ਸੁਖਬੀਰ ਬਾਦਲ ਦੀ ਥਾਂ ਇਸ ਅਕਾਲੀ ਨੇਤਾ ਨੂੰ ਮਿਲੇਗੀ ਜਲਾਲਾਬਾਦ ਤੋਂ ਟਿਕਟ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਫ਼ਿਰੋਜ਼ਪੁਰ ਲੋਕ ਸਭਾ ਸੀਟ ਜਿੱਤਣ ਤੋਂ ਬਾਅਦ ਜਲਾਲਾਬਾਦ ਵਿਧਾਨਸਭਾ...
Jagmeet Brar with Sukhbir Badal
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਫ਼ਿਰੋਜ਼ਪੁਰ ਲੋਕ ਸਭਾ ਸੀਟ ਜਿੱਤਣ ਤੋਂ ਬਾਅਦ ਜਲਾਲਾਬਾਦ ਵਿਧਾਨਸਭਾ ਸੀਟ ਖਾਲੀ ਹੋ ਗਈ ਹੈ। ਹੁਣ ਇਸ ਸੀਟ ‘ਤੇ ਜਲਦ ਉਪ ਚੋਣ ਹੋਵੇਗੀ। ਇਥੋਂ ਅਕਾਲੀ ਦਲ ਵੱਲੋਂ ਜਗਮੀਤ ਸਿੰਘ ਬਰਾੜ ਨੂੰ ਖੜ੍ਹਾ ਕੀਤਾ ਜਾ ਸਕਦਾ ਹੈ। ਚਾਹੇ ਟਿਕਟ ਦਾ ਫ਼ੈਸਲਾ ਪਾਰਟੀ ਦੀ ਕੋਰ ਕਮੇਟੀ ਨੇ ਲੈਣਾ ਹੈ।
ਪਰ ਸਭ ਕੁਝ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਏ ਮਾਲਵੇ ਦੇ ਵੱਡੇ ਕੱਦ ਦੇ ਨਾਤੇ ਬਰਾੜ ਨੂੰ ਇਥੋਂ ਟਿਕਟ ਮਿਲ ਸਕਦੀ ਹੈ। ਬਰਾੜ ਦੋ ਵਾਰ ਐਮ.ਪੀ ਤਾਂ ਬਣ ਚੁੱਕੇ ਹਨ ਪਰ ਵਿਧਾਨ ਸਭਾ ਚੋਣ ਨਹੀਂ ਜਿੱਤੇ। ਇਹ ਉਨ੍ਹਾਂ ਦੇ ਲਈ ਚੰਗਾ ਮੌਕਾ ਹੋਵੇਗਾ ਕਿ ਉਹ ਵਿਧਾਨ ਸਭਾ ਵਿਚ ਜਾ ਕੇ ਲੋਕਾਂ ਦੀ ਸਮੱਸਿਆਵਾਂ ਨੂੰ ਸਰਕਾਰ ਦੇ ਸਾਹਮਣੇ ਚੁੱਕਣ।