ਖੁਸ਼ਖਬਰੀ, ਹੁਣ ਪਾਕਿਸਤਾਨ ‘ਚ ਫਸੇ ਭਾਰਤੀ ਵਰਤਣਗੇ ਵਤਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਵਿਚ ਪਾਕਿਸਤਾਨ ਵਿਚ ਫਸੇ ਭਾਰਤੀ ਨਾਗਿਰਕ ਅੱਜ ਤੋਂ ਭਾਰਤ ਪਰਤਣੇ ਸ਼ੁਰੂ ਹੋ ਜਾਣਗੇ।

Photo

ਅਟਾਰੀ : ਕਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਵਿਚ ਪਾਕਿਸਤਾਨ ਵਿਚ ਫਸੇ ਭਾਰਤੀ ਨਾਗਿਰਕ ਅੱਜ ਤੋਂ  ਭਾਰਤ ਪਰਤਣੇ ਸ਼ੁਰੂ ਹੋ ਜਾਣਗੇ। ਭਾਰਤ ਸਰਕਾਰ ਵੱਲੋਂ ਪਾਕਿਸਤਾਨ ਸਰਕਾਰ ਨਾਲ ਇਸ ਸਬੰਧੀ ਬਕਾਇਦਾ ਗੱਲਬਾਤ ਕਰਕੇ 25 ਤੋਂ 27 ਜੂਨ ਤੱਕ ਇਨ੍ਹਾਂ ਨਾਗਰਿਕਾਂ ਨੂੰ ਵਤਨ ਵਰਤਣ ਲਈ ਆਗਿਆ ਦਿੱਤੀ ਗਈ ਹੈ। ਇਸ ਤਹਿਤ ਅੱਜ 250 ਨਾਗਰਿਕ ਪਾਕਿਸਤਾਨ ਤੋਂ ਭਾਰਤ ਪਰਤਣਗੇ

ਅਤੇ ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਵੀ 250 ਨਾਗਰਿਕਾਂ ਦੀ ਵਤਨ ਵਾਪਸੀ ਹੋਵੇਗੀ। ਇਸ ਤੋਂ ਇਲਾਵਾ ਬਾਕੀ 248 ਭਾਰਤੀ ਨਾਗਰਿਕ ਸ਼ਨੀਵਾਰ ਨੂੰ ਦੇਸ਼ ਵਿਚ ਪਰਤੇ ਸਨ।  ਇਨ੍ਹਾਂ ਭਾਰਤੀ ਨਾਗਰਿਕਾਂ ਵਿੱਚੋਂ 402 ਜੰਮੂ ਕਸ਼ਮੀਰ ਸੂਬੇ ਦੇ ਵਿਦਿਆਰਥੀ ਹਨ। ਜਦਕਿ ਬਾਕੀ ਭਾਰਤ ਦੇ ਵੱਖ ਵੱਖ ਸੂਬਿਆਂ ਦੇ ਸ਼ਰਧਾਲੂ ਹਨ। ਦੱਸ ਦੱਈਏ ਕਿ ਕਸ਼ਮੀਰੀ ਵਿਦਿਆਰਥੀ ਆਪਣੇ ਰਾਜ ਵਿਚ ਪਰਤ ਜਾਣਗੇ

ਅਤੇ ਬਾਕੀਆਂ ਨੂੰ ਅੰਮ੍ਰਿੰਤਸਰ ਵਿਚ ਕੁਆਰੰਟੀਨ ਕਰਕੇ ਰੱਖਿਆ ਜਾਵੇਗਾ। ਇਨ੍ਹਾਂ ਨਾਗਰਿਕਾਂ ਦੀ ਮੁੱਢਲੀ ਜਾਂਚ ਲਈ ਪਹਿਲਾਂ ਹੀ ਛੇ ਡਾਕਟਰਾਂ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।  ਇੱਥੇ ਜ਼ਿਕਰਯੋਗ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਭਾਰਤ ਨੇ 27 ਮਈ ਨੂੰ 179 ਪਾਕਿਸਤਾਨੀ ਨਾਗਰਿਕ ਪਾਕਿਸਤਾਨ ਭੇਜੇ ਸਨ। ਤੁਹਾਨੂੰ ਦਸ ਦੇਈਏ ਕਿ ਭਾਰਤ ਵੱਲੋਂ 14 ਮਾਰਚ ਨੂੰ ਕੋਰੋਨਾ ਵਾਇਰਸ ਦੇ ਕਾਰਨ ਕ੍ਰਾਸ ਬਾਰਡਰ ਮੂਵਮੈਂਟ ਬੰਦ ਕਰ ਦਿੱਤੀ ਗਈ ਸੀ।
 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।