ਖਡੂਰ ਸਾਹਿਬ ਤੋਂ ਕਾਂਗਰਸ ਦੇ ਡਿੰਪਾ ਨੇ ਅਕਾਲੀਆਂ ਤੋਂ ਖੋਹਿਆ 30 ਸਾਲਾ ਪੁਰਾਣਾ ਕਬਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕ ਸਭਾ ਹਲਕਾ ਖਡੂਰ ਸਾਹਿਬ ਜਿਸ ਨੂੰ ਪਹਿਲਾਂ ਤਰਨਤਾਰਨ ਦੇ ਨਾਮ ਨਾਲ ਜਾਣਿਆ ਜਾਂਦਾ ਸੀ...

Bibi Jagir Kaur with Jasvir Singh Dimpa

ਖਡੂਰ ਸਾਹਿਬ: ਲੋਕ ਸਭਾ ਹਲਕਾ ਖਡੂਰ ਸਾਹਿਬ ਜਿਸ ਨੂੰ ਪਹਿਲਾਂ ਤਰਨਤਾਰਨ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਅਤੇ ਇਸ ਹਲਕੇ ਨੂੰ ਪੰਥਕ ਹਲਕਾ ਵੀ ਕਿਹਾ ਜਾਂਦਾ ਹੈ। ਇਸ ਹਲਕੇ ਤੋਂ ਕਾਂਗਰਸ ਪਾਰਟੀ ਵੱਲੋਂ 1991 ਵਿਚ ਸੁਰਿੰਦਰ ਸਿੰਘ ਕੈਰੋਂ ਜੇਤੂ ਰਹੇ ਹਨ। ਉਸ ਤੋਂ ਬਾਅਦ ਲਗਾਤਾਰ ਲਗਪਗ 30 ਸਾਲ ਅਕਾਲੀ ਦਲ ਦਾ ਇਸ ਹਲਕੇ ‘ਤੇ ਕਬਜ਼ਾ ਬਣਿਆ ਹੋਇਆ ਸੀ ਅਤੇ ਇਸ ਹਲਕੇ ਨੂੰ ਪੰਥਕ ਹਲਕੇ ਦਾ ਨਾਮ ਦੇ ਦਿੱਤਾ ਗਿਆ ਸੀ ਅਤੇ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ 4,67,332 ਵੋਟਾਂ, ਕਾਂਗਰਸ ਪਾਰਟੀ ਦੇ ਹਰਮਿੰਦਰ ਸਿੰਘ ਗਿੱਲ 3,66,367 ਵੋਟਾਂ ਅਤੇ ਆਪ ਦੇ ਭਾਈ ਬਲਦੀਪ ਸਿੰਘ ਨੂੰ 1,44,531 ਵੋਟਾਂ ਪਈਆਂ ਸਨ ਅਤੇ ਬ੍ਰਹਮਪੁਰਾ ਵੱਡੀ ਲੀਡ ਨਾਲ ਇਥੋਂ ਜੇਤੂ ਰਹੇ ਸਨ।

ਇਸ ਪੰਥਕ ਹਲਕੇ ਤੋਂ ਇਸ ਵਾਰ ਕਾਂਗਰਸ ਪਾਰਟੀ ਦੇ ਉਮੀਦਵਾਰ ਜਸਬੀਰ ਸਿੰਘ ਡਿੰਪਾ ਨੇ ਸਾਢੇ ਚਾਰ ਲੱਖ ਤੋਂ ਵੱਧ ਵੋਟਾਂ ਲੈ ਕੇ ਵੱਡੀ ਲੀਡ ਨਾਲ ਇਥੋਂ ਜੇਤੂ ਰਹੇ ਸਨ। ਇਸ ਪੰਥਕ ਹਲਕੇ ਤੋਂ ਇਸ ਵਾਰ ਕਾਂਗਰਸ ਪਾਰਟੀ ਦੇ ਉਮੀਦਵਾਰ ਜਸਬੀਰ ਸਿੰਘ ਡਿੰਪਾ ਨੇ ਸਾਢੇ ਚਾਰ ਲੱਖ ਤੋਂ ਵੱਧ ਵੋਟਾਂ ਲੈ ਕੇ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਹੈ ਅਤੇ ਅਕਾਲੀ ਦਲ ਦੇ ਇਸ ਪੰਥਕ ਕਿਲੇ ਨੂੰ ਢਹਿ ਢੇਰੀ ਕਰ ਦਿੱਤਾ ਹੈ। ਬੀਬੀ ਜਗੀਰ ਕੌਰ ਕੇਵਲ ਸਵਾ 3 ਲੱਖ ਦੇ ਕਰੀਬ ਅਤੇ ਬੀਬੀ ਪਰਮਜੀਤ ਕੌਰ ਖਾਲੜਾ ਸਵਾ 2 ਲੱਖ ਦੇ ਕਰੀਬ ਹੀ ਵੋਟਾਂ ਹਾਸਲ ਕਰ ਸਕੇ ਹਨ।

ਇਸ ਹਲਕੇ ਤੋਂ ਜਦੋਂ ਜਸਬੀਰ ਸਿੰਘ ਡਿੰਪਾ ਨੂੰ ਕਾਂਗਰਸ ਪਾਰਟੀ ਨੇ ਉਮੀਦਵਾਰ ਬਣਾਇਆ ਸੀ ਉਸ ਵੇਲੇ ਵਿਰੋਧੀ ਪਾਰਟੀਆਂ ਵੱਲੋਂ ਉਨ੍ਹਾਂ ਦੇ ਪਗੜੀ ਬੰਨਣ ਅਤੇ ਹੋਰ ਕਈ ਤਰ੍ਹਾਂ ਦੇ ਨਿਸ਼ਾਨੇ ਸਾਧੇ ਜਾ ਰਹੇ ਸਨ ਤੇ ਇਸ ਹਲਕੇ ਤੋਂ ਗਾਂਗਰਸ ਦੀ ਵੱਡੀ ਹਾਰ ਦਾ ਦਾਅਵਾ ਕੀਤਾ ਜਾ ਰਿਹਾ ਸੀ ਪਰ ਡਿੰਪਾ ਵੱਲੋਂ ਜਿੱਥੇ ਵੱਡੀ ਜਿੱਤ ਪ੍ਰਾਪਤ ਕਰਕੇ ਪਗੜੀ ਦੀ ਲਾਜ ਰੱਖੀ।

ਉਥੇ ਹਲਕਾ ਖਡੂਰ ਸਾਹਿਬ ਦਾ ਕਾਂਗਰਸੀ ਕਰਨ ਕਰਦੇ ਹੋਏ ਪੰਥਕ ਹਲਕੇ ਦਾ ਅਕਾਲੀਆਂ ਵੱਲੋਂ ਲਗਾਇਆ ਟੈਗ ਵੀ ਉਤਰ ਦਿੱਤਾ ਗਿਆ। ਜੇਕਰ ਕੁਝ ਸੂਤਰਾਂ ਦੀ ਮੰਨੀਏ ਤਾਂ ਅਕਾਲੀ ਦਲ ਦੀ ਹਾਰ ਵਿਚ ਸਭ ਤੋਂ ਵੱਡਾ ਰੋੜਾ ਜਥੇਦਾਰ ਰਣਜੀਤ ਸਿੰਗ ਬ੍ਰਹਮਪੁਰਾ ਬਣੇ ਜੋ ਅਕਾਲੀ ਦਲ ਤੋਂ ਵੱਖ ਹੋ ਕੇ ਬਾਦਲਾਂ ਦੇ ਉੱਲਟ ਵਿਰੋਧ ਕਰ ਰਹੇ ਹਨ। ਇਸ ਹਲਕੇ ਤੋਂ ਆਮ ਆਦਮੀ ਪਾਰਟੀ ਸਣੇ ਬਾਕੀ ਹੋਰ ਉਮੀਦਵਾਰ ਆਪਣੀਆਂ ਜਮਾਨਤਾਂ ਤੱਕ ਨਹੀਂ ਬਚਾ ਸਕੇ।