ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਪੰਜਾਬੀਅਤ ਨੂੰ ਧਿਆਨ 'ਚ ਰੱਖ ਕੇ ਲਿਆ- ਜਾਖੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਰਾਜ ਧਰਮ’ ਦਾ ਹਮੇਸ਼ਾ ਪਾਲਣ ਹੋਣਾ ਚਾਹੀਦਾ ਹੈ ਤੇ ਪੰਜਾਬ ਨੂੰ ਵੰਡ ਪਾਊ ਤਾਕਤਾਂ ਤੋਂ ਬਚਣਾ ਚਾਹੀਦਾ'

CM charanjit singh channi and Sunil Kumar Jakhar

 

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ (CM Charanjit Singh Channi) ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਪੰਜਾਬੀਅਤ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਲਿਆ।

 ਹੋਰ ਵੀ ਪੜ੍ਹੋ: ਦੁੱਧ ਪੀਣ ਦੀ ਜ਼ਿੱਦ ਕਰਨ ’ਤੇ ਮਾਂ ਨੇ ਢਾਈ ਸਾਲਾ ਮਾਸੂਮ ਨੂੰ ਜ਼ਮੀਨ ’ਤੇ ਸੁਟਿਆ, ਬੱਚੇ ਦੀ ਮੌਤ

 ਹੋਰ ਵੀ ਪੜ੍ਹੋ:  ਉੱਤਰਾਖੰਡ 'ਚ ਫਿਰ ਡਿੱਗੇ ਪਹਾੜ, ਬਦਰੀਨਾਥ ਕੌਮੀ ਮਾਰਗ ਬੰਦ

ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਕਾਂਗਰਸ ਨੇ ਇੱਕ ਮਿਸਾਲ ਕਾਇਮ ਕੀਤੀ ਹੈ। ਸੂਬੇ ਦੇ ਸਮਾਜਿਕ ਢਾਂਚੇ ਲਈ ਇਹ ਇੱਕ ਇਤਿਹਾਸਕ ਫੈਸਲਾ ਹੈ, ਪਰ ਇਸ ਪਰਿਵਰਤਨਸ਼ੀਲ ਪਹਿਲ 'ਤੇ ਸਵਾਲ ਉਠਾ ਕੇ, ਵੰਡੀਆਂ ਪਾਉਣ ਵਾਲੀਆਂ ਤਾਕਤਾਂ ਮੌਜੂਦਾ ਸਮੇਂ ਵਿੱਚ ਪੰਜਾਬ (CM Charanjit Singh Channi)  ਲਈ ਖਤਰਾ ਵਧਾ ਰਹੀਆਂ ਹਨ।

 

 

 

ਉਨ੍ਹਾਂ ਕਿਹਾ ਕਿ ਇਹ ਫੈਸਲਾ ਨਾ ਸਿਰਫ ਸੂਬੇ ਦੀ ਰਾਜਨੀਤੀ (CM Charanjit Singh Channi)  ਲਈ ਬਲਕਿ ਸਮਾਜਿਕ ਤਾਣੇ -ਬਾਣੇ ਲਈ ਵੀ ਮਹੱਤਵਪੂਰਨ ਹੈ। ਰਾਜ ਧਰਮ’ ਦਾ ਹਮੇਸ਼ਾ ਪਾਲਣ ਹੋਣਾ ਚਾਹੀਦਾ ਹੈ ਤੇ ਪੰਜਾਬ ਨੂੰ ਵੰਡ ਪਾਊ ਤਾਕਤਾਂ ਤੋਂ ਬਚਣਾ ਚਾਹੀਦਾ ਹੈ। 

 ਹੋਰ ਵੀ ਪੜ੍ਹੋ: PM modi ਨੇ ਕਮਲਾ ਹੈਰਿਸ ਨਾਲ ਕੀਤੀ ਮੁਲਾਕਾਤ, ਭਾਰਤ ਆਉਣ ਦਾ ਦਿੱਤਾ ਸੱਦਾ