ਲਖੀਮਪੁਰ ਖੇੜੀ 'ਚ ਮਾਰੇ ਗਏ ਕਿਸਾਨਾਂ ਅਤੇ ਪੱਤਰਕਾਰ ਦੀਆਂ ਅਸਥੀਆਂ ਅੱਜ ਪਹੁੰਚਣਗੀਆਂ ਹੁਸੈਨੀਵਾਲਾ
ਆਮ ਲੋਕਾਂ ਵਲੋਂ ਸ਼ਰਧਾ ਦੇ ਫ਼ੁੱਲ ਭੇਟ ਕੀਤੇ ਜਾ ਰਹੇ ਹਨ
Lakhimpur khedi
ਫ਼ਿਰੋਜ਼ਪੁਰ : ਲਖੀਮਪੁਰ ਖੇੜੀ 'ਚ ਮਾਰੇ ਗਏ ਕਿਸਾਨਾਂ ਅਤੇ 1 ਪੱਤਰਕਾਰ ਦੀਆਂ ਅਸਥੀਆਂ ਅੱਜ ਹੁਸੈਨੀਵਾਲਾ ਪਹੁੰਚਣਗੀਆਂ। ਦੱਸ ਦਈਏ ਕਿ ਅਸਥੀਆਂ ਕੋਟਕਪੂਰਾ, ਫ਼ਰੀਦਕੋਟ ਦੇ ਰਸਤੇ ਫ਼ਿਰੋਜ਼ਪੁਰ ਪਹੁੰਚਣਗੀਆਂ। ਇਸ ਦੌਰਾਨ ਕਿਸਾਨਾਂ ਜਥੇਬੰਦੀਆਂ ਅਤੇ ਆਮ ਲੋਕਾਂ ਵਲੋਂ ਰਸਤੇ ਵਿਚ ਜਾ ਕੇ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਸ਼ਰਧਾ ਦੇ ਫ਼ੁੱਲ ਭੇਟ ਕੀਤੇ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਲਖੀਮਪੁਰ ਖੇੜੀ ਵਿਖੇ ਸ਼ਾਂਤਮਈ ਢੰਗ ਨਾਲ ਹੱਕੀ ਮੰਗਾ ਸਬੰਧੀ ਕਿਸਾਨਾਂ ਵਲੋਂ ਧਰਨਾ ਦਿੱਤਾ ਜਾ ਰਿਹਾ ਸੀ ਅਤੇ ਮੌਜੂਦਾ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਵਲੋਂ ਕਿਸਾਨਾਂ ਨੂੰ ਗੱਡੀ ਨਾਲ ਦਰੜਿਆ ਗਿਆ ਸੀ।