ਆਪਣੇ ਵਜ਼ੀਰਾਂ ਦਾ ਪੁੱਠੇ-ਸਿੱਧੇ ਕੰਮਾਂ ‘ਚ ਨਾਮ ਆਉਣ ‘ਤੇ ਕੈਪਟਨ ਹੱਥ ‘ਚ ਰੱਖਦੈ ਕਲੀਨ ਚਿੱਟ: ਮਜੀਠੀਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦੌਰਾਨ ਜਿੱਥੇ ਪੰਜਾਬ ਦੇ ਡੀਜੀਪੀ ਕਰਤਾਰਪੁਰ ਸਾਹਿਬ...

Majithia

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦੌਰਾਨ ਜਿੱਥੇ ਪੰਜਾਬ ਦੇ ਡੀਜੀਪੀ ਕਰਤਾਰਪੁਰ ਸਾਹਿਬ ‘ਤੇ ਦਿੱਤੇ ਬਿਆਨ ਨੂੰ ਲੈ ਕੇ ਵਿਵਾਦਾਂ ‘ਚ ਹਨ ਉੱਥੇ ਹੀ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਕਰਤਾਰਪੁਰ ਲਾਂਘੇ ਬਾਰੇ ਦਿੱਤੇ ਬਿਆਨ ‘ਤੇ ਬੋਲਦਿਆਂ ਕਿਹਾ ਕਿ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ।

ਉਥੇ ਹੀ ਉਨ੍ਹਾਂ ਆਪਣੇ ਕੈਬਨਿਟ ਮੰਤਰੀ ਭਰਤ ਭੂਸ਼ਣ ਆਸ਼ੂ ਦੇ ਮਸਲੇ ਉਤੇ ਉਨ੍ਹਾਂ ਨੂੰ ਕਲੀਨ ਚਿੱਟ ਦਿੰਦਿਆ ਮੰਤਰੀ ਆਸ਼ੂ ਉਤੇ ਇਲਜ਼ਾਮ ਲਾਉਣ ਵਾਲੇ ਡੀਐਸਪੀ ਨੂੰ ਡਿਸਮਿਸ ਕਰਨ ਲਈ ਕਿਹਾ। ਉਥੇ ਹੀ ਡੀਐਸਪੀ ਨੂੰ ਡਿਸਮਿਸ ਕਰਨ ਦੇ ਬਿਆਨ ‘ਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਨਵਜੋਤ ਸਿੱਧੂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਡੀਐਸਪੀ ਬਲਵਿੰਦਰ ਸੇਖੋਂ ਨੂੰ ਜਾਂਚ ਕਿਸ ਨੇ ਸੌਂਪੀ ਸੀ, ਜਿਸ ਵਿਚ ਭਰਤ ਭੂਸ਼ਣ ਆਸ਼ੂ ਦਾ ਨਾਮ ਆਇਆ।

ਮਜੀਠੀਆ ਨੇ ਕਿਹਾ ਕਿ ਇੱਕ ਅਫ਼ਸਰ ਨੂੰ ਪੰਜਾਬ ਸਰਕਾਰ ਨੇ ਡਿਊਟੀ ਦਿੱਤੀ ਹੁੰਦੀ ਹੈ ਕਿ ਉਹ ਸਹੀ ਕੰਮ ਕਰੇ ਜਾਂ ਉਸ ਕੰਮ ਤੋਂ ਪਿੱਛੇ ਹਟ ਜਾਵੇ। ਉਨ੍ਹਾਂ ਕਿਹਾ ਕਿ ਜਿਹੜੇ ਮੰਤਰੀ ਸਰਕਾਰੀ ਖਜਾਨੇ ਨੂੰ ਲੁੱਟ ਰਹੇ ਸੀ, ਉਸ ਸਮੇਂ ਇਨਕੁਆਰੀ ਕਾਂਗਰਸ ਪਾਰਟੀ ਦੇ ਹੀ ਲੋਕਲ ਬਾਡੀ ਮਨਿਸਟਰ ਨਵਜੋਤ ਸਿੰਘ ਸਿੱਧੂ ਨੇ ਦਿੱਤੀ ਸੀ।

ਮਜੀਠੀਆ ਨੇ ਦੱਸਿਆ ਕਿ ਇਨਕੁਆਰੀ ਤੋਂ ਬਾਅਦ ਜਦੋਂ ਉਸ ਅਫ਼ਸਰ ਨੂੰ ਮੰਤਰੀ ਆਸ਼ੂ ਵੱਲੋਂ ਧਮਕਾਇਆ ਗਿਆ ਇੱਥੇ ਤੱਕ ਵੀ ਕਿਹਾ ਕਿ ਮੈਂ ਤੈਨੂੰ ਦੇਖ ਲਵਾਂਗਾ, ਇੱਥੇ ਵੀ ਕਿਹਾ ਕਿ ਤੂੰ ਹਾਈਕੋਰਟ ‘ਚ ਜਾ ਕੇ ਕਹਿ ਦਈ ਕਿ ਮੰਤਰੀ ਹੋਣ ਨਹੀਂ ਦਿੰਦਾ।

ਉੱਥੇ ਹੀ ਮਜੀਠੀਆ ਨੇ ਕਿਹਾ ਕਿ ਜੇ ਸਾਬਕਾ ਮੰਤਰੀ ਵਿਰਸਾ ਸਿੰਘ ਵਲਟੋਹਾ ਦਾ 36 ਸਾਲ ਬਾਅਦ ਕੇਸ ਦਾ ਚਲਾਨ ਪੇਸ਼ ਹੋ ਸਕਦਾ ਹੈ ਤਾਂ ਕਾਂਗਰਸ ਦੇ ਮੰਤਰੀ ਆਸ਼ੂ ਦਾ ਕਿਉਂ ਨਹੀਂ। ਮਜੀਠੀਆ ਨੇ ਕਿਹਾ ਕਿ ਅੱਜ ਇਹ ਗੱਲ ਸਪੱਸ਼ਟ ਹੋ ਗਈ ਕਿ ਕੈਪਟਨ ਆਪਣੇ ਮੰਤਰੀਆਂ ਦੇ ਪੁੱਠੇ-ਸਿੱਧੇ ਕੰਮ ‘ਤੇ ਉਨ੍ਹਾਂ ਲਈ ਕਲੀਨ ਚਿੱਟ ਹੱਥ ‘ਚ ਰੱਖਦੇ ਹਨ। ਉਥੇ ਹੀ ਵਿਰੋਧੀ ਧਿਰ ਨੇਤਾ ਹਰਪਾਲ ਚੀਮਾ ਨੇ ਆਸ਼ੂ ਕੇਸ ਨੂੰ ਮੁੜ ਖੋਲ੍ਹਣ ਦੀ ਮੰਗ ਕੀਤੀ।