ਜੱਥੇ ਨੂੰ ਪਾਕਿ ਸਰਕਾਰ ਵੱਲੋਂ ਬਣਾਏ ਜਾ ਰਹੇ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਜਾਣਕਾਰੀ ਦਿੱਤੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਜੱਥੇ ਦੀ ਵਾਪਸੀ 21 ਅਪ੍ਰੈਲ ਨੂੰ ਹੋਵੇਗੀ

Sikh Jatha in Pakistan

ਇਸਲਾਮਾਬਾਦ : ਸਿੱਖ ਧਰਮ ਦੇ ਸਭ ਤੋਂ ਵੱਡੇ ਤਿਓਹਾਰ ਵਿਸਾਖੀ ਨੂੰ ਮਨਾਉਣ ਲਈ 839 ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਗਿਆ ਸੀ। ਇਹ ਜੱਥਾ ਬੀਤੀ 12 ਅਪ੍ਰੈਲ ਨੂੰ ਪਾਕਿਸਤਾਨ ਸਥਿਤ ਗੁਰਦੁਆਰਾ ਪੰਜਾ ਸਾਹਿਬ ਦੇ ਲਈ ਅੰਮ੍ਰਿਤਸਰ ਤੋਂ ਰਵਾਨਾ ਹੋਇਆ ਸੀ। ਜੱਥੇ ਵਿਚ ਵੀ ਬਹੁਤ ਸਾਰੇ ਮਹਿਲਾ ਸ਼ਰਧਾਲੂ ਸ਼ਾਮਲ ਸਨ।

ਇਸ ਜੱਥੇ ਨੂੰ ਪਾਕਿਸਤਾਨ ਦੇ ਦੂਜੇ ਗੁਰਦੁਆਰਿਆਂ ਦੇ ਵੀ ਦਰਸ਼ਨ ਕਰਵਾਏ ਗਏ। ਜੱਥੇ ਦੀ ਵਾਪਸੀ 21 ਅਪ੍ਰੈਲ ਨੂੰ ਹੋਵੇਗੀ। ਇਹ ਜੱਥਾ ਐਸ.ਜੀ.ਪੀ.ਸੀ ਦੇ ਮੈਂਬਰ ਰਵਿੰਦਰ ਸਿੰਘ ਖਾਲਸਾ ਦੀ ਅਗਵਾਈ ਹੇਠ ਪਾਕਿਸਤਾਨ ਗਿਆ ਹੈ। ਜੱਥੇ ਦੇ 14 ਅਪ੍ਰੈਲ ਨੂੰ ਵਿਸਾਖੀ ਦੇ ਪ੍ਰੋਗਰਾਮ ਵਿਚ ਹਿੱਸਾ ਲੈਣ ਤੋਂ ਬਾਅਦ 15 ਅਪ੍ਰੈਲ ਨੂੰ ਗੁਰਦੁਆਰਾ ਪੰਜਾ ਸਾਹਿਬ ਅਤੇ ਨਨਕਾਣਾ ਸਾਹਿਬ ਦੇ ਦਰਸ਼ਨ ਕਰਵਾਏ ਗਏ। 17 ਅਪ੍ਰੈਲ ਨੂੰ ਜੱਥਾ ਗੁਰਦੁਆਰਾ ਸੱਚਾ ਸੌਦਾ ਸ਼ੇਖੁਪੁਰਾ ਅਤੇ ਫਿਰ ਨਨਕਾਣਾ ਸਾਹਿਬ ਪਹੁੰਚਿਆ।18 ਅਪ੍ਰੈਲ ਨੂੰ ਜੱਥਾ ਲਾਹੌਰ ਦੇ ਗੁਰਦੁਆਰਾ ਸ੍ਰੀ ਦੇਹਰਾ ਸਾਹਿਬ ਅਤੇ 19 ਅਪ੍ਰੈਲ ਨੂੰ ਜੱਥਾ ਗੁਰਦੁਆਰਾ ਰੋੜੀ ਸਾਹਿਬ ਅਮਾਨਾਬਾਦ ਅਤੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਵਿੱਚ ਮੱਥਾ ਟੇਕਿਆ।

ਇਸ ਦੌਰਾਨ ਜੱਥੇ ਨੂੰ ਪਾਕਿਸਤਾਨ ਸਰਕਾਰ ਵੱਲੋਂ ਬਣਾਏ ਜਾ ਰਹੇ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਜਾਣਕਾਰੀ ਦਿੱਤੀ ਗਈ। ਪਾਕਿਸਤਾਨ ਸਰਕਾਰ ਵੱਲੋਂ ਇਹ ਲਾਂਘਾ ਨਵੰਬਰ 2019 ਤੋਂ ਪਹਿਲਾਂ ਪੂਰਾ ਕਰਨ ਦੀ ਕੋਸ਼ਿਸ਼ ਹੈ। ਜ਼ਿਕਰਯੋਗ ਹੈ ਕਿ ਸਿੱਖ ਸੰਗਤ ਹਰ ਸਾਲ ਪਾਕਿਸਤਾਨ ਵਿਚ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਚ ਖ਼ਾਲਸਾ ਸਥਾਪਨਾ ਦਿਵਸ ਅਤੇ ਵਿਸਾਖੀ ਦਾ ਤਿਉਹਾਰ ਮਨਾਉਣ ਜਾਂਦੀ ਹੈ।