ਸਿੱਖਾਂ ਨੇ ਈਦ ਤੋਂ ਪਹਿਲਾਂ ਮਸਜਿਦ ਸਣੇ ਈਦਗਾਹ, ਕਬਰਿਸਤਾਨ ਤੇ ਮਦਰੱਸਿਆਂ ਨੂੰ ਕੀਤਾ ਸੈਨੇਟਾਈਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖਾਂ ਨੇ ਇਹ ਨੇਕ ਪਹਿਲ ਕਰਦਿਆਂ ਮੁਸਲਮਾਨਾਂ ਦੇ ਘਰਾਂ ਨੂੰ ਵੀ ਸੈਨੇਟਾਈਜ਼ ਕੀਤਾ। 

File Photo

ਚੰਡੀਗੜ੍ਹ, 23 ਮਈ (ਸਪੋਕਸਮੈਨ ਸਮਾਚਾਰ ਸੇਵਾ) : ਅੰਮ੍ਰਿਤਸਰ ਦੇ ਸੁਲਤਾਨਵਿੰਡ ਵਿਚ ਸਿੱਖਾਂ ਵਲੋਂ ਈਦ ਤੋਂ ਪਹਿਲਾਂ ਮਸਜਿਦ ਸਣੇ ਈਦਗ਼ਾਹ, ਕਬਰਿਸਤਾਨ ਅਤੇ ਮਦਰਸਿਆਂ ਨੂੰ ਸੈਨੇਟਾਈਜ ਕੀਤਾ ਗਿਆ। ਸਿੱਖਾਂ ਨੇ ਇਹ ਨੇਕ ਪਹਿਲ ਕਰਦਿਆਂ ਮੁਸਲਮਾਨਾਂ ਦੇ ਘਰਾਂ ਨੂੰ ਵੀ ਸੈਨੇਟਾਈਜ਼ ਕੀਤਾ। 

ਇੰਨਾ ਹੀ ਨਹੀਂ ਈਦ ਦੇ ਪਵਿੱਤਰ ਤਿਉਹਾਰ ਮੌਕੇ ਸਿੱਖ ਮੁਸਲਮਾਨਾ ਲਈ ਖ਼ਜੂਰਾਂ ਅਤੇ ਰਾਸ਼ਨ ਦਾ ਸਮਾਨ ਲੈ ਕੇ ਆਏ। ਸੇਵਾ ਕਰਨ ਵਾਲੇ ਸਿੱਖਾਂ ਨੇ ਕਿਹਾ ਕਿ ਕੋਰੋਨਾ ਦੀ ਮਹਾਮਾਰੀ ਦੇ ਵਿਚਾਲੇ ਇਹ ਵੇਲਾ ਇਕੱਠੇ ਹੋ ਇਕ ਦੂਜੇ ਦੀ ਮਦਦ ਕਰਨ ਕਰਨੀ ਚਾਹੀਦੀ ਹੈ। ਇਸ ਮੌਕੇ ਮਸਜਿਦ ਦੇ ਮੌਲਵੀ ਨੇ ਸਿੱਖਾਂ ਦਾ ਧਨਵਾਦ ਕਰਦਿਆਂ ਕਿਹਾ ਕਿ ਸਿੱਖ ਭਰਾਵਾਂ ਨੇ ਈਦ ਨੂੰ ਧਿਆਨ ਵਿਚ ਰਖਦੇ ਹੋਏ ਮਸਜਿਦ ਸਮੇਤ ਕਈ ਹੋਰ ਸਥਾਨਾਂ ਸਮੇਤ ਮੁਸਲਮਾਨਾਂ ਦੇ ਘਰਾਂ ਨੂੰ ਵੀ ਸੈਨੇਟਾਈਜ਼ ਕੀਤਾ ਹੈ ਜਿਸ ਦੇ ਲਈ ਉਨ੍ਹਾਂ ਦੇ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਉਨ੍ਹਾਂ ਕਿਹਾ ਕਿ ਸਿੱਖ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ਜਿਸ ਦੀ ਉਦਹਾਰਨ ਅੱਜ ਉਨ੍ਹਾਂ ਪੇਸ਼ ਕਰ ਦਿਤੀ ਹੈ।

ਮੌਲਵੀ ਨੇ ਕਿਹਾ ਕਿ ਸੋਸ਼ਲ ਡਿਸਟੈਂਸਿੰਗ ਦਾ ਵੀ ਧਿਆਨ ਰਖਾਂਗੇ ਤੇ ਕੋਰੋਨਾ ਤੋਂ ਬਚਣ ਦਾ ਹਰ ਵੁਪਰਾਲਾ ਕੀਤਾ ਜਾਵੇਗਾ। ਮੁਸਲਮਾਨਾਂ ਨੇ ਵੀ ਸਿੱਖ ਭਾਈਚਾਰੇ ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਧਨਵਾਦ ਕੀਤਾ ਅਤੇ ਨਾਲ ਹੀ ਸਰਕਾਰ ਤੋਂ ਅਪੀਲ ਕੀਤੀ ਕਿ ਉਨ੍ਹਾਂ ਨੂੰ ਈਦ ਮੌਕੇ ਮਸਜਿਦ 'ਚ ਨਮਾਜ਼ ਅਦਾ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਸਿਹਤ ਵਿਭਾਗ ਦੇ ਸਾਰੇ ਨਿਯਮਾਂ ਦੀ ਪਾਲਣਾ ਕਰਨਗੇ।