ਪੰਜਾਬ ਦੇ ਇਸ ਸ਼ੇਰ ਨੇ ਮਾਊਂਟ ਐਵਰੇਸਟ ਚੋਟੀ ‘ਤੇ ਚੜ੍ਹ ਕੇ ਲਹਿਰਾਇਆ ਤਿਰੰਗਾ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਜਟਾਣਾ ਕਲਾਂ ਦੇ ਰਹਿਣ ਵਾਲੇ ਰਮਨਵੀਰ ਸਿੰਘ ਨੇ ਮਾਲਵੇ ਦੇ ਰੇਤਲੇ ਟਿੱਬਿਆਂ ਵਿਚ ਨਿਕਲ ਹਿਮਾਲਿਆਂ ਦੀ ਸਭ...

Mount Everest to top

ਮਾਨਸਾ : ਪਿੰਡ ਜਟਾਣਾ ਕਲਾਂ ਦੇ ਰਹਿਣ ਵਾਲੇ ਰਮਨਵੀਰ ਸਿੰਘ ਨੇ ਮਾਲਵੇ ਦੇ ਰੇਤਲੇ ਟਿੱਬਿਆਂ ਵਿਚ ਨਿਕਲ ਹਿਮਾਲਿਆਂ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੇਸਟ ‘ਤੇ ਤਿਰੰਗਾ ਲਹਿਰਾ ਕੇ ਨਾ ਸਿਰਫ਼ ਦੇਸ਼ ਸਗੋਂ ਪੰਜਾਬ ਅਤੇ ਆਪਣੇ ਪਿੰਡ ਦਾ ਨਾਂ ਵੀ ਰੌਸ਼ਨ ਕੀਤਾ ਹੈ। 8 ਸਾਲ ਪਹਿਲਾਂ ਰਮਨ ਸੀਆਈਐਸਐਫ਼ ਵਿਚ ਭਰਤੀ ਹੋਇਆ ਸੀ ਤੇ ਉਹ ਐਨਐਸਜੀ ਕਮਾਂਡੋ ਵਿਚ ਦੇਸ਼ ਦੀ ਸੇਵਾ ਕਰ ਰਿਹਾ ਹੈ। ਪਰਵਾਰ ਨੂੰ ਜਦੋਂ ਰਮਨਵੀਰ ਦੇ ਮਾਊਂਟ ਐਵਰੇਸਟ ਫ਼ਤਹਿ ਕਰਨ ਦੀ ਗੱਲ ਪਤਾ ਲੱਗੀ ਤਾਂ ਘਰ ਵਿਚ ਵਿਆਹ ਵਰਗਾ ਮਾਹੌਲ ਬਣ ਗਿਆ।

ਪੁੱਤ ਦੀ ਇਸ ਹੌਂਸਲੇ ਭਰੀ ਪ੍ਰਾਪਤੀ ਤੋਂ ਮਾਪੇ ਬੇਹੱਦ ਖੁਸ਼ ਹਨ। ਰਮਨਵੀਰ ਦੇ ਚਾਚੇ ਨੇ ਦੱਸਿਆ ਕਿ ਪਠਾਨਕੋਟ ਏਅਰਬੇਸ ‘ਤੇ ਹੋਏ ਹਮਲੇ ਸਮੇਂ ਦਿੱਤੀ ਤੋਂ ਗਈ ਕਮਾਂਡੋ ਟੀਮ ਵਿਚ ਰਮਨਵੀਰ ਵੀ ਸ਼ਾਮਲ ਸੀ। ਮਾਨਸਾ ਦੇ ਛੋਟੇ ਜਿਹੇ ਪਿੰਡ ਦੇ ਮੁੰਡੇ ਰਮਨਵੀਰ ਨੇ ਮਾਊਂਟ ਐਵਰੇਸਟ ਫ਼ਤਹਿ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਹੌਸਲੇ ਤੇ ਹਿੰਮਤ ਦੇ ਅੱਗੇ ਕੋਈ ਨਹੀਂ ਟਿਕ ਸਕਦਾ ਨਾ ਟਿੱਬਿਆਂ ਦੀ ਗਰਮੀ ਅਤੇ ਨਾ ਹੀ ਪਹਾੜਾਂ ਦੀ ਹੱਡ ਭੰਨਣੀ ਠੰਡ।