲੋਕਾਂ ਦੀ ਜਾਨ ਨੂੰ ਖਤਰੇ ‘ਚ ਨਾ ਪੈਣ ਦਿੱਤਾ ਜਾਵੇ।

ਇੰਟੈਲੀਜੈਂਸ ਸੂਤਰਾਂ ਦੀ ਮੰਨੀਏ ਤਾਂ ਕਰਤਾਰਪੁਰ ਕਾਰੀਡੋਰ ਦਾ ਮਾਮਲਾ ਬੇਹੱਦ ਗੰਭੀਰ ਹੈ। ਜਿਸ ‘ਚ ਕੇਂਦਰ ਦੇ ਨਾਲ-ਨਾਲ ਪੰਜਾਬ ਸਰਕਾਰ ਵੀ ਕਿਸੇ ਤਰੀਕੇ ਦੀ ਲਾਪ੍ਰਵਾਹੀ ਨਹੀਂ ਵਰਤਣੀ ਚਾਹੀਦੀ। ਇਸ ਦੇ ਮੱਦੇ ਨਜ਼ਰ ਬਲੂਪ੍ਰਿੰਟ ਤਿਆਰ ਕੀਤਾ ਗਿਆ ਹੈ। ਸਿਵਲ ਵਰਦੀ ‘ਚ ਖੁਫ਼ੀਆ ਵਿਭਾਗਾਂ ਦੇ ਵਿਕਤੀ ਤੈਨਾਤ ਕੀਤੇ ਜਾਣ, ਤਾਂਕਿ ਕਾਰਡੋਰ ਇਸਤੇਮਾਲ ਕਰਨੇ ਵਾਲੇ ਹਰ ਵਿਅਕਤੀ ‘ਤੇ ਨਜ਼ਰ ਰੱਖੀ ਜਾ ਸਕੇ।

ਯਾਤਰੀਆਂ ਦੇ ਲਈ ਐਮਰਜੈਂਸੀ ਦੌਰਾਨ ਐਂਬੂਲੈਂਸ ਦਾ ਪ੍ਰਬੰਧ ਕੀਤਾ ਜਾਵੇ, 5ਵੇਂ ਪੁਆਇੰਟ ‘ਚ ਕਾਰੀਡੋਰ ਦੇ 20 ਕਿਲੋਮੀਟਰ ਦੇ ਏਰੀਏ ‘ਚ ਸਸੀਟੀਵੀ ਕੈਮਰਿਆਂ ਦੇ ਨਾਲ-ਨਾਲ ਜੈਮਰ ਵੀ ਲਗਾਏ ਜਾਣ ਅਤੇ 6ਵੇਂ ਨੰਬਰ ‘ਤੇ ਭਆਰਤੀ ਸੁਰੱਖਿਆ ਏਜੰਸੀਆਂ ਅਤੇ ਪਾਕਿਸਤਾਨ ਸੁਰੱਖਿਆ ਡ੍ਰੋਨ ਦਾ ਇਸਤੇਮਾਲ ਨਾ ਕਰਨ ਨੂੰ ਯਕੀਨੀ ਬਣਇਆ ਜਾਵੇ।