ਕੈਪਟਨ ਨੂੰ 'ਵਿਹਲਾ ਮੁੱਖ ਮੰਤਰੀ' ਐਵਾਰਡ ਦੇਣਾ ਚਾਹੀਦੈ : ਹਰਸਿਮਰਤ ਬਾਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡੀ.ਜੀ.ਪੀ ਦੀ ਤੁਰਤ ਛੁੱਟੀ ਕਰੋ, ਮੁੱਖ ਮੰਤਰੀ 3 ਸਾਲ ਤੋਂ 117 ਕਰੋੜ ਰੁਪਏ ਦੇ ਪ੍ਰਾਜੈਕਟ ਮੁਕੰਮਲ ਨਹੀਂ ਹੋਣ ਦੇ ਰਿਹਾ

File Photo

ਲੁਧਿਆਣਾ  (ਪਰਮੇਸ਼ਰ ਸਿੰਘ) : ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 'ਆਦਰਸ਼ ਮੁੱਖ ਮੰਤਰੀ ਐਵਾਰਡ' ਨਹੀਂ, ਸਗੋਂ ਪਿਛਲੇ ਤਿੰਨ ਸਾਲ ਤੋਂ ਸੂਬੇ ਲਈ ਕੁੱਝ ਵੀ ਨਾ ਕਰਨ ਕਰਕੇ 'ਵਿਹਲਾ ਮੁੱਖ ਮੰਤਰੀ' ਦਾ ਐਵਾਰਡ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਇਸ਼ਾਰੇ 'ਤੇ ਜਾਣਬੁੱਝ ਕੇ ਲਾਢੋਵਾਲ ਮੈਗਾਫੂਡ ਪਾਰਕ ਦੇ ਪ੍ਰਾਜੈਕਟਾਂ ਨੂੰ  ਲਟਕਾ ਰਖਿਆ ਹੈ।

ਪੰਜਾਬ ਡੀਜੀਪੀ ਵਲੋਂ ਸ੍ਰੀ ਕਰਤਾਰਪੁਰ ਸਾਹਿਬ, ਪਾਕਿਸਤਾਨ ਬਾਰੇ ਕੀਤੀ ਟਿੱਪਣੀ ਸਬੰਧੀ ਇਕ ਸੁਆਲ ਦਾ ਜੁਆਬ ਦਿੰਦਿਆਂ ਬੀਬਾ ਬਾਦਲ ਨੇ ਕਿਹਾ ਕਿ  ਇਹ ਡੀ. ਜੀ. ਪੀ. ਦੀ ਸਿੱਖ ਵਿਰੋਧੀ ਸੋਚ ਦਾ ਹੀ ਪ੍ਰਗਟਾਵਾ ਹੈ, ਉਨ੍ਹਾਂ ਕਿਹਾ ਕਿ ਸਿੱਖਾਂ ਦੀ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮੁੱਖ ਮੰਤਰੀ ਨੂੰ ਤੁਰਤ ਇਸ ਪੁਲਿਸ ਅਧਿਕਾਰੀ ਦੀ ਛੁੱਟੀ ਕਰਨੀ ਚਾਹੀਦੀ ਹੈ।

ਬੀਬਾ ਬਾਦਲ ਨੇ ਕਿਹਾ ਇਕ ਪਾਸੇ ਤਾਂ ਕਾਂਗਰਸ ਆਗੂ ਪ੍ਰੋ: ਵਲਟੋਹਾ ਵਿਰੁੱਧ ਦੂਸ਼ਣਬਾਜ਼ੀ ਕਰਦੇ ਰਹਿੰਦੇ ਹਨ ਪਰ ਹੁਣ ਇਨ੍ਹਾਂ ਦੇ ਆਪਣੇ ਕੈਬਨਿਟ ਮੰਤਰੀ ਖਾੜਕੂਆਂ ਨੂੰ ਸ਼ਰਨ ਦੇਣ ਅਤੇ ਉਨ੍ਹਾਂ ਦੀਆਂ ਕਾਰਵਾਈਆਂ ਵਿਚ ਸਪਸ਼ਟ ਰੂਪ ਵਿਚ ਸ਼ਾਮਿਲ ਹੋਣ ਦੀ ਸਚਾਈ ਸਾਮਹਣੇ ਆਉਣ 'ਤੇ ਸਾਰੇ ਕਾਂਗਰਸੀ ਮੂੰਹ ਵਿਚ ਘੁੰਗਣੀਆਂ ਪਾ ਕੇ ਬੈਠ ਗਏ ਹਨ।

ਉਨ੍ਹਾਂ ਕਿਹਾ ਕਿ ਇਸ ਕੈਬਨਿਟ ਮੰਤਰੀ ਨੂੰ ਤੁਰੰਤ ਮੰਤਰੀ ਮੰਡਲ ਵਿਚੋਂ ਬਰਖਾਸਤ ਕੀਤਾ ਜਾਵੇ। ਇਸ ਮੌਕੇ ਮਹੇਸ਼ਇੰਦਰ ਸਿੰਘ ਗਰੇਵਾਲ , ਦਰਸ਼ਨ ਸਿੰਘ ਸ਼ਿਵਾਲਿਕ, ਹੀਰਾ ਸਿੰਘ ਗਾਬੜੀਆ ਅਤੇ ਹੋਰ ਆਗੂ ਵੀ ਹਾਜ਼ਰ ਸਨ।
 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।