ਫ਼ਿਰੋਜ਼ਪੁਰ 'ਚ ਬੰਬ ਧਮਾਕਾ, ਫ਼ੌਜ ਨੂੰ ਮਿਲੀ ਬਾਰੂਦੀ ਸੁਰੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫਿਰੋਜ਼ਪੁਰ ਸ਼ਹਿਰ ਵਿਚ ਧਮਾਕੇ ਕਾਰਨ ਦਹਿਸ਼ਤ ਦਾ ਮਾਹੌਲ

Land Mine

ਫਿਰੋਜ਼ਪੁਰ- ਫਿਰੋਜ਼ਪੁਰ ਕੈਂਟ ਵਿਚ ਉਸ ਵੇਲੇ ਇਕ ਵੱਡਾ ਹਾਦਸਾ ਹੋਣੋਂ ਟਲ ਗਿਆ ਜਦੋਂ ਮਿਲਟਰੀ ਨੂੰ ਸਮਾਂ ਰਹਿੰਦੇ ਹੀ ਇਕ ਬਾਰੂਦੀ ਸੁਰੰਗ ਦਾ ਪਤਾ ਚੱਲ ਗਿਆ ਅਤੇ ਫ਼ੌਜ ਦੇ ਬੰਬ ਰੋਧੀ ਦਸਤੇ ਨੇ ਕਾਰਵਾਈ ਕਰਦੇ ਹੋਏ ਇਸ ਬਾਰੂਦੀ ਸੁਰੰਗ ਨੂੰ ਨਸ਼ਟ ਕਰ ਦਿੱਤਾ। ਇਹ ਘਟਨਾ ਮਿਲਟਰੀ ਕੰਟੀਨ ਗੋਲਡਨ ਐਰੋ ਦੇ ਨੇੜੇ ਦੀ ਹੈ। ਬੰਬ ਮਿਲਣ ਦੀ ਸੂਚਨਾ ਮਿਲਦਿਆਂ ਹੀ ਫ਼ੌਜੀ ਅਧਿਕਾਰੀਆਂ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਪੂਰੇ ਇਲਾਕੇ ਨੂੰ ਖਾਲੀ ਕਰਵਾ ਲਿਆ ਅਤੇ ਇਸ ਬਾਰੂਦੀ ਸੁਰੰਗ ਨੂੰ ਨਸ਼ਟ ਕਰਨ ਦੀ ਕਾਰਵਾਈ ਆਰੰਭ ਕਰ ਦਿੱਤੀ।

ਇਸ ਦੇ ਨਾਲ ਹੀ ਫ਼ੌਜ ਵਲੋਂ ਸਾਰੇ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿਤਾ ਗਿਆ ਅਤੇ ਆਲੇ ਦੁਆਲੇ ਦੀ ਜਾਂਚ ਵੀ ਕੀਤੀ ਗਈ। ਬੰਬ ਡਿਫ਼ਿਊਜ਼ ਕਰਨ ਦੀ ਪ੍ਰਕਿਰਿਆ ਦੌਰਾਨ ਬੰਬ ਅਚਾਨਕ ਫੱਟ ਗਿਆ, ਜਿਸ ਦੀ ਧਮਕ ਦੂਰ ਤੱਕ ਸੁਣਾਈ ਦਿਤੀ ਅਤੇ ਲੋਕਾਂ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਸੂਤਰਾਂ ਮੁਤਾਬਕ ਇਸ ਧਮਾਕੇ ਦੌਰਾਨ ਹਾਲ ਦੀ ਘੜੀ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਹ ਬੰਬ ਫ਼ੌਜ ਨਾਲ ਹੀ ਸਬੰਧਤ ਸੀ ਜਾਂ ਫਿਰ ਕਿਸੇ ਬਾਹਰੀ ਅਨਸਰ ਵਲੋਂ ਕੰਟੀਨ ਨੇੜੇ ਰੱਖਿਆ ਗਿਆ ਸੀ ਇਸ ਬਾਰੇ ਅਜੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਫ਼ੌਜ ਨੇ ਫਿਲਹਾਲ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿਤੀ ਹੈ।