ਸੰਘਣੀ ਧੁੰਦ ‘ਚ ਘਿਰਿਆ ਪੰਜਾਬ, ਸੀਤ ਲਹਿਰ ਨੇ ਠਾਰੇ ਪੰਜਾਬੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ, ਹਰਿਆਣਾ ਅਤੇ ਨਾਲ ਲਗਦੇ ਇਲਾਕਿਆਂ ਵਿਚ ਸੋਮਵਾਰ ਵੀ ਸੀਤ ਲਹਿਰ...

Dense fog

ਚੰਡੀਗੜ੍ਹ: ਪੰਜਾਬ, ਹਰਿਆਣਾ ਅਤੇ ਨਾਲ ਲਗਦੇ ਇਲਾਕਿਆਂ ਵਿਚ ਸੋਮਵਾਰ ਵੀ ਸੀਤ ਲਹਿਰ ਦਾ ਕਹਿਰ ਜਾਰੀ ਹੈ ਤੇ ਧੁੰਦ ਪੈਣ ਕਾਰਨ ਪੰਜਾਬ ਦੇ ਨਾਲ ਲਗਦੇ ਇਲਾਕਿਆਂ ‘ਚ ਸੜਕ, ਹਵਾਈ ਅਤੇ ਰੇਲ ਆਵਾਜਾਈ ਉਤੇ ਮਾੜਾ ਅਸਰ ਪਿਆ ਹੈ। ਅਗਲੇ 2 ਦਿਨ ਤੱਕ ਸੰਘਣੀ ਧੁੰਦ ਪੈਣ ਦੀ ਚਿਤਾਵਨੀ ਦਿੱਤੀ ਗਈ ਹੈ। 40 ਸਾਲ ਬਾਅਦ ਪੈ ਰਹੀ ਭਾਰੀ ਠੰਡ ਕਾਰਨ ਕਣਕ ਦੀ ਫਸਲ ਨੂੰ ਯਕੀਨੀ ਤੌਰ 'ਤੇ ਲਾਭ ਹੋਣ ਦੀ ਸੰਭਾਵਨਾ ਹੈ।

ਕਸ਼ਮੀਰ ‘ਚ ਘੱਟੋ ਤੋਂ ਘੱਟ ਤਾਪਮਾਨ ਗਿਰਿਆ

ਕਸ਼ਮੀਰ ਅਤੇ ਲੱਦਾਖ ਖੇਤਰ ‘ਚ ਘੱਟੋ-ਘੱਟ ਤਾਪਮਾਨ ਹੋਰ ਡਿੱਗ ਪਿਆ ਪਰ ਨਾਲ ਹੀ ਧੁੱਪ ਚੜ੍ਹਨ ਨਾਲ ਲੋਕਾਂ ਨੂੰ ਸੀਤ ਲਹਿਰ ਤੋਂ ਕੁਝ ਰਾਹਤ ਮਿਲੀ। ਜੰਮੂ-ਸ਼੍ਰੀਨਗਰ ਜਰਨੈਲੀ ਸੜਕ 'ਤੇ ਟ੍ਰੈਫਿਕ ਸੋਮਵਾਰ ਸਵੇਰੇ ਬਹਾਲ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਸੜਕ 'ਤੇ ਡਿੱਗੇ ਮਲਬੇ ਨੂੰ ਹਟਾ ਦਿੱਤਾ ਗਿਆ। ਮੁਗਲ ਰੋਡ ਅਤੇ ਸ਼੍ਰੀਨਗਰ-ਲੇਹ ਸੜਕ ਸੋਮਵਾਰ ਰਾਤ ਤੱਕ ਬੰਦ ਸੀ। ਕਿਸ਼ਤਵਾੜ ਤੋਂ ਅਨੰਤਨਾਗ ਨੂੰ ਜਾਣ ਵਾਲੀ ਸੜਕ 'ਤੇ ਵੀ ਆਵਾਜਾਈ ਬਹਾਲ ਨਹੀਂ ਹੋ ਸਕੀ ਸੀ।

ਮੌਸਮ ਵਿਭਾਗ ਮੁਤਾਬਕ ਕਸ਼ਮੀਰ ਵਾਦੀ ਵਿਚ ਕੁਲ ਮਿਲਾ ਕੇ ਮੌਸਮ ਖੁਸ਼ਕ ਹੀ ਰਿਹਾ। ਸ਼੍ਰੀਨਗਰ ਵਿਖੇ ਘੱਟੋ-ਘੱਟ ਤਾਪਮਾਨ 0.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦਰਾਸ ਵਿਚ ਇਹੀ ਤਾਪਮਾਨ ਮਨਫੀ 27.4 ਡਿਗਰੀ ਸੈਲਸੀਅਸ ਸੀ। ਗੁਲਮਰਗ ਵਿਖੇ ਮਨਫੀ 8.5 ਅਤੇ ਲੇਹ ਵਿਖੇ ਮਨਫੀ 9.9 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਆਉਂਦੇ ਕੁਝ ਦਿਨ ਮੌਸਮ ਦੇ ਖੁਸ਼ਕ ਹੀ ਰਹਿਣ ਦੀ ਸੰਭਾਵਨਾ ਹੈ।