ਸੜਕ ‘ਤੇ ਸੌ ਰਹੇ ਪਰਵਾਰ ‘ਤੇ ਬੇਕਾਬੂ ਕਾਰ ਚੜੀ, 5 ਜ਼ਖ਼ਮੀ

ਏਜੰਸੀ

ਖ਼ਬਰਾਂ, ਪੰਜਾਬ

ਗੜਾ ਸਥਿਤ ਤਾਜ ਮਾਰਕਿਟ ‘ਚ ਕਰੀਬ ਢਾਈ ਵਜੇ ਇਕ ਸਾਫ਼ਟਵੇਅਰ ਇੰਜੀਨੀਅਰ ਨੇ ਸੜਕ....

Punab Police

ਜਲੰਧਰ : ਗੜਾ ਸਥਿਤ ਤਾਜ ਮਾਰਕਿਟ ‘ਚ ਕਰੀਬ ਢਾਈ ਵਜੇ ਇਕ ਸਾਫ਼ਟਵੇਅਰ ਇੰਜੀਨੀਅਰ ਨੇ ਸੜਕ ‘ਤੇ ਸੌ ਰਹੇ ਇਕ ਰਿਕਸ਼ਾ ਚਾਲਕ ‘ਤੇ ਗੱਡੀ ਚੜਾ ਦਿੱਤੀ। ਜ਼ਖ਼ਮੀਆਂ ਵਿਚ 3 ਬੱਚੇ ਵੀ ਸ਼ਾਮਲ ਸੀ ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਇੰਜੀਨੀਅਰ ਦੇ ਸ਼ਰਾਬ ਪੀਤੀ ਹੋਣ ਦੀ ਪੁਸ਼ਟੀ ਨਹੀਂ ਕੀਤੀ ਹੈ। ਰਿਕਸ਼ਾ ਚਾਲਕ ਕਾਲੂ ਲਾਲ ਨੇ ਦੱਸਿਆ ਕਿ ਉਹ ਆਪਣੇ ਪਰਵਾਰ ਦੇ ਨਾਲ ਰਾਤ ਵੇਲੇ ਤਾਜ ਮਾਰਕੀਟ ਵਿਚ ਹੀ ਸੌਂਦਾ ਹੈ।

ਸ਼ਨੀਵਾਰ ਨੂੰ ਵੀ ਉਹ ਆਪਣੇ ਪਰਵਾਰ ਨਾਲ ਉਸੇ ਸੜਕ ‘ਤੇ ਸੌ ਰਿਹਾ ਸੀ ਕਿ ਅਚਾਨਕ ਇਕ ਤੇਜ਼ ਰਫ਼ਤਾਰ ਨਾਲ ਆਈ ਗੱਡੀ ਉਨ੍ਹਾਂ ‘ਤੇ ਚੜ੍ਹ ਗਈ। ਕਾਰ ਵਿਚ ਕੁੱਲ 4 ਲੋਕ ਸਨ, ਜੋ ਗੱਡੀ ਵਿਚੋਂ ਉੱਤਰ ਕੇ ਫਰਾਰ ਹੋ ਗਏ। ਕਾਲੂ ਲਾਲ ਦਾ ਕਹਿਣਾ ਹੈ ਕਿ ਸਾਰਿਆਂ ਨੇ ਸ਼ਾਰਬ ਪੀਤੀ ਹੋਈ ਸੀ। ਇਸ ਹਾਦਸੇ ਵਿਚ 5 ਲੋਕਾਂ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਸੂਚਨਾ ਮਿਲਦੇ ਥਾਣਾ-7 ਦੀ ਪੁਲਿਸ ਮੌਕੇ ‘ਤੇ ਪਹੁੰਚ ਗਏ ‘ਤੇ ਪੁਲਿਸ ਨੇ ਸਾਫ਼ਟਵੇਅਰ ਦੀ ਕਾਰ ਨੂੰ ਅਪਣੇ ਕਬਜ਼ੇ ਵਿਚ ਲੈ ਲਿਆ ਹੈ।

ਥਾਣਾ-7 ਦੇ ਮੁੱਖ ਨਵੀਨ ਪਾਲ ਨੇ ਦੱਸਿਆ ਕਿ ਰਿਕਸ਼ਾ ਚਾਲਕ ਦਾ ਪਰਵਾਰ ਤਾਜ ਮਾਰਕੀਟ ਦੀ ਪਾਰਕਿੰਗ ਵਿਚ ਸੌ ਰਿਸਾ ਸੀ। ਕਾਰ ਚਾਲਕ ਨੂੰ ਸੌ ਰਹੇ ਲੋਕ ਨਹੀਂ ਦਿਖੇ ਇਸ ਕਾਰਨ ਹੀ ਇਹ ਹਾਦਸਾ ਵਾਪਰ ਗਿਆ। ਉਨ੍ਹਾਂ ਕਿਹਾ ਕਿ ਇੰਜੀਨੀਅਰ ਨੇ ਸ਼ਰਾਬ ਨਹੀਂ ਪੀਤੀ ਹੋਈ ਸੀ। ਕਾਰ ਚਾਲਕ ਦੇ ਪਰਵਾਰ ਵਾਲਿਆਂ ਨੇ ਜ਼ਖ਼ਮੀਆਂ ਨੂੰ ਕਾਫ਼ੀ ਸੱਟਾਂ ਲੱਗੀਆ ਹਨ ਪਰ ਉਨ੍ਹਾਂ ਸਾਰਿਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।