ਦੂਰਦਰਸ਼ਨ 'ਤੇ ਏਸ਼ੀਆਈ ਖੇਡਾਂ ਦੇ ਸਿੱਧੇ ਪ੍ਰਸਾਰਨ ਨੂੰ ਤਰਸੇ ਦਰਸ਼ਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡੀ ਡੀ ਸਪੋਰਟਸ ਚੈਨਲ ਤੋਂ ਜਕਾਰਤਾ ਵਿੱਚ ਚੱਲ ਰਹੀਆਂ ਏਸ਼ੀਆ ਖੇਡਾਂ ਦਾ ਸਿੱਧਾ ਪ੍ਰਸਾਰਨ ਬੰਦ ਕੀਤੇ ਜਾਣ ਕਰਕੇ ਪੇਂਡੂ ਖੇਤਰ ਦੇ ਦਰਸ਼ਕ ਮੈਚਾਂ ਦਾ ਸਿੱਧਾ ਪ੍ਰਸਾਰਨ.........

DD National

ਸਰਦੂਲਗੜ੍ਹ :  ਡੀ ਡੀ ਸਪੋਰਟਸ ਚੈਨਲ ਤੋਂ ਜਕਾਰਤਾ ਵਿੱਚ ਚੱਲ ਰਹੀਆਂ ਏਸ਼ੀਆ ਖੇਡਾਂ ਦਾ ਸਿੱਧਾ ਪ੍ਰਸਾਰਨ ਬੰਦ ਕੀਤੇ ਜਾਣ ਕਰਕੇ ਪੇਂਡੂ ਖੇਤਰ ਦੇ ਦਰਸ਼ਕ ਮੈਚਾਂ ਦਾ ਸਿੱਧਾ ਪ੍ਰਸਾਰਨ ਵੇਖਣ ਨੂੰ ਤਰਸ ਗਏ ਹਨ। ਮਾਤਾ ਸੁੰਦਰੀ ਕਾਲਜ ਮਾਨਸਾ ਦੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾਕਟਰ ਚਮਕੌਰ ਸਿੰਘ ਨੇ ਦਸਿਆ ਕਿ 18 ਅਗਸਤ ਦਾ ਉਦਘਾਟਨੀ ਪ੍ਰਸਾਰਣ ਤਾਂ ਡੀ.ਡੀ ਸਪੋਰਟਸ ਤੋਂ ਚੱਲਿਆ ਪਰ ਦੂਸਰੇ ਦਿਨ ਇਸ ਚੈਨਲ ਤੋਂ ਪ੍ਰਸਾਰਣ ਬੰਦ ਕਰ ਦਿਤਾ ਗਿਆ । ਉਨ੍ਹਾਂ ਕਿਹਾ ਕਿ ਇੱਕ ਪਾਸੇ ਭਾਰਤ ਦੇ ਖਿਡਾਰੀ ਸੁਨਹਿਰੀ ਤਮਗੇ ਜਿੱਤ ਰਹੇ ਹਨ

ਪਰ ਦੂਸਰੇ ਪਾਸੇ ਚਾਹਵਾਨ ਦਰਸ਼ਕਾਂ ਨੂੰ ਉਨ੍ਹਾਂ ਦੀ ਜਿੱਤ ਦੀ ਖੁਸ਼ੀ ਵੇਖਣ ਦਾ ਵੀ ਮੌਕਾ ਹੀ ਨਹੀਂ ਮਿਲ ਰਿਹਾ।ਫੱਤਾ ਮਾਲੋਕਾ ਦੇ ਸਰੀਰਕ ਸਿੱਖਿਆ ਅਧਿਆਪਕ ਅਤੇ ਅੰਤਰਰਾਸ਼ਟਰੀ ਖਿਡਾਰੀ ਹਰਭਜਨ ਸਿੰਘ ਨੇ ਕਿਹਾ ਇਸ ਤਰ੍ਹਾਂ ਦੀਆਂ ਅੰਤਰਾਸ਼ਟਰੀ ਖੇਡਾਂ ਦੇ ਫਸਵੇਂ ਮੁਕਾਬਲੇ Àਭਰਦੇ ਖਿਡਾਰੀਆਂ ਵਿੱਚ ਚੰਗੀ ਖੇਡ ਦਾ ਜ਼ੋਸ਼ ਭਰਦੇ ਹਨ। ਨਵੇਂ ਸਿਖਾਂਦਰੂਆਂ ਨੂੰ ਆਪਣੀ ਪਸੰਦੀਦਾ ਖੇਡ ਦਾ ਫਾਈਨਲ ਮੈਚ ਜ਼ਰੂਰ ਵੇਖਣਾ ਚਾਹੀਦਾ ਹੈ।ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਡੀ ਡੀ ਸਪੋਰਟਸ ਚੈਨਲ 'ਤੇ ਬਿਨਾਂ ਕਿਸੇ ਵਿਸ਼ੇਸ਼ ਕਿਰਾਏ ਖੇਡਾਂ ਦਾ ਮੁਫ਼ਤ ਪ੍ਰਸਾਰਨ ਵਿਖਾਇਆ ਜਾਵੇ। 

ਮਾਸਟਰ ਸਮਸ਼ੇਰ ਸਿੰਘ ਨੇ ਦਸਿਆ ਕਿ ਡੀ.ਡੀ ਚੈਨਲ ਦਾ ਪ੍ਰਸਾਰਨ ਬੰਦ ਕੀਤੇ ਜਾਣ ਬਾਅਦ ਕੇਬਲ ਆਪਰੇਟਰ ਏਸ਼ੀਆ ਖੇਡਾਂ ਦਾ ਪ੍ਰਸਾਰਨ ਵਿਖਾਉਣ ਲਈ ਵੱਖਰੇ ਪੈਸੇ ਮੰਗ ਰਹੇ ਹਨ। ਖੇਡ ਲੇਖਕ ਡਾਕਟਰ ਸੁਖਦਰਸ਼ਨ ਚਹਿਲ ਨੇ ਦਸਿਆ ਮੈਂ ਫਾਸਟਵੇਅ ਅਤੇ ਕਈ ਹੋਰ ਚੈਨਲਾਂ ਦੇ ਅਧਿਕਾਰੀਆਂ ਨਾਲ ਗੱਲ ਵੀ ਕੀਤੀ ਸੀ ਪਰ ਅਜੇ ਤੱਕ ਦਰਸ਼ਕਾਂ ਨੂੰ ਏਸ਼ੀਆ ਖੇਡਾਂ ਦਾ ਪ੍ਰਸਾਰਣ ਵੇਖਣਾ ਨਸੀਬ ਨਹੀਂ ਹੋਇਆ ।