ਦਲਿਤ ਆਗੂ ਅਮਰੀਕ ਸਿੰਘ ਬੰਗੜ ਸਮੇਤ 'ਆਪ' 'ਚ ਸ਼ਾਮਲ ਹੋਏ ਕਈ ਵੱਡੇ ਆਗੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਰਮਚਾਰੀਆਂ ਅਤੇ ਦਲਿਤ ਵਰਗ ਦੇ ਵੱਡੇ ਆਗੂ ਅਮਰੀਕ ਸਿੰਘ ਬੰਗੜ ਆਪਣੇ ਸਾਥੀਆਂ ਸਮੇਤ ਮੰਗਲਵਾਰ ਨੂੰ ਆਮ ਆਦਮੀ ਪਾਰਟੀ (ਆਪ) ਪੰਜਾਬ ਵਿਚ ਸ਼ਾਮਲ ਹੋ ਗਏ।

Dalit leader Amrik Singh Bangar and others joined AAP

ਚੰਡੀਗੜ੍ਹ: ਕਰਮਚਾਰੀਆਂ ਅਤੇ ਦਲਿਤ ਵਰਗ ਦੇ ਵੱਡੇ ਆਗੂ ਅਮਰੀਕ ਸਿੰਘ ਬੰਗੜ ਆਪਣੇ ਸਾਥੀਆਂ ਸਮੇਤ ਮੰਗਲਵਾਰ ਨੂੰ ਆਮ ਆਦਮੀ ਪਾਰਟੀ (ਆਪ) ਪੰਜਾਬ ਵਿਚ ਸ਼ਾਮਲ ਹੋ ਗਏ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਡੇ ਆਗੂ ਸਮੇਤ ਕਈ ਨਾਮਵਰ ਹਸਤੀਆਂ ਨੇ ਵੀ 'ਆਪ' ਦਾ ਪੱਲਾ ਫੜ੍ਹਿਆ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਅਨੁਸਾਰ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਉਪ ਨੇਤਾ ਬੀਬੀ ਸਰਬਜੀਤ ਕੌਰ, ਸੀਨੀਅਰ ਆਗੂ ਅਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਨੀਨਾ ਮਿੱਤਲ ਨੇ ਰਸਮੀ ਤੌਰ 'ਤੇ ਇਨ੍ਹਾਂ ਆਗੂਆਂ ਨੂੰ ਪਾਰਟੀ ਵਿਚ ਸ਼ਾਮਲ ਕੀਤਾ।

ਮੰਗਲਵਾਰ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਪ੍ਰਮੁੱਖ ਨਾਮਵਰ ਹਸਤੀਆਂ ਵਿੱਚ ਰਿਟਾ. ਡਵੀਜ਼ਨਲ ਹੈੱਡ ਡਰਾਫਟਸਮੈਨ, ਸੂਬਾ ਪ੍ਰਧਾਨ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਕਰਮਚਾਰੀ ਫੈਡਰੇਸ਼ਨ ਪੰਜਾਬ, ਕੋਰ ਕਮੇਟੀ ਦੇ ਮੈਂਬਰ ਨੈਸ਼ਨਲ ਕਨਫੈਡਰੇਸ਼ਨ ਆਫ਼ ਦਲਿਤ ਐਂਡ ਅਦੀਵਾਸੀ ਆਰਗੇਨਾਈਜ਼ੇਸ਼ਨ ਆਫ਼ ਇੰਡੀਆ ਅਤੇ ਸੂਬਾ ਪ੍ਰਧਾਨ ਆਲ ਇੰਡੀਆ ਅੰਬੇਦਕਰ ਮਹਾ ਸਭਾ ਅਮਰੀਕ ਸਿੰਘ ਬੰਗੜ, ਰਿਟਾ. ਸੁਪਰਡੈਂਟ,  ਪ੍ਰਧਾਨ ਅਨੁਸੂਚਿਤ ਜਾਤੀਆਂ, ਪਛੜੀਆਂ ਅਤੇ ਘੱਟ ਗਿਣਤੀ ਮਾਮਲੇ ਵਿਭਾਗ ਯੂਨੀਅਨ ਪੰਜਾਬ ਸਿਕੰਦਰ ਸਿੰਘ।

 ਰਿਟਾ. ਕਾਰਜਕਾਰੀ ਇੰਜੀਨੀਅਰ, ਸੂਬਾ ਮੀਤ ਪ੍ਰਧਾਨ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਕਰਮਚਾਰੀ ਫੈਡਰੇਸ਼ਨ ਪੰਜਾਬ ਰਾਜ ਜਨੋਤਰਾ, ਰਿਟਾ. ਕਾਰਜਕਾਰੀ ਇੰਜੀਨੀਅਰ, ਸੂਬਾ ਕਾਨੂੰਨੀ ਸਲਾਹਕਾਰ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਕਰਮਚਾਰੀ ਫੈਡਰੇਸ਼ਨ ਪੰਜਾਬ ਪ੍ਰੇਮ ਸਿੰਘ, ਸਬ ਡਵੀਜ਼ਨਲ ਇੰਜੀਨੀਅਰ,  ਸੂਬਾ ਪ੍ਰਧਾਨ ਓਬੀਸੀ ਵੈੱਲਫੇਅਰ ਫੈਡਰੇਸ਼ਨ ਪੰਜਾਬ ਸੁਖਦੇਵ ਸਿੰਘ, ਜ਼ਿਲ੍ਹਾ ਉਪ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਫ਼ਤਿਹਗੜ੍ਹ) ਐਡਵੋਕੇਟ ਗੁਰਿੰਦਰ ਸਿੰਘ ਸ਼ੇਰਗਿੱਲ, ਰਾਜਪੁਰਾ ਤੋਂ ਰਾਜਨੀਤਿਕ ਅਤੇ ਸਮਾਜ ਸੇਵਾ ਆਗੂ ਦੀਪਕ ਸੂਦ ਦੇ ਨਾਮ ਸ਼ਾਮਲ ਹਨ।

 

ਹਰਪਾਲ ਸਿੰਘ ਚੀਮਾ ਨੇ ਪਾਰਟੀ ਵਿਚ ਸ਼ਾਮਲ ਹੋਏ ਨਵੇਂ ਮੈਂਬਰਾਂ ਦਾ ਭਰਵਾਂ ਸਵਾਗਤ ਕਰਦਿਆਂ ਕਿਹਾ ਕਿ ਨਵੇਂ ਜੁੜੇ ਮੈਂਬਰਾਂ ਨੂੰ ਪਾਰਟੀ ਵਿਚ ਵਿਚ ਬਣਦਾ ਮਾਨ-ਸਨਮਾਨ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੀਆਂ ਸੇਵਾਵਾਂ ਅਤੇ ਤਜਰਬੇ ਨੂੰ ਪਾਰਟੀ ਦੀ ਮਜ਼ਬੂਤੀ ਲਈ ਵਰਤਿਆ ਜਾਵੇਗਾ।