ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਲਾਮਿਸਾਲ ਕਾਰਗੁਜ਼ਾਰੀ ਵਾਲੇ ਭਾਰਤ ਦੇ 22 ਅਫ਼ਸਰਾਂ ਵਿਚ ਸ਼ਾਮਲ 

ਏਜੰਸੀ

ਖ਼ਬਰਾਂ, ਪੰਜਾਬ

ਅਪ੍ਰੈਲ 2022 'ਚ ਪਟਿਆਲਾ ਵਿਖੇ ਬਤੌਰ ਪਹਿਲੀ ਮਹਿਲਾ ਡਿਪਟੀ ਕਮਿਸ਼ਨਰ ਸੰਭਾਲਿਆ ਸੀ ਅਹੁਦਾ 

Deputy commissioner Sakhsi Sahni (file photo)

ਸਾਲ 2022 ਵਿਚ ਲਾਮਿਸਾਲ ਕਾਰਗੁਜ਼ਾਰੀ ਲਈ ਭਾਰਤ ਦੇ 22 ਅਫ਼ਸਰਾਂ ਦੀ ਹੋਈ ਚੋਣ 
ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੀ ਸੂਚੀ ਵਿਚ ਸ਼ਾਮਲ 
***
ਪਟਿਆਲਾ :
ਭਾਰਤ ਵਿਚ ਲਾਮਿਸਾਲ ਕਾਰਗੁਜ਼ਾਰੀ ਵਿਖਾਉਣ ਵਾਲੇ 22 ਅਫ਼ਸਰਾਂ ਦੀ ਚੋਣ ਹੋਈ ਹੈ ਜਿਸ ਵਿਚ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦਾ ਨਾਮ ਵੀ ਸ਼ਾਮਲ ਹੈ। ਇਹ ਸੂਚੀ ਬਿਊਰੋਕਰੈਟਸਇੰਡੀਆ ਡਾਟ ਇਨ ਵੱਲੋਂ ਹਰ ਸਾਲ ਤਿਆਰ ਕੀਤੀ ਜਾਂਦੀ ਹੈ, ਜਿਸ ਵਿਚ ਭਾਰਤ ਵਿਚ ਸਰਵੋਤਮ ਕਾਰੁਗਜ਼ਾਰੀ ਵਾਲੇ ਆਈ.ਏ. ਐੱਸ. ਤੇ ਆਈ. ਪੀ. ਐੱਸ ਅਫ਼ਸਰਾਂ ਨੂੰ ਚੁਣਿਆ ਜਾਂਦਾ ਹੈ।  

ਇਹ ਵੀ ਪੜ੍ਹੋ: ਵਿਧਾਨ ਸਭਾ ਸਪੀਕਰ ਨੇ ਵਿਦਿਆਰਥੀਆਂ ਨੂੰ ਸਿਲੇਬਸ ਦੇ ਨਾਲ-ਨਾਲ ਹੋਰ ਕਿਤਾਬਾਂ ਪੜ੍ਹਨ ਦੀ ਦਿੱਤੀ ਸਲਾਹ

ਦੱਸਣਯੋਗ ਹੈ ਕਿ ਇਹ ਸੂਚੀ ਸਾਲ 2022 ਵਿਚ ਲਾਮਿਸਾਲ ਕਾਰਗੁਜ਼ਾਰੀ ਕਰਨ ਵਾਲੇ ਅਫ਼ਸਰਾਂ ਨੂੰ ਧਿਆਨ ਵਿਚ ਰੱਖ ਕੇ ਬਣਾਈ ਗਈ ਹੈ। ਭਾਰਤ ਦੇ ਇਨ੍ਹਾਂ ਅਫ਼ਸਰਾਂ ਵਿਚ ਪਟਿਆਲਾ ਡਿਪਟੀ ਕਮਿਸ਼ਨਰ ਦਾ ਨਾਮ ਸ਼ਾਮਲ ਹੋਣਾ ਆਪਣੇ ਆਪ ਵਿਚ ਹੀ ਵੱਡੀ ਗੱਲ ਹੈ।

ਇਹ ਵੀ ਪੜ੍ਹੋ: ਕ੍ਰਿਸ ਹਿਪਕਿਨਜ਼ ਨੇ ਨਿਊਜ਼ੀਲੈਂਡ ਦੇ 41ਵੇਂ ਪ੍ਰਧਾਨ ਮੰਤਰੀ ਵਜੋਂ ਲਿਆ ਹਲਫ਼

ਜ਼ਿਕਰਯੋਗ ਹੀ ਕਿ ਸਾਕਸ਼ੀ ਸਾਹਨੀ 2014 ਬੈਚ ਦੇ ਆਈ. ਏ. ਐੱਸ ਅਫ਼ਸਰ ਹਨ, ਜਿਨ੍ਹਾਂ ਨੇ ਆਲ ਇੰਡੀਆ ਪੱਧਰ ’ਤੇ 6ਵਾਂ ਰੈਂਕ ਹਾਸਲ ਕੀਤਾ ਸੀ। ਉਹ ਕਾਨੂੰਨ ਦੀ ਡਿਗਰੀ ਐੱਲ. ਐੱਲ. ਬੀ ਧਾਰਕ ਹਨ। ਸਾਕਸ਼ੀ ਸਾਹਨੀ ਨੇ ਅਪ੍ਰੈਲ 2022 ਦੇ ਪਹਿਲੇ ਹਫ਼ਤੇ ਪਟਿਆਲਾ ਵਿਚ ਬਤੌਰ ਪਹਿਲੀ ਮਹਿਲਾ ਡਿਪਟੀ ਕਮਿਸ਼ਨਰ ਅਹੁਦਾ ਸੰਭਾਲਿਆ ਸੀ। ਬਤੌਰ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਮੈਜਿਸਟਰੇਟ ਉਨ੍ਹਾਂ ਦੀ ਕਾਰਗੁਜ਼ਾਰੀ ਬਹੁਤ ਸ਼ਲਾਘਾਯੋਗ ਰਹੀ ਹੈ। 

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਸਰਗਰਮੀ ਨਾਲ ਕੰਮ ਕਰਨ ਵਾਲੇ ਅਫ਼ਸਰਾਂ ਵਿਚ ਗਿਣੇ ਜਾਂਦੇ ਹਨ। 2022 ਦੇ ਅੱਧ ਵਿਚ ਪਟਿਆਲਾ ਵਿਚ ਹੋਏ ਫਿਰਕੂ ਟਕਰਾਅ ਨੂੰ ਨਜਿੱਠਣ ਵਿਚ ਸਾਕਸ਼ੀ ਸਾਹਨੀ ਨੇ ਅਹਿਮ ਰੋਲ ਅਦਾ ਕੀਤਾ ਸੀ ਤੇ ਮੌਕੇ ’ਤੇ ਜਾ ਕੇ ਆਪ ਦੋਵਾਂ ਧਿਰਾਂ ਨਾਲ ਗੱਲਬਾਤ ਕਰ ਕੇ ਸ਼ਹਿਰ ਵਿਚ ਸ਼ਾਂਤੀ ਬਹਾਲ ਕੀਤੀ ਸੀ।