ਪੰਜਾਬ ’ਚ ਵਧਿਆ ਕੋਰੋਨਾ, ਸਾਹਮਣੇ ਆਏ ਨਵੇਂ ਮਾਮਲੇ
6 ਵਿਅਕਤੀ ਤੇ 3 ਔਰਤਾਂ ਕੋਰੋਨਾ ਆਈਆਂ ਕੋਰੋਨਾ ਪਾਜੇਟਿਵ
Corona increases in Punjab, new cases emerge
ਭਾਰਤ ਵਿਚ ਕੋਰੋਨਾ ਪਾਜੇਟਿਵ ਮਰੀਜ਼ ਲਗਾਤਾਰ ਪਾਏ ਜਾ ਰਹੇ ਹਨ। ਇਸੇ ਤਰ੍ਹਾਂ ਪੰਜਾਬ ਵਿਚ ਵੀ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਦਸਦਈਏ ਕਿ ਹੁਣ ਤਕ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 73 ਤਕ ਪਹੁੰਚ ਚੁੱਕੀ ਹੈ। ਲੁਧਿਆਣਾ ਵਿਚ ਸਰਗਰਮ ਕੇਸ 22 ਹਨ। ਹੁਣ ਤਕ ਕੋਰੋਨਾ ਨਾਲ ਤਿੰਨ ਮੌਤਾਂ ਹੋ ਚੁੱਕੀਆਂ ਹਨ। ਜਾਣਕਾਰੀ ਅਨੁਸਾਰ ਕੋਰੋਨਾ ਦੇ ਅੱਜ 9 ਨਵੇਂ ਮਾਮਲੇ ਸਾਹਮਣੇ ਆਏ ਹਨ। ਅੱਜ ਦੇ ਮਾਮਲਿਆਂ ’ਚ 6 ਵਿਅਕਤੀ ਤੇ 3 ਔਰਤਾਂ ਕੋਰੋਨਾ ਪਾਜੇਟਿਵ ਪਾਈਆਂ ਗਈਆਂ ਹਨ, ਜਿਨ੍ਹਾਂ ਦੀ ਉਮਰ ਕਰਮਵਾਰ ਵਿਅਕਤੀਆਂ ਦੀ ਉਮਰ - 64,75,19,33 ਜਦੋਂਕਿ 3 ਪੀੜਤ ਔਰਤਾਂ ਕਰਮਵਾਰ ਉਮਰ 71,63, ਅਤੇ 29 ਸਾਲ ਹੈ।ਅੱਜ ਦੇ ਕੋਰੋਨਾ ਪੀੜਤਾਂ ਵਿਚ ਇਕ 33 ਸਾਲਾ ਨੌਜਵਾਨ ਅਤੇ ਇਕ 29 ਸਾਲਾ ਔਰਤ ਵੀ ਸ਼ਾਮਲ ਹੈ। ਅੱਜ ਦੇ ਮਾਮਲੇ ਸ਼ਹਿਰੀ ਇਲਾਕਿਆਂ ਨਾਲ ਸਬੰਧਤ ਹਨ।