ਠੱਗਾਂ ਨੇ ਬਜ਼ੁਰਗ ਦੇ ਖਾਤੇ ’ਚੋਂ ਕਢਵਾਏ 49 ਹਜ਼ਾਰ ਰੁਪਏ, ਮਦਦ ਦੇ ਬਹਾਨੇ ਬਦਲਿਆ ਏਟੀਐਮ ਕਾਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਮਿੰਦਰ ਸਿੰਘ ਦੀ ਸ਼ਿਕਾਇਤ ’ਤੇ ਪੁਲਿਸ ਨੇ ਸ਼ੁਰੂ ਕੀਤੀ ਜਾਂਚ

Thugs withdrew 49 thousand rupees from old man's account

 


ਮੁਹਾਲੀ: ਡੇਰਾਬੱਸੀ ਵਿਚ ਮਦਦ ਦੇ ਬਹਾਨੇ ਬਦਮਾਸ਼ਾਂ ਨੇ ਇਕ ਬਜ਼ੁਰਗ ਵਿਅਕਤੀ ਦਾ ਏਟੀਐਮ ਬਦਲ ਕੇ ਉਸ ਦੇ ਖਾਤੇ ਵਿਚੋਂ 49 ਹਜ਼ਾਰ ਰੁਪਏ ਕਢਵਾ ਲਏ। ਬਜ਼ੁਰਗ ਨੂੰ ਫੋਨ 'ਤੇ ਸੁਨੇਹਾ ਮਿਲਣ 'ਤੇ ਠੱਗੀ ਦਾ ਪਤਾ ਲੱਗਿਆ। ਸ਼ਿਕਾਇਤ ਮਿਲਣ ’ਤੇ ਡੇਰਾਬੱਸੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਸਿੱਖ ਬਜ਼ੁਰਗ ਦੀ ਲੰਬੀ ਦਾੜ੍ਹੀ ਦੇ ਅੰਗਰੇਜ਼ ਵੀ ਮੁਰੀਦ, 5 ਫੁੱਟ 4 ਇੰਚ ਲੰਬੀ ਦਾੜ੍ਹੀ ਦੇਖ ਖਿਚਵਾਉਂਦੇ ਨੇ ਤਸਵੀਰਾਂ

ਬਜ਼ੁਰਗ ਰਮਿੰਦਰ ਸਿੰਘ ਪੁੱਤਰ ਚੰਦਾ ਸਿੰਘ ਵਾਸੀ ਪਰਾਗਪੁਰ ਨੇ ਦੱਸਿਆ ਕਿ ਉਹ ਡੀਸੀ ਦਫ਼ਤਰ ਚੰਡੀਗੜ੍ਹ ਤੋਂ ਸੇਵਾਮੁਕਤ ਹੋਏ ਹਨ ਅਤੇ ਉਹਨਾਂ ਦੀ ਪੈਨਸ਼ਨ ਨਾਲ ਹੀ ਪਰਿਵਾਰ ਦਾ ਗੁਜ਼ਾਰਾ ਚੱਲਦਾ ਹੈ। ਉਹਨਾਂ ਦੱਸਿਆ ਕਿ ਉਹ ਆਪਣੀ ਪਤਨੀ ਦਾ ਇਲਾਜ ਕਰਵਾਉਣ ਲਈ ਸਿਵਲ ਹਸਪਤਾਲ ਆਏ ਸੀ, ਜਿਸ ਤੋਂ ਬਾਅਦ ਉਹ ਚੰਡੀਗੜ੍ਹ-ਅੰਬਾਲਾ ਮੁੱਖ ਸੜਕ 'ਤੇ ਸਥਿਤ ਐਕਸਿਸ ਬੈਂਕ ਦੇ ਏ.ਟੀ.ਐਮ ਤੋਂ ਪੈਸੇ ਕਢਵਾਉਣ ਲਈ ਗਏ।

ਇਹ ਵੀ ਪੜ੍ਹੋ : ਸਮਾਰਟ ਸਿਟੀ 'ਚ ਜ਼ਮੀਨ ਦਿਵਾਉਣ ਅਤੇ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਸਾਬਕਾ ਸੈਨਿਕਾਂ ਨਾਲ 150 ਕਰੋੜ ਦੀ ਠੱਗੀ

ਸਾਢੇ 10 ਵਜੇ ਦੇ ਕਰੀਬ ਜਦੋਂ ਉਹ ਏ.ਟੀ.ਐਮ ਤੋਂ ਪੈਸੇ ਕਢਵਾਉਣ ਲੱਗੇ ਤਾਂ ਉੱਥੇ ਖੜ੍ਹੇ ਦੋ ਸ਼ਰਾਰਤੀ ਨੌਜਵਾਨਾਂ ਨੇ ਉਹਨਾਂ ਨੂੰ ਮਦਦ ਦੀ ਪੇਸ਼ਕਸ਼ ਕੀਤੀ। ਇਸ ਦੌਰਾਨ ਨੌਜਵਾਨਾਂ ਨੇ ਬਜ਼ੁਰਗ ਦਾ ਏਟੀਐਮ ਬਦਲ ਲਿਆ ਅਤੇ ਏਟੀਐਮ ਵਿਚ ਪੈਸੇ ਨਹੀਂ ਹੋਣ ਦੀ ਗੱਲ ਕਹਿ ਕੇ ਭਜਾ ਦਿੱਤਾ। ਬਜ਼ੁਰਗ ਨੇ ਤਹਿਸੀਲ ਮਾਰਗ 'ਤੇ ਸਿਟੀ ਹਸਪਤਾਲ ਦੇ ਨਾਲ ਲੱਗਦੇ ਏਟੀਐਮ ਤੋਂ ਪੈਸੇ ਕਢਵਾਉਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਪੈਸੇ ਨਹੀਂ ਨਿਕਲੇ।

ਇਹ ਵੀ ਪੜ੍ਹੋ : ਪਾਕਿਸਤਾਨ ਦੀ ਪਹਿਲੀ ਟਰਾਂਸਜੈਂਡਰ ਨਿਊਜ਼ ਐਂਕਰ 'ਤੇ ਜਾਨਲੇਵਾ ਹਮਲਾ, ਵਾਲ-ਵਾਲ ਬਚੀ

ਕੁਝ ਦੇਰ ਬਾਅਦ ਹੀ ਸਵੇਰੇ 11:10 ਵਜੇ ਉਹਨਾਂ ਦੇ ਮੋਬਾਈਲ 'ਤੇ ਪੈਸੇ ਕਢਵਾਉਣ ਦੇ ਮੈਸੇਜ ਆਉਣ ਲੱਗੇ। ਪਹਿਲੇ ਟ੍ਰਾਂਜੈਕਸ਼ਨ ਵਿਚ 10,000, ਦੂਜੇ ਵਿਚ 5000 ਨਕਦ ਅਤੇ ਤੀਜੇ ਵਿਚ 34,000 ਆਨਲਾਈਨ ਖਰੀਦਦਾਰੀ ਕੀਤੀ ਗਈ। ਪੀੜਤ ਦੇ ਖਾਤੇ 'ਚ ਕਰੀਬ 49,800 ਰੁਪਏ ਸਨ, ਜਿਸ ਤੋਂ ਬਾਅਦ ਸਿਰਫ 800 ਰੁਪਏ ਹੀ ਬਚੇ ਹਨ। ਪੀੜਤ ਨੇ ਤੁਰੰਤ ਬੈਂਕ ਪਹੁੰਚ ਕੇ ਇਸ ਦੀ ਸ਼ਿਕਾਇਤ ਕੀਤੀ ਅਤੇ ਬਾਅਦ 'ਚ ਪੁਲਿਸ ਨੂੰ ਵੀ ਆਪਣੀ ਸ਼ਿਕਾਇਤ ਦਰਜ ਕਰਵਾਈ।