ਸਵਾਰੀਆਂ ਉਤਾਰ ਰਹੀ ਬੱਸ ਨੂੰ ਪਿੱਛੋਂ ਆ ਰਹੀ ਬੱਸ ਨੇ ਮਾਰੀ ਟੱਕਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਤਾ ਜਵਾਲਾ ਜੀ ਤੋਂ ਆਈ ਪੀਆਰਟੀਸੀ ਦੀ ਬੱਸ ਪੁਲ ਦੇ ਨੇੜੇ ਸਵਾਰੀਆਂ ਉਤਰਨ ਲੱਗੀ

PRTC Bus

ਲੁਧਿਆਣਾ: ਮਾਤਾ ਜਵਾਲਾ ਜੀ ਤੋਂ ਆਈ ਪੀਆਰਟੀਸੀ ਦੀ ਬੱਸ ਪੁਲ ਦੇ ਨੇੜੇ ਸਵਾਰੀਆਂ ਉਤਰਨ ਲੱਗੀ। ਉਸਦੇ ਪਿੱਛੇ ਇਕ ਬੀਟ ਕਾਰ ਖੜ੍ਹੀ ਸੀ। ਇਸ ਦੌਰਾਨ ਪਿਛੋਂ ਆ ਰਹੀ ਓਵਰਸਪੀਡ ਪੀਆਰਟੀਸੀ ਦੀ ਦੂਜੀ ਬੱਸ ਆਈ ਜਿਸਨੇ ਬੀਟ ਕਾਰ ਨੂੰ ਜੋਰਦਾਰ ਟੱਕਰ ਮਾਰੀ। ਜਿਸ ਕਾਰਨ ਕਾਰ ਦਾ ਕਚੂਮਰ ਨਿਕਲ ਗਿਆ। ਉਸਦਾ ਅਗਲਾ ਹਿੱਸਾ ਅੱਗੇ ਖੜ੍ਹੀ ਬੱਸ ਦੇ ਹੇਠ ਵੜ ਗਿਆ। ਇਸ ਦੌਰਾਨ ਪਿੱਛੋਂ ਆਈ ਬੱਸ ਦੇ ਹੇਠ ਇਕ ਮੋਟਰਸਾਇਕਲ ਸਵਾਰ ਵੀ ਆ ਗਿਆ। ਲੋਕਾਂ ਨੇ ਉਸਨੂੰ ਕੱਢਿਆ। ਉਹ ਗੰਭੀਰ ਜ਼ਖ਼ਮੀ ਹੋ ਗਿਆ ਸੀ।

ਉਹ, ਬੀਟ ਕਾਰ ‘ਚ ਨੌਜਵਾਨ ਜੋਸ਼ੀ ਨਗਰ ਦਾ ਰਹਿਣ ਵਾਲਾ ਅਨਿਲ ਕੁਮਾਰ ਹੈ। ਹਾਦਸੇ ਵਿਚ ਇਕ ਰਾਹਗੀਰ ਵੀ ਜ਼ਖ਼ਮੀ ਹੋ ਗਿਆ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ। ਸੂਚਨਾ ਤੋਂ ਬਾਅਦ ਏਸੀਪੀ (ਸਿਵਲ ਲਾਈਨ) ਜਤਿੰਦਰ ਚੋਪੜਾ, ਥਾਣਾ ਡਵੀਜਨ ਨੰਬਰ ਪੰਜ ਅਤੇ ਚੌਂਕੀ ਬੱਸ ਸਟੈਂਡ ਦੀ ਪੁਲਿਸ ਪਹੁੰਚ ਗਈ। ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਬੱਸ ਡ੍ਰਾਇਵਰ ਮੌਕੇ ਤੋਂ ਭੱਜ ਗਿਆ ਸੀ। ਜਾਣਕਾਰੀ ਦੇ ਮੁਤਾਬਿਕ ਹਾਦਸਾ ਦੇਰ ਸ਼ਾਮ ਕਰੀਬ ਸਾਢੇ 7 ਵਜੇ ਹੋਇਆ। ਪੀਆਰਟੀਸੀ ਦੀ ਇਕ ਬੱਸ ਮਾਂ ਜਵਾਨਾ ਜੀ ਤੋਂ ਲੁਧਿਆਣਾ ਵਾਪਸ ਆਈ ਸੀ।

ਉਸ ਬੱਸ ਨੂੰ ਡ੍ਰਾਇਵਰ ਜਤਿੰਦਰ ਸਿੰਘ ਚਲਾ ਰਿਹਾ ਸੀ। ਉਸਨੇ ਬੱਸ ਅੱਡੇ ਦਾ ਪੁਲ ਉਤਰਦੇ ਸਾਰ ਹੀ ਕੁਝ ਦੂਰ ਬੱਸ ਖੜ੍ਹੀ ਕਰ ਦਿੱਤੀ ਤਾਂਕਿ ਸਵਾਰੀਆਂ ਉਤਰ ਜਾਣ। ਭੀੜ ਹੋਣ ਕਾਰਨ ਪਿਛੋਂ ਆ ਰਹੀ ਬੀਟ ਕਾਰਨ ਅਤੇ ਇਕ ਮੋਟਰਸਾਇਕਲ ਸਵਾਰ ਬੱਸ ਦੇ ਪਿੱਛੇ ਖੜ੍ਹੇ ਹੋ ਗਏ। ਇਸੇ ਦੌਰਾਨ ਪੀਆਰਟੀਸੀ ਦੀ ਦੂਜੀ ਬੱਸ ਨਕੋਦਰ ਤੋਂ ਆਈ। ਲੋਕਾਂ ਮੁਤਾਬਿਕ ਉਸ ਬੱਸ ਦੀ ਸਪੀਡ ਬਹੁਤ ਤੇਜ਼ ਸੀ। ਬੱਸ ਅੱਡੇ ਦਾ ਪੁਲ ਉਤਰਦੇ ਹੋਏ ਡ੍ਰਾਇਵਰ ਤੋਂ ਬ੍ਰੇਕ ਨਹੀਂ ਲੱਗੀ। ਬੱਸ ਮੋਟਰਸਾਇਕਲ ਨੂੰ ਟੱਕਰ ਮਾਰਕੇ ਬੀਟ ਕਾਰ ਨਾਲ ਟਕਰਾ ਗਈ।

ਟੱਕਰ ਇਨੀਂ ਭਿਆਨਕ ਸੀ ਕਿ ਮੋਟਰਸਾਇਕਲ ਅਤੇ ਕਾਰ ਦਾ ਕਚੂਮਰ ਕੱਢ ਦਿੱਤਾ। ਕਾਰ ਦਾ ਅਗਲਾ ਹਿੱਸਾ ਅੱਗੇ ਖੜ੍ਹੀ ਬੱਸ ਦੇ ਹੇਠ ਧਸ ਗਿਆ। ਹਾਦਸੇ ਵਿਚ ਮੋਟਰਸਾਇਕਲ ਸਵਾਰ, ਕਾਰ ਚਾਲਕ ਅਤੇ ਇਕ ਰਾਹਗੀਰ ਵੀ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਬੱਸ ਡ੍ਰਾਇਵਰ ਮੌਕੇ ਤੋਂ ਭੱਜ ਗਿਆ। ਪੁਲਿਸ ਨੇ ਦੋਸ਼ੀ ਦੀ ਬੱਸ ਅਤੇ ਕਾਰ ਨੂੰ ਕਬਜੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।