ਬੈਂਕ ਯੂਨੀਅਨ ਦੇ ਵਰਕਰਾਂ ਵੱਲੋਂ ਪੂਰੇ ਭਾਰਤ 'ਚ ਹੜਤਾਲ ਦੀ ਚਿਤਾਵਨੀ

ਏਜੰਸੀ

ਖ਼ਬਰਾਂ, ਪੰਜਾਬ

31 ਜਨਵਰੀ ਅਤੇ 1 ਫਰਵਰੀ ਨੂੰ ਹੋ ਸਕਦੀ ਹੈ ਵੱਡੀ ਹੜਤਾਲ

Workers of the bank union

ਜਲੰਧਰ (ਸੰਜੀਵ ਕੁਮਾਰ): ਜਲੰਧਰ ਦੇ ਗੁਰੂ ਨਾਨਕ ਮਿਸ਼ਨ ਚੌਕ ਵਿਖੇ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ ਦੇ ਅਹੁਦੇਦਾਰਾਂ ਵੱਲੋਂ 31 ਜਨਵਰੀ ਅਤੇ 1 ਫਰਵਰੀ ਨੂੰ ਪੂਰੇ ਭਾਰਤ ਵਿਚ ਬੈਂਕਾਂ ਦੀ ਹੜਤਾਲ ਕਰਨ ਦਾ ਸੱਦਾ ਦਿੱਤਾ ਗਿਆ ਹੈ। ਦੱਸ ਦਈਏ ਕਿ ਇਹ ਹੜਤਾਲ ਭਾਰਤ ਸਰਕਾਰ ਖਿਲਾਫ ਕੀਤੀ ਜਾ ਰਹੀ ਹੈ।

ਨਿਰੰਤਰ ਆਪਣੀਆਂ ਮੰਗਾਂ ਨੂੰ ਲੈ ਕੇ ਬੈਂਕ ਯੂਨੀਅਨ ਦੇ ਕਰਮਚਾਰੀ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ ਅਤੇ ਹੁਣ ਉਹ 31 ਜਨਵਰੀ ਅਤੇ 1 ਫਰਵਰੀ ਨੂੰ ਪੂਰੇ ਭਾਰਤ ਵਿਚ ਬੈਂਕਾਂ ਦੀ ਹੜਤਾਲ ਕਰਨਗੇ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਮੁਲਾਜ਼ਮ ਮਾਰੂ ਨੀਤੀਆਂ ਨੂੰ ਨਿਰੰਤਰ ਲਿਆਈ ਜਾ ਰਹੀ ਹੈ ਅਤੇ ਪਬਲਿਕ ਸੈਕਟਰਾਂ ਨੂੰ ਪ੍ਰਾਈਵੇਟ ਸੈਕਟਰਾਂ ਵਿਚ ਤਬਦੀਲ ਕੀਤਾ ਜਾ ਰਿਹਾ ਹੈ ਜੋ ਕਿ ਬੈਂਕ ਯੂਨੀਅਨ ਦੇ ਵਰਕਰ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ।

ਇਸ ਤੇ ਜਾਣਕਾਰੀ ਦਿੰਦੇ ਹੋਏ ਯੂਨਾਈਟਡ ਫੋਰਮ ਆਫ ਬੈਂਕ ਯੂਨੀਅਨ ਦੇ ਜਨਰਲ ਸੱਕਤਰ ਸੁਰਿੰਦਰਪਾਲ ਸਿੰਘ ਵਿਰਕ ਨੇ ਕਿਹਾ ਕਿ ਸਰਕਾਰ ਮੁਲਾਜ਼ਮ ਮਾਰੂ ਨੀਤੀਆਂ ਨੂੰ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਅਤੇ ਸਰਕਾਰ ਖਿਲਾਫ ਪ੍ਰਦਰਸ਼ਨ ਇਸੇ ਤਰ੍ਹਾਂ ਕਰਦੇ ਰਹਾਂਗੇ। ਉਹਨਾਂ ਵੱਲੋਂ ਕਾਨਫਰੰਸਾਂ ਕੀਤੀਆ ਜਾਣਗੀਆਂ ਜਿਸ ਵਿਚ ਉਹ ਦੱਸਣਗੇ ਕਿ ਬੈਂਕਾਂ ਵਿਚ ਜਿਹੜੀ ਘਪਲੇਬਾਜ਼ੀ ਹੋ ਰਹੀ ਹੈ ਉਹ ਸਰਕਾਰ ਦੀਆਂ ਪਾਲਿਸੀਆਂ ਕਰ ਕੇ ਹੋ ਰਹੀ ਹੈ।

ਹਰਵਿੰਦਰ ਸਿੰਘ ਨੇ ਦਸਿਆ ਕਿ ਉਹ ਲਗਾਤਾਰ ਹੜਤਾਲਾਂ, ਪ੍ਰਦਰਸ਼ਨ ਅਤੇ 11, 12, 13 ਮਾਰਚ ਨੂੰ ਉਹ ਸਟ੍ਰਾਇਕ ਵੀ ਕਰਨਗੇ। ਮਜ਼ਦੂਰ ਵਰਗ ਦੇ ਨਾਲ-ਨਾਲ ਬੈਂਕ ਕਰਮਚਾਰੀਆਂ ਦੀ ਹਾਲਤ ਵੀ ਬਦ ਤੋਂ ਬਦਤਰ ਹੋ ਚੁੱਕੀ ਹੈ। ਉਹਨਾਂ ਨੂੰ ਆਮ ਲੋੜੀਂਦੀਆਂ ਚੀਜ਼ਾਂ ਖਰੀਦਣੀਆਂ ਵੀ ਮੁਸ਼ਕਲ ਲਗ ਰਹੀਆਂ ਹਨ। ਦੇਸ਼ ਦੀ ਆਰਥਿਕ ਦਿਨੋਂ ਦਿਨ ਹੇਠਾਂ ਡਿਗਦੀਆਂ ਜਾ ਰਹੀਆਂ ਹਨ। ਬੈਂਕਾਂ ਦੀ ਹੋਂਦ ਬਚਾਉਣ ਵਾਸਤੇ ਅਤੇ ਬੈਂਕਾਂ ਨੂੰ ਪਬਲਿਕ ਸੈਕਟਰ ਵਿਚ ਰੱਖਣ ਵਾਸਤੇ ਉਹਨਾਂ ਨੇ ਪ੍ਰਦਰਸ਼ਨ ਕੀਤਾ ਹੈ।

ਦੱਸ ਦਈਏ ਕਿ ਪ੍ਰਦਰਸ਼ਨਕਾਰੀਆਂ ਨੇ ਇਹ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਸਾਡੀਆਂ ਮੰਗਾਂ ਨੂੰ ਇਹ ਹੜਤਾਲ ਪ੍ਰਦਰਸ਼ਨ ਕਰਨ ਤੋਂ ਬਾਅਦ ਵੀ ਨਹੀਂ ਮੰਨਦੀ ਤਾਂ ਉਹ 11, 12, ਅਤੇ 13 ਮਾਰਚ ਨੂੰ ਮੁੜ ਵੱਡੇ ਪੱਧਰ ਤੇ ਹੜਤਾਲ ਕਰਨਗੇ। ਵੱਡੇ ਪੱਧਰ ਦੀ ਹੜਤਾਲ ਦੀ ਚਿਤਾਵਨੀ ਮਗਰੋਂ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਇਸ ਮਾਮਲੇ 'ਤੇ ਕੀ ਰੁਖ ਅਪਣਾਉਂਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow  ਕਰੋ।