ਮੋਟਰ ਟਰਾਂਸਪੋਰਟਰਾਂ ਦੀ ਹੜਤਾਲ ਨਾਲ ਅੱਠ ਹਜ਼ਾਰ ਕਰੋੜ ਦਾ ਨੁਕਸਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਲ ਇੰਡੀਆ ਮੋਟਰ ਟਰਾਂਸਪੋਰਟਰਾਂ ਦੀ ਹੜਤਾਲ ਚੌਥੇ ਦਿਨ ਵੀ ਜਾਰੀ ਰਹੀ। ਜਾਣਕਾਰੀ ਮੁਤਾਬਕ ਟਰਾਂਸਪੋਰਟ ਯੂਨੀਅਨ ਦੇ ਪ੍ਰਧਾਨ ਜਗਦੇਵ ਸਿੰਘ ਜੱਸੋਵਾਲ.............

Truck Operator Protest Against Government

ਲੁਧਿਆਣਾ : ਆਲ ਇੰਡੀਆ ਮੋਟਰ ਟਰਾਂਸਪੋਰਟਰਾਂ ਦੀ ਹੜਤਾਲ ਚੌਥੇ ਦਿਨ ਵੀ ਜਾਰੀ ਰਹੀ। ਜਾਣਕਾਰੀ ਮੁਤਾਬਕ ਟਰਾਂਸਪੋਰਟ ਯੂਨੀਅਨ ਦੇ ਪ੍ਰਧਾਨ ਜਗਦੇਵ ਸਿੰਘ ਜੱਸੋਵਾਲ ਅਤੇ ਟਰਾਂਸਪੋਰਟ ਯੂਨੀਅਨ ਦੇ ਬੁਲਾਰੇ ਗੁਰਦੀਪ ਸਿੰਘ ਕਾਲੜਾ ਨੇ ਕਿਹਾ ਕਿ ਸਾਡੀਆਂ ਤਿੰਨ ਮੰਗਾਂ ਜ਼ਰੂਰੀ ਹਨ। ਜਿਨ੍ਹਾਂ ਵਿਚ ਪਹਿਲੀ ਮੰਗ ਹੈ ਭਾਰਤ ਵਿਚ ਜਿੰਨੇ ਵੀ ਟੋਲ ਪਲਾਜ਼ਾ ਹਨ ਜਿਨ੍ਹਾਂ ਦਾ ਟੋਲ ਟੈਕਸ ਹਰ ਸਾਲ 18000 ਕਰੋੜ ਟੈਕਸ ਸਰਕਾਰ ਨੂੰ ਆਉਂਦਾ ਹੈ। ਅਸੀ ਟਰਾਂਸਪੋਰਟਰ ਸਰਕਾਰ ਨੂੰ 20000 ਕਰੋੜ ਅਡਵਾਂਸ ਦੇ ਕੇ ਟੋਲ ਫ਼ਰੀ ਭਾਰਤ ਕਰਵਾਉਣਾ ਚਾਹੁੰਦੇ ਹਾਂ।

ਉਨ੍ਹਾਂ ਕਿਹਾ ਕਿ ਜਿਸ ਦੇ ਚਲਦੇ ਕਿਸੇ ਵੀ ਵਾਹਨ ਚਾਲਕ ਨੂੰ ਟੈਕਸ ਨਹੀਂ ਦੇਣਾ ਪਵੇਗਾ ਅਤੇ ਟੋਲ ਫ਼ਰੀ ਭਾਰਤ ਹੋ ਜਾਵੇਗਾ। ਇਸ ਤੋਂ ਇਲਾਵਾ ਸਾਡੀ ਮੰਗ ਹੈ ਡੀਜ਼ਲ ਨੂੰ ਜੀ.ਐਸ.ਟੀ ਦੇ ਦਾਇਰੇ ਵਿਚ ਲਿਆ ਜਾਵੇ ਤਾਕਿ ਡੀਜ਼ਲ 'ਤੇ 42 ਫ਼ੀ ਸਦੀ ਟੈਕਸ ਹੈ ਉਹ ਜੀ.ਐਸ.ਟੀ ਲੱਗਣ ਨਾਲ  28 ਫ਼ੀ ਸਦੀ ਲਾਗੂ ਹੋ ਸਕੇਗਾ ਤਾਕਿ ਟਰੱਕ ਅਪ੍ਰੇਟਰਾਂ 'ਤੇ ਟੈਕਸ ਦਾ ਬੋਝ ਘੱਟ ਪੈ ਸਕੇ। 

ਉਨ੍ਹਾਂ ਕਿਹਾ ਕਿ ਇੰਨਸ਼ੋਰੈਂਸ ਕੰਪਨੀਆਂ ਦੁਆਰਾ ਥਰਡ ਪਾਰਟੀ ਪ੍ਰੀਮੀਅਮ 60000 ਰੁਪਏ ਤੋਂ ਘਟਾ ਕੇ 25000 ਰੁਪਏ ਕੀਤਾ ਜਾਵੇ। ਜਾਣਕਾਰੀ ਮੁਤਾਬਕ ਇੰਨਸ਼ੋਰਂੈਸ ਕੰਪਨੀ ਫ਼ਾਇਦੇ ਵਿਚ ਰਹਿੰਦੀ ਹੈ। ਸੂਤਰਾਂ ਰਾਹੀਂ ਇਹ ਵੀ ਪਤਾ ਲਗਾ ਹੈ ਕਿ ਸਰਕਾਰ ਨੂੰ ਰੋਜ਼ਾਨਾ ਅੱਠ ਹਜ਼ਾਰ ਕਰੋੜ ਰਾਸ਼ੀ ਦਾ ਨੁਕਸਾਨ ਹੋ ਰਿਹਾ ਹੈ ਅਤੇ ਲੋਕਲ ਟਰਾਂਸਪੋਰਟ ਅਪ੍ਰੇਟਰਾਂ ਨੂੰ 500 ਕਰੋੜ ਰੁਪਏ ਦਾ ਪ੍ਰਤੀ ਦਿਨ ਨੁਕਸਾਨ ਉਠਾਉਣਾ ਪੈ ਰਿਹਾ ਹੈ।