ਪੁੱਤਰ ਨੇ ਮੰਗੀ ਸਾਈਕਲ, ਪਿਓ ਨੇ ਲਗਾਇਆ ਅਜਿਹਾ ਜੁਗਾੜ, ਦੇਖ ਕੇ ਦੰਗ ਰਹਿ ਗਏ ਲੋਕ, ਦੇਖੋ ਵੀਡੀਓ
ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿਚ ਇਕ ਪਿਤਾ ਨੇ ਅਪਣੇ ਲੜਕੇ ਲਈ ਜੁਗਾੜ ਲਗਾ ਕੇ ਘਰ ਬੈਠੇ-ਬੈਠੇ ਸਕੂਟਰ ਦੀ ਤਰ੍ਹਾਂ ਦਿਖਣ ਵਾਲੀ ਸਾਈਕਲ ਬਣਾ ਦਿੱਤੀ
ਲੁਧਿਆਣਾ: ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿਚ ਇਕ ਪਿਤਾ ਨੇ ਅਪਣੇ ਲੜਕੇ ਲਈ ਜੁਗਾੜ ਲਗਾ ਕੇ ਘਰ ਬੈਠੇ-ਬੈਠੇ ਸਕੂਟਰ ਦੀ ਤਰ੍ਹਾਂ ਦਿਖਣ ਵਾਲੀ ਸਾਈਕਲ ਬਣਾ ਦਿੱਤੀ, ਜਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਪਿਤਾ ਨੇ ਘਰ ਵਿਚ ਸਾਈਕਲ ਇਸ ਲਈ ਬਣਾਈ ਕਿਉਂਕਿ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਉਹ ਅਪਣੇ ਬੇਟੇ ਲਈ ਨਵੀਂ ਸਾਈਕਲ ਨਹੀਂ ਖਰੀਦ ਸਕਿਆ ਸੀ।
ਇਹ ਖ਼ਬਰ ਲੁਧਿਆਣਾ ਦੇ ਪਿੰਡ ਲੱਖੋਵਾਲ ਦੀ ਹੈ, ਜਿੱਥੇ 8ਵੀਂ ਕਲਾਸ ਵਿਚ ਪੜ੍ਹਨ ਵਾਲੇ ਹਰਮਨਜੋਤ ਨੇ ਪਿਤਾ ਦੀ ਮਦਦ ਨਾਲ ਸਕੂਟਰ ਵਾਂਗ ਦਿਖਣ ਵਾਲੀ ਸਾਈਕਲ ਤਿਆਰ ਕੀਤੀ। ਅੱਗੇ ਤੋਂ ਸਾਈਕਲ ਸਕੂਟਰ ਦੀ ਤਰ੍ਹਾਂ ਨਜ਼ਰ ਆ ਰਹੀ ਹੈ ਅਤੇ ਚਲਾਉਣ ਲਈ ਪੈਡਲ ਲਗਾਏ ਗਏ ਹਨ।
ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਹਰਮਨਜੋਤ ਘਰ ਤੋਂ ਸਕੂਟਰ ਵਰਗੀ ਦਿਖਣ ਵਾਲੀ ਸਾਈਕਲ ‘ਤੇ ਨਿਕਲਦਾ ਹੈ ਅਤੇ ਪੈਡਲ ਮਾਰ ਕੇ ਜਾ ਰਿਹਾ ਹੈ। ਸਾਹਮਣੇ ਤੋਂ ਅਜਿਹਾ ਲੱਗ ਰਿਹਾ ਹੈ ਕਿ ਉਹ ਸਕੂਟਰ ਚਲਾ ਰਿਹਾ ਹੈ। ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਹਰਮਨਜੋਤ ਨੇ ਕਿਹਾ, ‘ਮੇਰੇ ਪਿਤਾ ਕੋਰੋਨਾ ਵਾਇਰਸ ਕਾਰਨ ਨਵੀਂ ਸਾਈਕਲ ਨਹੀਂ ਖਰੀਦ ਸਕੇ, ਇਸ ਲਈ ਅਸੀਂ ਇਹ ਸਾਈਕਲ ਤਿਆਰ ਕੀਤੀ ਹੈ’।
ਲੋਕਾਂ ਨੂੰ ਹਰਮਨਜੋਤ ਅਤੇ ਉਸ ਦੇ ਪਿਤਾ ਦਾ ਇਹ ਦੇਸੀ ਜੁਗਾੜ ਕਾਫ਼ੀ ਪਸੰਦ ਆ ਰਿਹਾ ਹੈ, ਉਹ ਸੋਸ਼ਲ ਮੀਡੀਆ ‘ਤੇ ਵੀ ਪ੍ਰਤੀਕਿਰਿਆ ਦੇ ਰਹੇ ਹਨ।