ਸੰਗਰੂਰ 'ਚ ਕਰੋਨਾ ਨਾਲ 2 ਹੋਰ ਮੌਤਾਂ, ਸੂਬੇ 'ਚ ਕੇਸਾਂ ਦੀ ਗਿਣਤੀ 4500 ਤੋਂ ਪਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੂਬੇ ਵਿਚ ਕਰੋਨਾ ਵਾਇਰਸ ਦੇ ਵਧਦੇ ਅੰਕੜਿਆਂ ਦੇ ਨਾਲ ਕੇਸਾਂ ਦੀ ਗਿਣਤੀ 4500 ਦੇ ਅੰਕੜੇ ਨੂੰ ਪਰ ਕਰ ਚੁੱਕੀ ਹੈ।

Covid19

ਪੰਜਾਬ ਵਿਚ ਕਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵੱਧ ਰਿਹਾ ਹੈ। ਇਸ ਤਹਿਤ ਹੁਣ ਸੰਗਰੂਰ ਜ਼ਿਲੇ ਵਿਚ ਕਰੋਨਾ ਵਾਇਰਸ ਨਾਲ ਦੋ ਹੋਰ ਮੌਤਾਂ ਹੋ ਗਈਆਂ ਹਨ। ਜਿਨ੍ਹਾਂ ਵਿਚੋਂ ਇਕ ਮਲੇਰਕੋਟਲਾ ਦੇ 63 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ ਜਿਸ ਦਾ ਕਿ ਇਲਾਜ਼ ਲੁਧਿਆਣਾ ਦੇ ਡੀ ਐਮ ਸੀ ਵਿੱਚ ਚੱਲ ਰਿਹਾ ਸੀ। ਇਸ ਤੋਂ ਇਲਾਵਾ ਇਕ ਵਿਅਕਤੀ ਦੀ ਮੌਤ ਧੂਰੀ ਦੇ ਬਲਾਕ ਸ਼ੇਰਪੁਰ ਤੋਂ 62  ਸਾਲਾ ਵਿਅਕਤੀ ਦੀ ਹੋ ਗਈ ਹੈ।

ਜਿਸ ਤੋਂ ਬਾਅਦ ਸੰਗਰੂਰ ਵਿਚ ਕਰੋਨਾ ਵਾਇਰਸ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 9 ਹੋ ਚੁੱਕੀ ਹੈ। ਦੱਸ ਦੱਈਏ ਕਿ ਹੁਣ ਤੱਕ ਪੂਰੇ ਪੰਜਾਬ ਸੂਬੇ ਵਿਚ  ਵੀ ਕਰੋਨਾ ਵਾਇਰਸ ਨਾਲ 111 ਮੌਤਾਂ ਦਰਜ਼ ਹੋ ਚੁੱਕੀਆਂ ਹਨ। ਉੱਥੇ ਹੀ ਸੂਬੇ ਵਿਚ ਕਰੋਨਾ ਵਾਇਰਸ ਦੇ ਵਧਦੇ ਅੰਕੜਿਆਂ ਦੇ ਨਾਲ ਕੇਸਾਂ ਦੀ ਗਿਣਤੀ 4500 ਦੇ ਅੰਕੜੇ ਨੂੰ ਪਰ ਕਰ ਚੁੱਕੀ ਹੈ।

ਜ਼ਿਕਰਯੋਗ ਹੈ ਕਿ ਦੁਨੀਆਂ ਦੇ ਵੱਡੇ-ਵੱਡੇ ਵਿਗਿਆਨੀ ਅਤੇ ਡਾਕਟਰਾਂ ਦੇ ਵੱਲੋਂ ਕਰੋਨਾ ਵਾਇਰਸ ਨੂੰ ਰੋਕਣ ਦੇ ਲਈ ਦਵਾਈ ਤਿਆਰ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਕੋਈ ਵੀ ਦੇਸ਼ ਇਸ ਵਿਚ ਸਫ਼ਲਤਾ ਪ੍ਰਾਪਤ ਨਹੀਂ ਕਰ ਸਕਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।