ਨੋਟਾ ਤੋਂ ਵੀ ਪਿੱਛੇ ਰਹੇ ਟਕਸਾਲੀ ਅਕਾਲੀ ਦਲ ਦੇ ਬੀਰਦਵਿੰਦਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਾਲੀ ਦਲ ਨਾਲੋਂ ਵੱਖਰੇ ਹੋ ਕੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਨਾਂਅ ‘ਤੇ ਦਲ ਬਨਾਉਣ ਵਾਲੇ ਟਕਸਾਲੀਆਂ ਨੂੰ ਚੋਣਾਂ ਵਿਚ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

Bir Devinder Singh

ਅਨੰਦਪੁਰ ਸਾਹਿਬ: ਸ਼੍ਰੋਮਣੀ ਅਕਾਲੀ ਦਲ ਨਾਲੋਂ ਵੱਖਰੇ ਹੋ ਕੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਨਾਂਅ ‘ਤੇ ਦਲ ਬਨਾਉਣ ਵਾਲੇ ਟਕਸਾਲੀਆਂ ਨੂੰ ਲੋਕ ਸਭਾ ਚੋਣਾਂ ਵਿਚ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਲੋਕ ਸਭਾ ਚੋਣਾਂ ਵਿਚ ਹਲਕਾ ਅਨੰਦਪੁਰ ਸਾਹਿਬ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਉਮੀਦਵਾਰ ਬੀਰਦਵਿੰਦਰ ਸਿੰਘ ਨੂੰ ਕਰਾਰੀ ਹਾਰ ਮਿਲੀ ਹੈ।

ਟਕਸਾਲੀ ਉਮੀਦਵਾਰ ਬੀਰ ਦਵਿੰਦਰ ਸਿੰਘ ਨੂੰ ਅਨੰਦਪੁਰ ਸਾਹਿਬ ਵਿਚ ਨੋਟਾ ਤੋਂ ਵੀ ਘੱਟ ਵੋਟਾਂ ਮਿਲੀਆਂ ਹਨ। ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨਾਲ ਗਠਜੋੜ ਦੀ ਗੱਲ ਬੀਰਦਵਿੰਦਰ ਸਿੰਘ ਕਰਕੇ ਸਿਰੇ ਨਹੀਂ ਲੱਗ ਸਕੀ। ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਤੋਂ ਬੀਰਦਵਿੰਦਰ ਸਿੰਘ ਵਿਰੁੱਧ ਚੋਣ ਲੜ ਰਹੇ ਕਾਂਗਰਸੀ ਆਗੂ ਮਨੀਸ਼ ਤਿਵਾੜੀ ਨੂੰ 4,28,045 ਵੋਟਾਂ ਨਾਲ ਜਿੱਤ ਮਿਲੀ ਹੈ।

ਦੂਜੇ ਨੰਬਰ ‘ਤੇ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ 3,81,161 ਵੋਟਾਂ ਮਿਲੀਆਂ ਹਨ ਅਤੇ ਤੀਜੇ ਨੰਬਰ ‘ਤੇ ਬਸਪਾ ਉਮੀਦਵਾਰ ਸੋਢੀ ਵਿਕਰਮ ਸਿੰਘ ਨੂੰ 1,46,441 ਵੋਟਾਂ ਮਿਲੀਆਂ ਹਨ। ਪਰ ਬੀਰ ਦਵਿੰਦਰ ਸਿੰਘ ਨੂੰ ਸਿਰਫ 10,315 ਵੋਟਾਂ ਹੀ ਮਿਲੀਆਂ ਜਦਕਿ ਨੋਟਾ ਦੇ ਹੱਕ ਵਿਚ 17,069 ਵੋਟਾਂ ਆਈਆਂ ਹਨ। ਕੁੱਲ਼ ਮਿਲਾ ਕੇ ਨੋਟਾ ਨੂੰ ਵੀਰ ਦਵਿੰਦਰ ਸਿੰਘ ਨਾਲੋਂ 7 ਹਜ਼ਾਰ ਵੋਟਾਂ ਵੱਧ ਮਿਲੀਆਂ ਹਨ।