ਪੰਜਾਬ ‘ਚ ਕਰੋਨਾ ਦੇ 24 ਘੰਟੇ 'ਚ ਆਏ 21 ਨਵੇਂ ਮਾਮਲੇ, ਹੁਣ ਤੱਕ 40 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੀਨ ਤੋਂ ਸ਼ੁਰੂ ਹੋਏ ਕਰੋਨਾ ਵਾਇਰਸ ਨੇ ਇਸ ਸਮੇਂ ਪੂਰੀ ਦੁਨੀਆਂ ਵਿਚ ਹੜਕੰਪ ਮਚਾ ਰੱਖਿਆ ਹੈ।

Corona Virus

ਚੰਡੀਗੜ੍ਹ : ਚੀਨ ਤੋਂ ਸ਼ੁਰੂ ਹੋਏ ਕਰੋਨਾ ਵਾਇਰਸ ਨੇ ਇਸ ਸਮੇਂ ਪੂਰੀ ਦੁਨੀਆਂ ਵਿਚ ਹੜਕੰਪ ਮਚਾ ਰੱਖਿਆ ਹੈ। ਪੰਜਾਬ ਵਿਚ ਵੀ ਲੌਕਡਾਊਨ ਦੇ ਬਾਵਜੂਦ ਵੀ ਕਰੋਨਾ ਵਾਇਰਸ ਦੇ ਆਏ ਦਿਨ ਨਵੇਂ-ਨਵੇ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਨਾਲ ਅੱਜ ਵੀ ਸੂਬੇ ਵਿਚ 21 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਸ ਤੋਂ ਬਾਅਦ ਸੂਬੇ ਵਿਚ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 2081 ਹੋ ਗਈ ਹੈ।

ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਅੱਜ ਅੰਮ੍ਰਿਤਸਰ ਤੋਂ 10 ਕੇਸ, ਜਲੰਧਰ ਚੋਂ 6 ਅਤੇ ਨਾਲ ਹੀ ਪਟਿਆਲਾ,ਤਰਨਤਾਰਨ, ਐਸਏਐਸ ਨਗਰ ਤੇ ਕਪੂਰਥਲਾ ਤੋਂ ਇੱਕ-ਇੱਕ ਕੇਸ ਸਾਹਮਣੇ ਆਏ ਹਨ। ਦੱਸ ਦੱਈਏ ਕਿ ਸੂਬੇ ਵਿਚ ਹੁਣ ਰਾਹਤ ਦੀ ਖਬਰ ਇਹ ਹੈ ਕਿ ਹੁਣ ਇੱਥੇ 91 ਫੀਸਦੀ ਮਰੀਜ਼ ਕਰੋਨਾ ਵਾਇਰਸ ਨੂੰ ਮਾਤ ਦੇ ਠੀਕ ਹੋ ਚੁੱਕੇ ਹਨ।

ਇਸ ਦੇ ਨਾਲ ਇਹ ਵੀ ਦੱਸਣ ਯੋਗ ਹੈ ਕਿ ਹੁਣ ਤੱਕ ਪੰਜਾਬ ਵਿਚ 2081 ਕਰੋਨਾ ਮਹਾਂਮਾਰੀ ਦੇ ਕੇਸ ਦਰਜ਼ ਹੋ ਚੁੱਕੇ ਹਨ ਅਤੇ ਉਧਰ ਮੌਤਾਂ ਦੀ ਗਿਣਤੀ ਵੀ 40 ਹੋ ਗਈ ਹੈ। ਸੂਬੇ ਵਿਚ ਹੁਣ ਤੱਕ ਕਰੋਨਾ ਵਾਇਰਸ ਨੂੰ ਮਾਤ ਦੇ ਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 1913 ਦੇ ਕਰੀਬ ਹੈ। ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ 128 ਮਰੀਜ਼ ਹੀ ਹਸਪਤਾਲ ਵਿਚ ਇਲਾਜ਼ ਕਰਵਾ ਰਹੇ ਹਨ।

ਇਸ ਤੋਂ ਇਲਾਵਾ ਪੰਜਾਬ ਵਿਚ ਇਕ ਕਰੋਨਾ ਮਰੀਜ਼ ਦੀ ਹਾਲਾਤ ਨਾਜੁਕ ਵੀ ਦੱਸੀ ਜਾ ਰਹੀ ਹੈ। ਦੱਸ ਦੱਈਏ ਕਿ ਦੇਸ਼ ਵਿਚ ਲੌਕਡਾਊਨ ਦਾ ਚੋਥਾ ਪੜਾਅ ਚੱਲ ਰਿਹਾ ਹੈ। ਇਸ ਵਿਚ ਦੇਸ਼ ਦੀ ਅਰਥਵਿਸਸਥਾ ਨੂੰ ਪਟੜੀ ਤੇ ਲਿਆਉਂਣ ਲਈ ਕੁਝ ਛੂਟਾਂ ਦਿੱਤੀਆਂ ਗਈਆਂ । ਪਰ ਇਹ ਛੂਟਾਂ ਉਨ੍ਹਾਂ ਇਲਾਕਿਆਂ ਵਿਚ ਨਹੀਂ ਮਿਲੀਆਂ ਹਨ। ਜਿੱਥੇ ਕਰੋਨਾ ਵਾਇਰਸ ਦੇ ਕੇਸਾਂ ਦੀ ਸੰਖਿਆ ਵੱਧ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।