ਤੀਜੀ ਪਤਨੀ ਨੇ ਸ਼ੱਕ ਕਾਰਨ ਪਤੀ ਤੇ ਕੀਤਾ ਜਾਨਲੇਵਾ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਰਬਨ ਅਸਟੇਟ ਫੇਸ-1 ਨੇੜੇ ਸਥਿਤ ਗੋਲਡਨ ਐਵੇਨਿਊ ਵਿਚ ਇਕ ਪਤਨੀ ਵਲੋਂ ਅਪਣੇ ਪਤੀ ਤੇ ਚਾਕੂ ਨਾਲ ਜਾਨਲੇਵਾ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ।

third Wife Attacked on Husband with Knife

ਜਲੰਧਰ, ਅਰਬਨ ਅਸਟੇਟ ਫੇਸ-1 ਨੇੜੇ ਸਥਿਤ ਗੋਲਡਨ ਐਵੇਨਿਊ ਵਿਚ ਇਕ ਪਤਨੀ ਵਲੋਂ ਅਪਣੇ ਪਤੀ ਤੇ ਚਾਕੂ ਨਾਲ ਜਾਨਲੇਵਾ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਪਤੀ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੀ ਹੈ। ਹਮਲੇ ਤੋਂ ਬਾਅਦ ਮੁਲਜ਼ਮ ਔਰਤ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ ਅਤੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਏ. ਸੀ. ਪੀ. ਸਮੀਰ ਵਰਮਾ ਦਾ ਕਹਿਣਾ ਹੈ ਕਿ ਔਰਤ ਨੇ ਪੁੱਛ ਗਿੱਛ ਦੌਰਾਨ ਮੰਨਿਆ ਹੈ ਕਿ ਉਸ ਨੂੰ ਆਪਣੇ ਪਤੀ 'ਤੇ ਸ਼ੱਕ ਸੀ ਕਿ ਉਸਦਾ ਕਿਸੇ ਹੋਰ ਨਾਲ ਬਾਅਦ ਰਿਸ਼ਤਾ ਹੈ।

ਉਸ ਨੇ ਦੇਖਿਆ ਕਿ ਇੰਦੂ ਗਗਨਦੀਪ 'ਤੇ ਚਾਕੂ ਨਾਲ ਹਮਲਾ ਕਰ ਰਹੀ ਸੀ, ਗਗਨਦੀਪ ਨੇ ਬੜੀ ਮੁਸ਼ਕਲ ਨਾਲ ਆਪਣਾ ਬਚਾਅ ਕੀਤਾ। ਜਦੋਂ ਉਹ ਗਗਨਦੀਪ ਨੂੰ ਬਚਾਉਣ ਲਈ ਅੱਗੇ ਹੋਈ ਤਾਂ ਇੰਦੂ ਨੇ ਉਸ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਸ ਉਪਰੰਤ ਗਗਨਦੀਪ ਦੇ ਭਰਾ ਵਲੋਂ ਉਸ ਨੂੰ ਹਸਪਤਾਲ ਲੈ ਕੇ ਜਾਇਆ ਗਿਆ। ਇੰਦੂ ਵੀ ਉਨ੍ਹਾਂ ਨਾਲ ਹਸਪਤਾਲ ਗਈ ਸੀ ਪਰ ਕਾਗਜ਼ਾਤ 'ਤੇ ਦਸਤਖਤ ਕਰਵਾਉਣ ਮੌਕੇ ਉਹ ਮੌਕੇ ਤੋਂ ਦੌੜ ਗਈ।