Portrait Paintings ਦੇਖ ਕੇ ਇਸ ਨੂੰ ਬਣਾਉਣ ਵਾਲੇ ਦੀ ਉਮਰ ਸੁਣ ਤੁਸੀਂ ਵੀ ਰਹਿ ਜਾਓਗੇ ਦੰਗ

ਏਜੰਸੀ

ਖ਼ਬਰਾਂ, ਪੰਜਾਬ

ਉਸ ਨੇ ਅਪਣੇ ਪਿਤਾ ਅੱਗੇ ਪੇਂਟਿੰਗ ਦੇ ਸਮਾਨ ਦੀ ਮੰਗ ਰੱਖੀ...

Ludhiana Portrait Painting Portrait Arts 15 Year Old Navtej Singh

ਲੁਧਿਆਣਾ: ਕਹਿੰਦੇ ਹਨ ਕਿ ਕਲਾ ਕਦੇ ਉਮਰ, ਜਾਤ ਕੁੱਝ ਨਹੀਂ ਦੇਖਦੀ। ਕਲਾ ਤਾਂ ਰੱਬ ਵੱਲੋਂ ਹੀ ਦਿੱਤੀ ਹੋਈ ਦਾਤ ਹੁੰਦੀ ਹੈ ਜੋ ਕਿ ਅਪਣੇ ਆਪ ਉਭਰ ਕੇ ਲੋਕਾਂ ਸਾਹਮਣੇ ਆਉਂਦੀ ਹੈ। ਵਿਦੇਸ਼ਾਂ ਵਿਚ ਪੇਂਟਿੰਗ ਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਹੈ। ਲੁਧਿਆਣਾ ਵਿਚ ਨਵਤੇਜ ਸਿੰਘ ਜਿਸ ਦੀ ਉਮਰ 15 ਸਾਲ ਹੈ। ਉਹ ਨੌਵੀਂ ਜਮਾਤ ਤੋਂ ਹੀ ਪੇਂਟਿੰਗ ਕਰਦਾ ਆ ਰਿਹਾ ਹੈ।

ਉਸ ਨੇ ਅਪਣੇ  ਪਿਤਾ ਅੱਗੇ ਪੇਂਟਿੰਗ ਦੇ ਸਮਾਨ ਦੀ ਮੰਗ ਰੱਖੀ ਪਰ ਉਹਨਾਂ ਨੇ ਸਾਫ਼ ਮਨਾ ਕਰ ਦਿੱਤਾ ਕਿ ਉਹਨਾਂ ਕੋਲ ਸਮਾਨ ਲਈ ਪੈਸੇ ਨਹੀਂ ਹਨ ਕਿਉਂ ਕਿ ਸਮਾਨ ਬਹੁਤ ਮਹਿੰਗਾ ਹੁੰਦਾ ਹੈ। ਇਸ ਲਈ ਉਹ ਪੇਂਟਿੰਗ ਨਾ ਕਰੇ ਤੇ ਸਿਰਫ ਪੜ੍ਹਾਈ ਵੱਲ ਧਿਆਨ ਦੇਵੇ ਪਰ ਨਵਤੇਜ ਸਿੰਘ ਲਾਕਡਾਊਨ ਵਿਚ ਵਿਹਲਾ ਸੀ ਇਸ ਲਈ ਉਸ ਨੇ ਇਸ ਸਮੇਂ ਦੌਰਾਨ ਪੇਂਟਿੰਗ ਦਾ ਕੰਮ ਜਾਰੀ ਰੱਖਿਆ। 

ਉਸ ਦੀਆਂ ਬਣਾਈਆਂ ਤਸਵੀਰਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਕਿ ਇੰਨੀ ਛੋਟੀ ਜਿਹੀ ਉਮਰ ਵਿਚ ਉਹ ਬਹੁਤ ਹੀ ਖੂਬਸੂਰਤ ਪੇਂਟਿੰਗ ਕਰ ਲੈਂਦਾ ਹੈ। ਉਸ ਨੇ ਪੇਂਟਿੰਗ ਮੁਕਾਬਲੇ ਵਿਚ ਹਿੱਸਾ ਵੀ ਲਿਆ ਸੀ ਪਰ ਉੱਥੇ ਉਹ ਕਿਸੇ ਦਰਜੇ ਤੇ ਨਹੀਂ ਪਹੁੰਚੇ ਸਨ।

ਉਹਨਾਂ ਨੇ ਹਰਭਜਨ ਮਾਨ, ਸ਼ਹੀਦ ਭਗਤ ਸਿੰਘ ਤੇ ਹੋਰ ਕਈ ਸ਼ਖ਼ਸ਼ੀਅਤਾਂ ਦੀਆਂ ਤਸਵੀਰਾਂ ਬਣਾਈਆਂ ਹਨ। ਨਵਤੇਜ ਦੇ ਪਿਤਾ ਨੇ ਦਸਿਆ ਕਿ ਇਸ ਸਮੇਂ ਉਹਨਾਂ ਨੂੰ ਸਿਰਫ ਪੈਸੇ ਦੀ ਕਮੀ ਹੈ ਕਿਉਂ ਕਿ ਉਹਨਾਂ ਦਾ ਪਰਿਵਾਰ ਵੀ ਵੱਡਾ ਹੈ ਤੇ ਖਰਚੇ ਵੀ ਜ਼ਿਆਦਾ ਹਨ। ਉਹਨਾਂ ਦੇ 3 ਬੱਚੇ ਹਨ ਤੇ ਉਹਨਾਂ ਦੀ ਪੜ੍ਹਾਈ ਦਾ ਖਰਚ ਵੀ ਹੁੰਦਾ ਹੈ।

ਫਿਲਹਾਲ ਲੁਧਿਆਣਾ ਦੀ ਕਿਸੇ ਸੰਸਥਾ ਜਾਂ ਵਿਧਾਇਕ ਵੱਲੋਂ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ ਗਈ। ਲੋੜ ਹੈ ਅਜਿਹੇ ਕਲਾਕਾਰਾਂ ਦਾ ਸਹਿਯੋਗ ਦੇਣ ਦੀ ਤਾਂ ਜੋ ਇਹਨਾਂ ਬੱਚਿਆਂ ਦਾ ਹੌਂਸਲਾ ਵੀ ਉਡਾਰੀ ਭਰ ਸਕੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।