ਕਰਜ਼ੇ ਦੀ ਭੇਂਟ ਚੜਿਆ ਇਕ ਹੋਰ ਅੰਨਦਾਤਾ : ਕਣਕ ਦਾ ਝਾੜ ਘੱਟ ਨਿਕਲਣ ਕਾਰਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਲੱਖਣ ਸਿੰਘ ਅਪਣੇ ਪਿੱਛੇ ਪਤਨੀ ਮਨਜਿੰਦਰ ਕੌਰ ਅਤੇ 2 ਬੱਚੇ ਛੱਡ ਗਿਆ ਹੈ। 

photo

 

ਫ਼ਿਰੋਜ਼ਪੁਰ : ਕਰਜ਼ੇ ਦੀ ਮਾਰ ਹੇਠ ਆ ਕੇ ਇਕ ਹੋਰ ਕਿਸਾਨ ਸੁਲੱਖਣ ਸਿੰਘ ਵਾਸੀ ਪਿੰਡ ਬੋੜਾਂਵਾਲੀ ਵਲੋਂ ਖੁਦਕੁਸ਼ੀ ਕਰ ਲਈ ਗਈ। ਮੌਤ ਦਾ ਕਾਰਨ ਕਣਕ ਦਾ ਝਾੜ ਘੱਟ ਨਿਕਲਣ ਕਰ ਕੇ, ਮੀਂਹ ਨਾਲ ਪਿਛਲੇ ਦਿਨੀਂ ਕਾਫੀ ਨੁਕਸਾਨ ਹੋਇਆ ਸੀ ਜਿਸ ਕਾਰਨ ਕਿਸਾਨ ਬਹੁਤ ਹੀ ਪ੍ਰੇਸ਼ਾਨ ਰਹਿੰਦਾ ਸੀ, ਜਿਸ ਕਰ ਕੇ ਫ਼ਸਲ ਘੱਟ ਹੋਈ। 

ਉਸ ਦਾ ਦੁੱਖ ਨਾ ਸਹਾਰਦੇ ਹੋਏ ਕਿਸਾਨ ਸੁਲੱਖਣ ਸਿੰਘ ਖੁਦਕੁਸ਼ੀ ਵਾਲੇ ਰਸਤੇ ਤੁਰ ਪਿਆ। ਸਰਕਾਰਾਂ ਵਲੋਂ ਜੋ ਮੁਆਵਜ਼ੇ ਦੀ ਗੱਲ ਕੀਤੀ ਗਈ ਸੀ, ਅੱਜ ਤਕ ਨਾ ਤਾਂ ਖ਼ਾਤਿਆ ਵਿਚ ਕੋਈ ਰਕਮ ਆਈ ਨਾ ਹੀ ਕੋਈ ਗਿਰਦਾਵਰੀਆਂ ਹੋਈਆਂ, ਨਾ ਹੀ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਪਹੁੰਚਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਮੰਗ ਕਰਦੇ ਕਿਹਾ ਕਿ ਕਿਸਾਨ ਸੁਲੱਖਣ ਸਿੰਘ ਵਾਸੀ ਪਿੰਡ ਬੋੜਾਂਵਾਲੀ ਨੂੰ ਮਾਲੀ ਸਹਾਇਤਾ ਦਿਤੀ ਜਾਵੇ। ਸੁਲੱਖਣ ਸਿੰਘ ਅਪਣੇ ਪਿੱਛੇ ਪਤਨੀ ਮਨਜਿੰਦਰ ਕੌਰ ਅਤੇ 2 ਬੱਚੇ ਛੱਡ ਗਿਆ ਹੈ। 

ਇਸ ਮੌਕੇ ਪ੍ਰਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੋਦਾ ਦੇ ਬਲਾਕ ਪ੍ਰਧਾਨ ਪ੍ਰਨੀਤ ਸਿੰਘ ਭੜਾਣਾ, ਇਕਾਈ ਪ੍ਰਧਾਨ ਹਰਵਿੰਦਰ ਸਿੰਘ, ਇਕਾਈ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ, ਜਗਤਾਰ ਸਿੰਘ, ਸੁਖਮੰਦਰ ਸਿੰਘ, ਸੁਖਵੰਤ ਸਿੰਘ, ਜਗਦੀਪ ਸਿੰਘ, ਪ੍ਰੀਤਮ ਸਿੰਘ ਜਥੇਦਾਰ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ।