ਤਹਿਸੀਲਦਾਰਾਂ ਦੀ ਕਲਮਛੋੜ ਹੜਤਾਲ, ਇਕ ਦਿਨ 'ਚ ਰੁਕੀਆਂ 2800 ਤੋਂ ਵੱਧ ਰਜਿਸਟਰੀਆਂ

ਏਜੰਸੀ

ਖ਼ਬਰਾਂ, ਪੰਜਾਬ

9 ਕਰੋੜ ਤੋਂ ਵੱਧ ਦਾ ਹੋਇਆ ਨੁਕਸਾਨ

representational Image

ਚੰਡੀਗੜ੍ਹ : ਰੋਪੜ ਹਲਕੇ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੀ ਕਾਰਵਾਈ ਤੋਂ ਨਾਰਾਜ਼ ਹੋ ਕੇ ਤਹਿਸੀਲਦਾਰ ਤੇ ਕਰਮਚਾਰੀ ਤਿੰਨ ਦਿਨ ਦੀ ਕਲਮਛੋੜ ਹੜਤਾਲ 'ਤੇ ਚਲੇ ਗਏ, ਜਿਸ ਕਾਰਨ ਸੂਬੇ ਭਰ ਦੇ ਹਜ਼ਾਰਾਂ ਲੋਕ ਪ੍ਰੇਸ਼ਾਨ ਹਨ।

ਦੂਜੇ ਪਾਸੇ ਪੰਜਾਬ ਸਰਕਾਰ ਨੂੰ ਕਰੋੜਾਂ ਦੇ ਮਾਲੀਏ ਦਾ ਨੁਕਸਾਨ ਹੋਇਆ ਹੈ। ਸੋਮਵਾਰ ਨੂੰ ਸੂਬੇ ਦੇ 23 ਜ਼ਿਲ੍ਹਿਆਂ ਵਿਚ 2800 ਤੋਂ ਵੱਧ ਰਜਿਸਟਰੀਆਂ ਨਹੀਂ ਹੋਈਆਂ। ਇਸ ਕਾਰਨ 9 ਕਰੋੜ ਤੋਂ ਵੱਧ ਦੇ ਮਾਲੀਏ ਦਾ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਡੀਸੀ ਅਤੇ ਤਹਿਸੀਲ ਦਫ਼ਤਰ ਵਿਚ ਕੰਮ ਕਰਵਾਉਣ ਆਏ ਸੈਂਕੜੇ ਲੋਕਾਂ ਨੂੰ ਨਿਰਾਸ਼ ਹੋ ਕੇ ਪਰਤਣਾ ਪਿਆ।

ਇਹ ਵੀ ਪੜ੍ਹੋ: ਪੰਜਾਬ ਦੇ ਸਾਬਕਾ ਮੰਤਰੀ ਗੁਰਬਿੰਦਰ ਸਿੰਘ ਅਟਵਾਲ ਦਾ ਦੇਹਾਂਤ  

ਰੋਪੜ ਦੇ ਮਹਾਰਾਜਾ ਰਣਜੀਤ ਸਿੰਘ ਬਾਗ ਵਿਖੇ ਸੋਮਵਾਰ ਨੂੰ ਡੀਸੀ ਆਫਿਸ ਇੰਪਲਾਈਜ਼ ਐਸੋਸੀਏਸ਼ਨ, ਕਾਨੂੰਨਗੋ ਐਸੋਸੀਏਸ਼ਨ, ਰੈਵੀਨਿਊ ਪਟਵਾਰ ਯੂਨੀਅਨ, ਸੀ.ਆਰ.ਓ. ਯੂਨੀਅਨ ਪੰਜਾਬ, ਤਹਿਸੀਲਾਂ ਅਤੇ ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਦੇ ਸਮੂਹ ਤਹਿਸੀਲ ਮੁਲਾਜ਼ਮਾਂ ਨੇ ਰੋਸ ਪ੍ਰਦਰਸ਼ਨ ਕੀਤਾ। ਦੂਜੇ ਪਾਸੇ ਵੱਖ-ਵੱਖ ਜਥੇਬੰਦੀਆਂ ਨੇ ਵਿਧਾਇਕ ਦੇ ਹੱਕ ਵਿਚ ਧਰਨਾ ਦਿਤਾ।

ਵਿਰੋਧੀ ਧਿਰ ਦੇ ਲੋਕਾਂ ਦਾ ਕਹਿਣਾ ਸੀ ਕਿ ਜੇਕਰ ਵਿਧਾਇਕ ਨੇ ਮੁਆਫ਼ੀ ਨਾ ਮੰਗੀ ਤਾਂ 26 ਜੁਲਾਈ ਨੂੰ ਰੋਪੜ ਦੇ ਵੱਖ-ਵੱਖ ਚੌਕਾਂ ਤੋਂ ਰੈਲੀਆਂ ਕੱਢ ਕੇ ਵਿਧਾਇਕ ਦੇ ਘਰ ਅੱਗੇ ਪੁਤਲੇ ਫੂਕੇ ਜਾਣਗੇ। ਇਹ ਹੜਤਾਲ ਕੱਲ ਤਕ ਜਾਰੀ ਰਹੇਗੀ।

ਇਹ ਵੀ ਪੜ੍ਹੋ: ਕਾਲੀ ਦੇਵੀ ਮੰਦਰ ਬਾਹਰ ਕਮਾਂਡੋ ਅਫ਼ਸਰ ਨੇ ਖ਼ੁਦ ਨੂੰ ਮਾਰੀ ਗੋਲੀ 

ਕਿਹੜੇ ਜ਼ਿਲ੍ਹੇ ਵਿਚ ਹੋਇਆ ਕਿੰਨਾ ਨੁਕਸਾਨ?

ਜ਼ਿਲ੍ਹਾ                                   ਰਜਿਸਟਰੀਆਂ ਰੁਕੀਆਂ          ਨੁਕਸਾਨ 

ਲੁਧਿਆਣਾ                                   1200                    1.5 ਕਰੋੜ
ਬਠਿੰਡਾ-ਮਾਨਸਾ                             370                      90 ਲੱਖ
ਫ਼ਾਜ਼ਿਲਕਾ-ਅਬੋਹਰ                       100                      30 ਲੱਖ
ਫ਼ਿਰੋਜ਼ਪੁਰ                                   100                     1.5 ਕਰੋੜ
ਮੋਗਾ-ਫ਼ਰੀਦਕੋਟ                            25                     25 ਲੱਖ
ਸੰਗਰੂਰ                                     250                    15 ਲੱਖ
ਬਰਨਾਲਾ                                  125                     7 ਲੱਖ
ਨਵਾਂਸ਼ਹਿਰ                                 50                     50 ਲੱਖ
ਪਠਾਨਕੋਟ                                 50                    10 ਲੱਖ
ਬਟਾਲਾ-ਗੁਰਦਾਸਪੁਰ                   20                       7 ਲੱਖ
ਰੋਪੜ-ਨੰਗਲ                           120                    90 ਲੱਖ
ਪਟਿਆਲਾ-ਫ਼ਤਹਿਗੜ੍ਹ ਸਾਹਿਬ       95                     40 ਲੱਖ
ਕਪੂਰਥਲਾ                               15                     12 ਲੱਖ
ਜਲੰਧਰ                               150                 1.5 ਕਰੋੜ
ਅੰਮ੍ਰਿਤਸਰ                             77                    40 ਲੱਖ
ਤਰਨਤਾਰਨ                            --                    7 ਲੱਖ