ਵਿੱਕੀ ਗੌਂਡਰ ਗਰੁੱਪ ਦਾ ਐਨਕਾਉਂਟਰ ਕਰਨ ਵਾਲੇ ਅਫ਼ਸਰਾਂ ਨੂੰ ਬਹਾਦਰੀ ਲਈ ਰਾਸ਼ਟਰਪਤੀ ਐਵਾਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿੱਕੀ ਗੌਂਡਰ, ਪ੍ਰੇਮਾ ਲਾਹੌਰੀਆ ਅਤੇ ਸਾਥੀਆਂ ਦਾ ਐਨਕਾਊਂਟਰ ਕਰਨ ਵਾਲੀ ਟੀਮ, ਜਿਸਦੀ...

Bikramjit singh brar and viky

ਚੰਡੀਗੜ੍ਹ: ਵਿੱਕੀ ਗੌਂਡਰ, ਪ੍ਰੇਮਾ ਲਾਹੌਰੀਆ ਅਤੇ ਸਾਥੀਆਂ ਦਾ ਐਨਕਾਊਂਟਰ ਕਰਨ ਵਾਲੀ ਟੀਮ, ਜਿਸਦੀ ਅਗਵਾਈ ਏ.ਆਈ.ਜੀ ਗੁਰਮੀਤ ਚੌਹਾਨ ਕਰ ਰਹੇ ਸਨ, ਰਾਸ਼ਟਰਪਤੀ ਦੇ ਗੈਲੈਂਟਰੀ ਪੁਲਿਸ ਮੈਡਲ ਨਾਲ ਸਨਮਾਨਿਤ ਹੋਣਗੇ। ਇਹ ਐਲਾਨ ਗਣਤੰਤਰ ਦਿਵਸ ਦੇ ਮੌਕੇ ਕੀਤਾ ਗਿਆ ਹੈ।

ਇਸ ਟੀਮ 'ਚ ਏ.ਆਈ.ਜੀ ਗੁਰਮੀਤ ਚੌਹਾਨ, ਡੀ.ਐਸ.ਪੀ ਬਿਕਰਮ ਸਿੰਘ ਬਰਾੜ, ਐਸ.ਆਈ ਬਲਵਿੰਦਰ ਸਿੰਘ ਅਤੇ ਐਸ.ਆਈ ਕਿਰਪਾਲ ਸਿੰਘ ਸ਼ਾਮਲ ਸਨ।ਉਕਤ ਪੁਲਿਸ ਟੀਮ ਨੇ ਰਾਜਸਥਾਨ ਵਿਚ 26 ਜਨਵਰੀ 2018 ਨੂੰ ਵਿੱਕੀ ਗੌਂਡਰ ਦਾ ਐਨਕਾਊਂਟਰ ਕੀਤਾ ਸੀ।

ਜਿਸ ਕਰਕੇ ਉਕਤ ਚਾਰਾਂ ਪੁਲਿਸ ਜਵਾਨਾਂ ਨੂੰ ਅੱਜ ਉਨ੍ਹਾਂ ਦੀ ਬਹਾਦਰੀ ਲਈ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨ ਕਰਨ ਦਾ ਐਲਾਨ ਹੋਇਆ ਹੈ। ਇੱਥੇ ਦੱਸਣਯੋਗ ਹੈ ਕਿ ਪੰਜਾਬ-ਰਾਜਸਥਾਨ ਦੇ ਬਾਰਡਰ ‘ਤੇ ਮੁਕਾਬਲੇ ਦੌਰਾਨ ਮਾਰੇ ਗਏ ਨਾਮੀ ਗੈਂਗਸਟਰ ਵਿੱਕੀ ਗੌਂਡਰ, ਪ੍ਰੇਮਾ ਲਾਹੌਰੀਆ ਤੇ ਸੁਖਪ੍ਰੀਤ ਦੀ ਮੌਤ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਿਸ ਦੀ ਪਿੱਠ ਥਾਪੜੀ ਸੀ ਅਤੇ ਉਨ੍ਹਾਂ ਨੇ ਇਸ ਪੂਰੇ ਮਾਮਲੇ ਤੇ ਕਾਰਵਾਈ ਕਰਨ ਨੂੰ ਲੈ ਕੇ ਪੰਜਾਬ ਪੁਲਿਸ ਅਤੇ ਡੀ.ਜੀ.ਪੀ. ਸੁਰੇਸ਼ ਅਰੋੜਾ ਨੂੰ ਵਧਾਈ ਦਿੱਤੀ ਸੀ।

ਉਨ੍ਹਾਂ ਨੇ ਏਆਈਜੀ ਗੁਰਮੀਤ ਸਿੰਘ ਚੌਹਾਨ ਅਤੇ ਇੰਸਪੈਕਟਰ ਵਿਕਰਮ ਬਰਾੜ ਦਾ ਆਪਣੇ ਟਵੀਟ ਵਿਚ ਵਿਸ਼ੇਸ ਤੌਰ ‘ਤੇ ਜਿਕਰ ਕੀਤਾ ਸੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਿਸ ਨੂੰ ਟਵੀਟ ਕਰਕੇ ਵਧਾਈ ਦਿੱਤੀ ਸੀ।

ਤੇ ਕਿਹਾ ਏਆਈਜੀ ਗੁਰਮੀਤ ਸਿੰਘ ਚੌਹਾਨ ਅਤੇ ਇੰਸਪੈਕਟਰ ਵਿਕਰਮ ਬਰਾੜ ਦਾ ਪੰਜਾਬ ਦੇ ਉੱਘੇ ਗੈਂਗਸਟਰ ਵਿੱਕੀ ਗੌਂਡਰ, ਪ੍ਰੇਮਾ ਲਾਹੌਰੀਆ ਤੇ ਸੁਖਪ੍ਰੀਤ ਦੇ ਐਨਕਾਊਂਟਰ ਤੋਂ ਬਾਅਦ ਵਿਸ਼ੇਸ਼ ਤੌਰ ‘ਤੇ ਸਨਮਾਨ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਪੁਲਿਸ ਕਾਰਵਾਈ ਵਿੱਚ ਐਸ.ਆਈ ਬਲਵਿੰਦਰ ਸਿੰਘ ਅਤੇ ਐਸ.ਆਈ ਕਿਰਪਾਲ ਸਿੰਘ ਵੀ ਜ਼ਖ਼ਮੀ ਹੋ ਗਏ ਸਨ।

ਹੋਰ ਐਵਾਰਡ ਦੇਖਣ ਲਈ ਕਲਿੱਕ ਕਰੋ: https://pib.gov.in/PressReleseDetailm.aspx?PRID=1600503