ਇਸ ਥਾਂ 'ਤੇ ਖੁੱਲ੍ਹਿਆ Guru Nanak Modikhana, ਦੇਵੇਗਾ ਕਿੰਨੇ ਹੀ ਪਿੰਡਾਂ ਦੇ ਲੋਕਾਂ ਨੂੰ ਲਾਭ

ਏਜੰਸੀ

ਖ਼ਬਰਾਂ, ਪੰਜਾਬ

ਇਸ ਵਿਚ ਦੁਕਾਨਦਾਰ ਵੱਲੋਂ ਕਿਸੇ ਵੀ ਤਰ੍ਹਾਂ ਦਾ...

Modi khana Medical Store No Profit No Lose Mandeep Singh Manna Baljinder Singh Jindu

ਸੰਗਰੂਰ: ਗੁਰੂ ਨਾਨਕ ਮੋਦੀਖਾਨਾ ਦੀ ਲਹਿਰ ਅਜਿਹੀ ਚੱਲੀ ਕਿ ਹੁਣ ਪੰਜਾਬ ਵਿਚ ਕਈ ਥਾਵਾਂ ਤੇ ਗੁਰੂ ਨਾਨਕ ਮੋਦੀਖਾਨੇ ਖੁੱਲ੍ਹ ਚੁੱਕੇ ਹਨ। ਕਿਸੇ ਨੇ ਦਵਾਈਆਂ ਦਾ ਤੇ ਕਿਸੇ ਨੇ ਰਾਸ਼ਨ ਦਾ ਮੋਦੀਖਾਨਾ ਖੋਲ੍ਹਿਆ ਹੈ। ਹੁਣ ਸੰਗਰੂਰ ਵਿਚ ਵੀ ਗੁਰੂ ਨਾਨਕ ਮੋਦੀਖਾਨਾ ਖੋਲ੍ਹਿਆ ਗਿਆ ਹੈ। ਇੱਥੇ ਵੀ ਜਿਹੜੇ ਰੇਟ ਤੇ ਦਵਾਈ ਖਰੀਦੀ ਜਾਵੇਗੀ ਉਹੀ ਰੇਟ ਤੇ ਗਾਹਕਾਂ ਨੂੰ ਦਿੱਤੀ ਜਾਵੇਗੀ।

ਇਸ ਵਿਚ ਦੁਕਾਨਦਾਰ ਵੱਲੋਂ ਕਿਸੇ ਵੀ ਤਰ੍ਹਾਂ ਦਾ ਮੁਨਾਫ਼ਾ ਨਹੀਂ ਖਟਿਆ ਜਾਵੇਗਾ। ਇਸ ਮੋਦੀਖਾਨੇ ਦੇ ਮਾਲਕ ਚਮਨਜੀਤ ਸਿੰਘ ਮਿਲਖੀ ਹਨ। ਉਹਨਾਂ ਨਾਲ ਸਪੋਕਸਮੈਨ ਟੀਮ ਵੱਲੋਂ ਗੱਲਬਾਤ ਕੀਤੀ ਗਈ ਜਿਸ ਦੌਰਾਨ ਉਹਨਾਂ ਦਸਿਆ ਕਿ, “ਉਹਨਾਂ ਨੇ ਬਹੁਤ ਸਮਾਂ ਪਹਿਲਾਂ ਇਸ ਬਾਰੇ ਸੋਚਿਆ ਸੀ ਕਿ ਗਰੀਬਾਂ ਨੂੰ ਦਵਾਈਆਂ ਮੁਹੱਈਆ ਕਰਵਾਉਣ ਲਈ ਕੋਈ ਅਜਿਹਾ ਉਪਰਾਲਾ ਕੀਤਾ ਜਾਵੇ ਤਾਂ ਜੋ ਗਰੀਬਾਂ ਨੂੰ ਦਵਾਈਆਂ ਖਰੀਦਣ ਵਿਚ ਕੋਈ ਦਿੱਕਤ ਨਾ ਆਵੇ।

ਪਰ ਉਹਨਾਂ ਨੂੰ ਕੋਈ ਸਾਧਨ ਨਹੀਂ ਸੀ ਮਿਲ ਰਿਹਾ ਕਿ ਉਹ ਕਿਸ ਤਰ੍ਹਾਂ ਅਜਿਹਾ ਕਰਨ। ਬਹੁਤ ਸਾਰੇ ਗਰੀਬ ਲੋਕ ਹਨ ਜੋ ਦਵਾਈਆਂ ਨਹੀਂ ਖਰੀਦ ਸਕਦੇ ਉਹ ਦਵਾਈਆਂ ਦੀ ਕੀਮਤ ਪੁੱਛ ਕੇ ਵਾਪਸ ਚਲੇ ਜਾਂਦੇ ਸਨ।” ਇਸ ਦੁਕਾਨ ਤੇ ਜਿਹੜੇ ਕਰਮਚਾਰੀ ਲੱਗੇ ਹੋਏ ਹਨ ਉਹਨਾਂ ਦੀਆਂ ਤਨਖ਼ਾਹਾਂ ਸੰਸਥਾ ਵੱਲੋਂ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਵੀ ਇਹੀ ਅਪੀਲ ਕੀਤੀ ਹੈ ਕਿ ਇਸ ਸ਼ੁੱਭ ਕੰਮ ਵਿਚ ਲੋਕ ਵਧ ਚੜ੍ਹ ਕੇ ਸਹਿਯੋਗ ਦੇਣ ਤਾਂ ਜੋ ਗਰੀਬਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾ ਸਕੇ।

ਉੱਥੇ ਹੀ ਗਾਹਕਾਂ ਨੇ ਵੀ ਇਸ ਸ਼ੁੱਭ ਕੰਮ ਲਈ ਖੁਸ਼ੀ ਪ੍ਰਗਟ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਚਮਨਜੀਤ ਸਿੰਘ ਨੇ ਬਹੁਤ ਹੀ ਨੇਕ ਕੰਮ ਕੀਤਾ ਹੈ ਜਿਸ ਦੇ ਲਈ ਉਹ ਉਹਨਾਂ ਦਾ ਧੰਨਵਾਦ ਕਰਦੇ ਹਨ। ਪਿਛਲੇ ਦਿਨੀਂ ਲੁਧਿਆਣਾ 'ਚ ਸਸਤੀਆਂ ਦਵਾਈਆਂ ਦਾ ਇਕ ਮੋਦੀਖਾਨਾ ਬਲਜਿੰਦਰ ਸਿੰਘ ਜਿੰਦੂ ਵੱਲੋਂ ਸ਼ੁਰੂ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੂਰੇ ਪੰਜਾਬ 'ਚ ਮੋਦੀਖਾਨੇ ਦੀ ਇਕ ਲਹਿਰ ਚੱਲ ਪਈ ਅਤੇ ਕਈ ਮੋਦੀਖਾਨੇ ਦਵਾਈਆਂ ਅਤੇ ਘਰੇਲੂ ਸਾਮਾਨ ਦੇ ਖੁੱਲ੍ਹੇ।

ਲੋਕਾਂ ਨੂੰ ਸਸਤੀਆਂ ਦਵਾਈਆਂ ਮੁਫਤ ਦੇਣ ਦੇ ਮਕਸਦ ਨਾਲ ਹੁਣ ਸ਼ਰਨ ਫਾਊਡੇਸ਼ਨ ਵਲੋਂ ਮੋਗਾ ਵਿਖੇ ਗੁਰੂ ਨਾਨਕ ਮੋਦੀਖਾਨਾ ਦੀ ਸ਼ੁਰੂਆਤ ਮੰਗਲਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸ਼ੀਰਵਾਦ ਲੈਣ ਉਪਰੰਤ ਕੀਤੀ ਗਈ। ਇਹ ਮੋਦੀਖਾਨਾ 13 ਜੁਲਾਈ ਨੂੰ ਸ਼ੁਰੂ ਕੀਤਾ ਗਿਆ ਸੀ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।