ਸੁਰਖ਼ੀਆਂ 'ਚ ਨਾਭਾ ਜੇਲ੍ਹ:  ਤਲਾਸ਼ੀ ਦੌਰਾਨ ਨਵੀਂ ਜ਼ਿਲ੍ਹਾ ਜੇਲ੍ਹ 'ਚੋਂ ਬਰਾਮਦ ਹੋਏ ਮੋਬਾਈਲ ਫ਼ੋਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਮਲਾ ਦਰਜ ਕਰ ਸ਼ੁਰੂ ਕੀਤੀ ਅਗਲੇਰੀ ਕਾਰਵਾਈ 

mobile phone recoverd from nabha jail

ਨਾਭਾ : ਨਾਭਾ ਦੀ ਜੇਲ੍ਹ ਇੱਕ ਵਾਰ ਫਿਰ ਸੁਰਖ਼ੀਆਂ ਵਿਚ ਹੈ। ਤਲਾਸ਼ੀ ਦੌਰਾਨ ਨਵੀਂ ਜ਼ਿਲ੍ਹਾ ਜੇਲ੍ਹ ਵਿਚੋਂ ਮੋਬਾਈਲ ਫ਼ੋਨ ਬਰਾਮਦ ਹੋਏ ਹਨ। ਜਾਣਕਾਰੀ ਅਨੁਸਾਰ ਨਾਭਾ ਵਿਖੇ ਸੁਪਰਡੈਂਟ ਜੇਲ੍ਹ ਰਮਨਦੀਪ ਸਿੰਘ ਭੰਗੂ ਅਤੇ ਡਿਪਟੀ ਸੁਪਰਡੈਂਟ ਰਾਜਦੀਪ ਸਿੰਘ ਬਰਾੜ ਵਲੋਂ ਆਪਣੀ ਹਾਜ਼ਰੀ ਵਿਚ ਗਾਰਦ ਨਾਲ ਲੈ ਕੇ ਜੇਲ੍ਹ ਅੰਦਰ ਵਰਦਰ ਨੰਬਰ 2 ਦੀ ਬੈਰਕ ਨੰਬਰ 8 ਦੀ ਤਲਾਸ਼ੀ ਕਰਵਾਈ ਗਈ।

ਇਸ ਦੌਰਾਨ ਹੈਡ ਵਰਦਰ ਜੁਗਰਾਜ ਸਿੰਘ ਬੈਲਟ ਨੰਬਰ 2268 ਵਲੋਂ ਇਸ ਬੈਰਕ ਦੇ ਬਾਥਰੂਮ ਦੇ ਰੌਸ਼ਨਦਾਨ ਵਿਚ ਖੜਦਾ ਬਣਾਅ  ਕੇ ਲੁਕੋਏ ਹੋਏ ਲਾਵਾਰਿਸ ਮੋਬਾਈਲ ਫ਼ੋਨ ਬਰਾਮਦ ਹੋਏ ਹਨ। ਇਨ੍ਹਾਂ ਵਿਚ ਰੈਡਮੀ ਅਤੇ ਸੈਮਸੰਗ ਦੇ ਮੋਬਾਈਲ ਸਨ। ਨਾਭਾ ਸੁਪਰਡੈਂਟ ਨੇ ਦੱਸਿਆ ਕਿ ਜੇਲ੍ਹ ਅੰਦਰ ਮੋਬਾਈਲ ਫ਼ੋਨ ਰੱਖਣਾ ਕਾਨੂੰਨੀ ਅਪਰਾਧ ਹੈ ਜਿਸ ਕਰ ਕੇ ਉਪਰੋਕਤ ਸਬੰਧੀ ਥਾਣਾ ਸਦਰ ਨਾਭਾ, ਜ਼ਿਲ੍ਹਾ ਪਟਿਆਲਾ ਨੂੰ ਢੁਕਵੀਂ ਕਾਰਵਾਈ ਅਮਲ ਵਿਚ ਲਿਆਉਣ ਸਬੰਧੀ ਲਿਖਤੀ ਰੂਪ ਵਿਚ ਕਿਹਾ ਗਿਆ ਹੈ।