ਅੱਖਾਂ ਤੋਂ ਸੱਖਣੇ ਨੌਜਵਾਨ ਲਈ ਮਸੀਹਾ ਬਣਿਆ ASI, ਨੌਜਵਾਨ ਦੇ ਇਲਾਜ ਦਾ ਚੁੱਕਿਆ ਖਰਚਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਖਾਂ ਤੋਂ ਸੱਖਣੇ ਨੌਜਵਾਨ ਲਈ ਜਾਗੀ ਉਮੀਦ ਦੀ ਕਿਰਨ

ASI became the Messiah for the blind youth

 

ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ)  ਕਹਿੰਦੇ ਨੇ ਕਿ ਰੱਬ ਕਦੋਂ, ਕਿੱਥੇ ਅਤੇ ਕਿਵੇਂ ਕਿਸ ਰੂਪ ਵਿਚ ਮਸੀਹਾ ਬਣ ਕੇ ਆ ਜਾਵੇ ਕੋਈ ਨਹੀਂ ਜਾਣਦਾ ਹੁੰਦਾ। ਅਜਿਹਾ ਹੀ ਹੋਇਆ ਅੰਮ੍ਰਿਤਸਰ ਦੇ ਬਟਾਲਾ ਰੋਡ ਦੇ ਪਿੰਡ ਸਹਿਸਰਾ ਦੇ ਮਹਿਕਦੀਪ ਨਾਲ, ਜੋ ਕਿ  3 ਸਾਲ ਦੀ ਉਮਰ ਵਿਚ ਬੀਮਾਰੀ  ਕਾਰਨ ਆਪਣੀਆਂ ਦੋਵੇਂ ਅੱਖਾਂ (ASI became the Messiah for the blind youth) ਤੋਂ ਸੱਖਣਾ ਹੋ ਗਿਆ ਸੀ।

 

 

 ਗਾਇਕੀ ਦਾ ਸ਼ੌਂਕ ਰੱਖਣ ਵਾਲੇ ਇਸ ਨੌਜਵਾਨ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਮੁੜ ਤੋਂ ਦੁਨੀਆਂ ਨੂੰ ਆਪਣੀਆਂ ਦੋਵੇਂ ਅਖਾਂ ਨਾਲ ਦੇਖ ਪਾਵੇਗਾ ਪਰ ਉਸਦੀ ਮਦਦ ਲਈ ਮਸੀਹਾ ਬਣ ਅੱਗੇ ਆਇਆ ਅੰਮ੍ਰਿਤਸਰ (ASI became the Messiah for the blind youth) ਪੁਲਿਸ ਦਾ ਇਕ ਏਐਸਆਈ ਦਲਜੀਤ ਸਿੰਘ। 

 

 

ਮਹਿਕਦੀਪ ਸੁਰੀਲਾ ਗਾਉਂਦਾ ਹੈ ਤੇ ਗਾਇਕ ਬਣਨ ਦਾ ਸ਼ੌਂਕ ਰੱਖਦਾ ਹੈ ਪਰ ਆਪਣੇ ਦਿਵਯਾਂਗ ਮਾਂ ਬਾਪ ਨਾਲ ਰਹਿੰਦਿਆਂ ਉਸਦਾ ਇਲਾਜ ਹੋਣਾ ਸੰਭਵ ਨਹੀਂ ਸੀ। ਪਰ ਉਸਦੀ ਜਿੰਦਗੀ ਵਿਚ ਅੰਮ੍ਰਿਤਸਰ ਦਾ ਇਕ ਪੁਲਿਸ ਮੁਲਾਜ਼ਮ ਦਲਜੀਤ ਸਿੰਘ ਫਰਿਸ਼ਤਾ ਬਣ ਕੇ (ASI became the Messiah for the blind youth) ਆਇਆ। ਜੋ ਮਹਿਕਦੀਪ ਨੂੰ ਮੁੜ ਤੋਂ ਵੇਖਣ ਦੇ ਕਾਬਲ ਬਣਾਉਣ 'ਚ ਮਦਦ ਕਰੇਗਾ।

 

ਇਹ ਵੀ ਪੜ੍ਹੋ - ਅਫ਼ਗਾਨਿਸਤਾਨ ਤੋਂ ਸੁਰੱਖਿਅਤ ਭਾਰਤ ਲਿਆਂਦੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 3 ਪਾਵਨ ਸਰੂਪ

ਗੱਲਬਾਤ ਕਰਦਿਆਂ ਮਹਿਕਦੀਪ ਨੇ ਕਿਹਾ ਕਿ ਉਹ ਕਈ ਡਾਕਟਰਾਂ ਕੋਲ ਗਿਆ ਪਰ ਉਸਦਾ ਇਲਾਜ ਨਾ ਹੋ ਪਾਇਆ। ਪਰ ਹੁਣ ਉਸਨੂੰ ਪੂਰੀ ਆਸ ਹੈ ਕਿ ਉਸਦੀ ਅੱਖਾਂ ਦੀ ਰੌਸ਼ਨੀ (ASI became the Messiah for the blind youth) ਮੁੜ ਵਾਪਸ ਆਵੇਗੀ। ਇਸ ਦੌਰਾਨ ਮਹਿਕਦੀਪ ਦੇ ਮਾਤਾ ਨੇ ਵੀ ਖੁਸ਼ੀ ਜਾਹਿਰ ਕੀਤੀ।

 

 

ਮਹਿਕਦੀਪ ਨੂੰ ਇਲਾਜ ਲਈ ਅੰਮ੍ਰਿਤਸਰ ਲਿਆਇਆ ਜਾਵੇਗਾ ਅਤੇ ਉਸਦੇ ਸਾਰੇ ਟੈਸਟ ਕਰਵਾ ਉਸਦੀਆਂ ਅਖਾਂ ਦਾ ਇਲਾਜ ਮਾਹਿਰ ਡਾਕਟਰਾਂ ਵੱਲੋਂ ਕੀਤਾ ਜਾਵੇਗਾ। ਜਿਸ ਨਾਲ ਮਹਿਕਦੀਪ ਵਿਚ ਫਿਰ ਤੋਂ ਜੀਉਣ ਅਤੇ ਆਪਣੇ ਸੁਪਨੇ ਪੂਰੇ ਕਰਨ ਦੀ ਆਸ ਜਾਗੀ ਹੈ।

ਇਹ ਵੀ ਪੜ੍ਹੋ - ਸਮਰਾਲਾ : ਕਾਰ ਤੇ ਮੋਟਰਸਾਈਕਲ ਦੀ ਆਪਸ 'ਚ ਹੋਈ ਭਿਆਨਕ ਟੱਕਰ, ਦੋ ਦੀ ਮੌਤ