ਅਬੋਹਰ : ਸੁਖਬੀਰ ਬਾਦਲ ਦਾ ਵਿਰੋਧ ਚਾਚਾ-ਭਤੀਜੇ ਨੂੰ ਪਿਆ ਮਹਿੰਗਾ: ਭੀੜ ਦਾ ਫਾਇਦਾ ਚੁਕ ਚੋਰਾਂ ਨੇ ਕੱਟੀ ਜੇਬ
ਦੋਵਾਂ ਦੇ ਕਈ ਹਜ਼ਾਰ ਰੁਪਏ ਦੀ ਨਕਦੀ ਜੇਬ ਕਤਰੇ ਲੈ ਕੇ ਫ਼ਰਾਰ ਹੋ ਗਏ
photo
ਅਬੋਹਰ : ਅਬੋਹਰ 'ਚ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਦੇ ਧਰਨੇ 'ਚ ਸ਼ਾਮਲ ਹੋਣਾ ਚਾਚਾ-ਭਤੀਜੇ ਨੂੰ ਮਹਿੰਗਾ ਪਿਆ। ਧਰਨੇ ਦੌਰਾਨ ਭੀੜ ਦਾ ਫਾਇਦਾ ਉਠਾਉਂਦੇ ਹੋਏ ਉਹਨਾਂ ਦੀ ਜੇਬ ਕੱਟੀ ਗਈ। ਦੋਵਾਂ ਦੇ ਕਈ ਹਜ਼ਾਰ ਰੁਪਏ ਦੀ ਨਕਦੀ ਜੇਬ ਕਤਰੇ ਲੈ ਕੇ ਫ਼ਰਾਰ ਹੋ ਗਏ। ਹੁਣ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ।
ਪਿੰਡ ਰਾਏਪੁਰਾ ਦੇ ਵਸਨੀਕ ਸਿੰਘ ਰਾਜ ਨੇ ਦਸਿਆ ਕਿ ਉਹ ਨਾਹਰੀ ਕਲੋਨੀ ਵਿਖੇ ਅਕਾਲੀ ਦਲ ਵਲੋਂ ਦਿਤੇ ਧਰਨੇ ਵਿਚ ਹਿੱਸਾ ਲੈਣ ਆਏ ਸਨ। ਇਸ ਦੌਰਾਨ ਭੀੜ ਕਾਰਨ ਉਸ ਦੀ ਜੇਬ ਕੱਟੀ ਗਈ। ਉਨ੍ਹਾਂ ਦੇ ਪਰਸ ਵਿਚ 4500 ਰੁਪਏ ਦੀ ਨਕਦੀ ਅਤੇ ਜ਼ਰੂਰੀ ਦਸਤਾਵੇਜ਼ ਸਨ।
ਉਨ੍ਹਾਂ ਨੇ ਦਸਿਆ ਕਿ ਉਸ ਦੇ ਨਾਲ ਉਸ ਦਾ ਚਾਚਾ ਸੁਭਾਸ਼ ਵਾਸੀ ਪਿੰਡ ਧਰਮਪੁਰਾ ਵੀ ਧਰਨੇ ਵਿਚ ਸ਼ਾਮਲ ਹੋਣ ਲਈ ਪਹੁੰਚਿਆ ਸੀ। ਕਿਸੇ ਨੇ ਉਸਦੀ ਜੇਬ ਵੀ ਕੱਟ ਦਿਤੀ। ਉਸ ਦੇ ਪਰਸ ਵਿਚ ਹਜ਼ਾਰ ਰੁਪਏ ਸਨ।