ਚੰਡੀਗੜ੍ਹ ਏਅਰਪੋਰਟ ਦੀ ਫਲਾਇਟ ਤੋਂ ਮਿਲਿਆ 76.28 ਲੱਖ ਦਾ ਸੋਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਾਣੋ, ਕੀ ਹੈ ਪੂਰਾ ਮਾਮਲਾ

Gold smuggling from Dubai via flight on International Airport Chandigarh

ਮੋਹਾਲੀ: ਇੰਟਰਨੈਸ਼ਨਲ ਏਅਰਪੋਰਟ ’ਤੇ ਦੁਬਈ ਤੋਂ ਆਈ ਫਲਾਇਟ ਤੋਂ ਕਸਟਮ ਵਿਭਾਗ ਨੇ 76 ਲੱਖ 28 ਹਜ਼ਾਰ ਰੁਪਏ ਦਾ ਸੋਨਾ ਫੜਿਆ ਹੈ। 2 ਕਿਲੋ 330 ਗ੍ਰਾਮ ਦਾ ਇਹ ਸੋਨਾ 20 ਬਿਸਕੁੱਟਾਂ ਦੇ ਰੂਪ ਵਿਚ ਸੀ। ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਮਾਨਸਾ ਨਿਵਾਸੀ ਰਾਜਕੁਮਾਰ ਨੂੰ ਕਾਬੂ ਕੀਤਾ ਹੈ। ਅਰੋਪੀ ਸੋਨੇ ਦੇ ਕੋਈ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। ਜਾਣਕਾਰੀ ਮੁਤਾਬਕ ਮੰਗਲਵਾਰ ਸਵੇਰੇ 11.25 ਵਜੇ ਦੁਬਈ ਤੋਂ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ’ਤੇ ਫਲਾਇਟ ਪਹੁੰਚੀ। 

ਇਸ ਬਾਰੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੂੰ ਪਹਿਲਾਂ ਤੋਂ ਹੀ ਸੂਚਨਾ ਮਿਲ ਗਈ ਸੀ। ਇਸ ਤੋਂ ਬਾਅਦ ਟੀਮ ਨੇ ਅਰੋਪੀ ਨੂੰ ਫੜ ਲਿਆ। ਅਰੋਪੀ ਨੇ ਸੋਨਾ ਸੀਟ ਨੰਬਰ 18 ਏ ਵਿਚ ਲੱਗੀ ਪਾਈਪ ਵਿਚ ਲੁਕਾਇਆ ਹੋਇਆ ਸੀ। ਕਾਲੇ ਰੰਗ ਦੇ ਕਪੜੇ ਵਿਚ ਕਾਲੀ ਟੇਪ ਨਾਲ ਲਪੇਟੇ ਹੋਏ 2 ਬੰਡਲਾਂ ਦੇ ਰੂਪ ਵਿਚ ਸੋਨਾ ਬਰਾਮਦ ਹੋਇਆ ਹੈ।

ਜ਼ਿਕਰਯੋਗ ਹੈ ਕਿ ਬੀਤੇ ਮੰਗਲਵਾਰ ਦੇ ਦਿਨ ਹੀ ਦੁਬਈ ਤੋਂ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ’ਤੇ ਸਵੇਰੇ ਪਹੁੰਚੀ ਫਲਾਈਟ ਤੋਂ ਕਸਟਮ ਅਧਿਕਾਰੀਆਂ ਨੇ 3500 ਗ੍ਰਾਮ ਦੇ ਭਾਰ ਵਾਲਾ 1 ਕਰੋੜ 14 ਲੱਖ ਦੇ 30 ਸੋਨੇ ਦੇ ਬਿਸਕੁੱਟ ਇਕ ਸੀਟ ਤੋਂ ਬਰਾਮਦ ਕੀਤੇ ਸਨ। ਇਕ ਕਸਟਮ ਅਧਿਕਾਰੀ ਨੇ ਕਿਹਾ ਕਿ ਜਦੋਂ ਜਹਾਜ਼ ਚੰਡੀਗੜ੍ਹ ਏਅਰਪੋਰਟ ’ਤੇ ਪਹੁੰਚਦਾ ਹੈ ਤਾਂ ਅਸੀਂ ਉਸ  ਦੀ ਚੈਕਿੰਗ ਜ਼ਰੂਰ ਕਰਦੇ ਹਾਂ।