ਸ੍ਰੀ ਮੁਕਤਸਰ ਸਾਹਿਬ 'ਚ ਦੋ ਵੱਖ-ਵੱਖ ਵਾਪਰੇ ਹਾਦਸਿਆਂ 'ਚ 5 ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਕ ਵਿਅਕਤੀ ਗੰਭੀਰ ਰੂਪ 'ਚ ਹੋਇਆ ਜ਼ਖ਼ਮੀ

photo

 

ਸ੍ਰੀ ਮੁਕਤਸਰ ਸਾਹਿਬ:  ਮੁਕਤਸਰ ਜ਼ਿਲ੍ਹੇ ਵਿਚ ਦੋ ਵੱਖ-ਵੱਖ ਹਾਦਸਿਆਂ ਵਿਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਇਨ੍ਹਾਂ ਵਿਚੋਂ ਇਕ ਹਾਦਸਾ ਮਲੋਟ ਅਤੇ ਦੂਜਾ ਲੰਬੀ ਇਲਾਕੇ ਵਿਚ ਵਾਪਰਿਆ। ਇਕ ਹਾਦਸੇ ਵਿਚ ਜਿਥੇ ਪਿਕਅੱਪ ਗੱਡੀ ਕੈਂਟਰ ਨਾਲ ਟਕਰਾ ਗਈ, ਉਥੇ ਹੀ ਦੂਜੀ ਘਟਨਾ ਵਿਚ ਕਿਸੇ ਅਣਪਛਾਤੇ ਵਾਹਨ ਨੇ ਬਾਈਕ ਨੂੰ ਟੱਕਰ ਮਾਰ ਦਿਤੀ। ਮਰਨ ਵਾਲਿਆਂ 'ਚੋਂ 3 ਬਿਹਾਰ ਦੇ ਸਨ। ਇਕ ਜ਼ਖ਼ਮੀ ਹਸਪਤਾਲ ਵਿੱਚ ਦਾਖ਼ਲ ਹੈ। ਪੁਲਿਸ ਨੇ ਸਾਰਿਆਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਹੈ।

ਇਹ ਵੀ ਪੜ੍ਹੋ: ਅਫਗਾਨਿਸਤਾਨ 'ਚ ਭਿਆਨਕ ਹੜ੍ਹ ਨੇ ਮਚਾਈ ਤਬਾਹੀ, 31 ਮੌਤਾਂ, 41 ਅਜੇ ਵੀ ਲਾਪਤਾ  

ਪਹਿਲੀ ਘਟਨਾ ਮਲੋਟ-ਬਠਿੰਡਾ ਰੋਡ 'ਤੇ ਵਾਪਰੀ। ਇਥੇ ਨਾਗਪਾਲ ਹੋਟਲ ਨੇੜੇ ਖੜ੍ਹੇ ਕੈਂਟਰ ਨਾਲ ਪਿਕਅੱਪ ਗੱਡੀ ਦੀ ਟੱਕਰ ਹੋ ਗਈ। ਇਸ ਹਾਦਸੇ ਵਿਚ ਪਿੰਡ ਮਰਾੜ ਕਲਾਂ ਦੇ ਰਣਜੀਤ ਸਿੰਘ ਅਤੇ ਪ੍ਰੇਮ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪਿਕਅੱਪ ਗੱਡੀ ਵਿੱਚ ਸਵਾਰ ਉਸ ਦਾ ਤੀਜਾ ਸਾਥੀ ਜ਼ਖ਼ਮੀ ਹੋ ਗਿਆ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ: ਚੀਨ 'ਚ ਵੱਡਾ ਹਾਦਸਾ, ਡਿੱਗੀ ਜਿਮ ਦੀ ਛੱਤ, 10 ਲੋਕਾਂ ਦੀ ਹੋਈ ਮੌਤ

ਦੂਜਾ ਹਾਦਸਾ ਲੰਬੀ ਇਲਾਕੇ ਵਿਚ ਵਾਪਰਿਆ। ਇਥੇ ਬੀਤੀ ਦੇਰ ਰਾਤ ਕਾਫੀ ਦੂਰੀ ਤੋਂ ਮੋਟਰਸਾਈਕਲ 'ਤੇ ਪੰਜਾਬ ਜਾ ਰਹੇ ਤਿੰਨ ਨੌਜਵਾਨਾਂ ਨੂੰ ਕਿਸੇ ਅਣਪਛਾਤੇ ਵਾਹਨ ਨੇ ਫੇਟ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਤਿੰਨੋਂ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਅਜੇ ਕੁਮਾਰ ਵਾਸੀ ਪਟਨਾ ਅਤੇ ਮਹੇਸ਼ ਅਤੇ ਵਿਨੈ ਕੁਮਾਰ ਵਾਸੀ ਯੂ.ਪੀ. ਵਜੋਂ ਹੋਈ ਹੈ।