ਪਰਿਵਾਰ ਨੇ ਦਾਜ ਨਾ ਦਿੱਤਾ ਤਾਂ ਕੁੜੀ ਦੇ ਤਾਏ ਨੂੰ ਗੋਲੀਆਂ ਨਾਲ ਭੁੰਨਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੇਸ਼ਕ ਅਸੀਂ 21ਵੀਂ ਸਦੀ ਵਿਚ ਜੀਅ ਰਹੇ ਆ ਪਰ ਫਿਰ ਵੀ ਧੀਆਂ ਨੂੰ ਉਹਨਾਂ ਦਾ ਮਾਣ ਸਤਿਕਾਰ ਨਹੀਂ ਦਿੱਤਾ ਜਾ ਰਿਹਾ।

family did not give dowry, the girl's uncle was murdered

ਨਾਭਾ: ਬੇਸ਼ਕ ਅਸੀਂ 21ਵੀਂ ਸਦੀ ਵਿਚ ਜੀਅ ਰਹੇ ਆ ਪਰ ਫਿਰ ਵੀ ਧੀਆਂ ਨੂੰ ਉਹਨਾਂ ਦਾ ਮਾਣ ਸਤਿਕਾਰ ਨਹੀਂ ਦਿੱਤਾ ਜਾ ਰਿਹਾ ਹੈ। ਆਏ ਦਿਨ ਕੋਈ ਨਾ ਕੋਈ ਧੀ ਦਾਜ ਦੀ ਬਲੀ ਚੜਦੀ ਹੈ। ਅਜਿਹਾ ਹੀ ਕੁਛ ਨਾਭਾ ਵਿਖੇ ਵੇਖਣ ਨੂੰ ਮਿਲਿਆ ਜਿਥੋਂ ਦੇ ਪਿੰਡ ਮੁੰਗੋ ਵਿਖੇ ਇਕ ਕੁੜੀ ਨੂੰ ਦਹੇਜ ਲਈ ਪ੍ਰੇਸ਼ਾਨ ਕੀਤਾ ਜਾ ਰਿਹਾ ਸੀਟ ਜਦੋਂ ਉਕਤ ਲੜਕੀ ਦੇ ਇਸ ਦਾ ਜਿਕਰ ਆਪਣੇ ਪੇਕੇ ਪਰਿਵਾਰ ਨੂੰ ਕੀਤਾ ਤਾਂ ਉਸ ਦੇ ਪਤੀ ਨੇ ਲੜਕੀ ਦੇ ਤਾਏ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸਨੂੰ ਮੌਤ ਦੇ ਘਾਟ  ਉਤਾਰ ਦਿੱਤਾ।

ਪੰਜਾਬ ਸਰਕਾਰ ਵੱਲੋ ਬੇਟੀ ਬਚਾਓ ਬੇਟੀ ਪੜਾਓ ਸਬੰਧੀ ਜਾਗਰੂਕ ਤਾ ਕੀਤਾ ਜਾ ਰਿਹਾ ਹੈ, ਪਰ ਬੇਟੀਆ ਨੂੰ ਅਜੇ ਵੀ ਦਹੇਜ ਦੇ ਲਈ ਪਰੇਸਾਨ ਕੀਤਾ ਜਾ ਰਿਹਾ ਹੈ। ਪਿੰਡ ਅਲੋਹਰਾ ਖੁਰਦ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਦਾ ਵਿਆਹ ਮੁੰਗੋ ਪਿੰਡ ਦੇ ਕੁਲਦੀਪ ਸਿੰਘ ਨਾਲ ਹੋਇਆ ਸੀ ਤਾਂ ਸੁਹਰੇ ਪਰਿਵਾਰ ਵੱਲੋ ਦਹੇਜ ਦੇ ਲਈ ਮਨਪ੍ਰੀਤ ਕੌਰ ਨਾਲ ਕੁੱਟ ਮਾਰ ਕੀਤੀ ਗਈ। ਪੀੜਤ ਦੇ ਤਾਏ ਹਰਜੀਤ ਸਿੰਘ ਅਤੇ ਹੋਰ ਮੈਂਬਰਾ ਵੱਲੋਂ ਜਦੋਂ ਮੁੰਗੋ ਪਿੰਡ ਗਏ ਤਾਂ ਮਨਪ੍ਰੀਤ ਕੌਰ ਦੇ ਪਤੀ ਕੁਲਦੀਪ ਸਿੰਘ ਨੇ ਹਰਜੀਤ ਸਿੰਘ ਨੂੰ ਅਪਣੀ ਲਾਈਸੈਸੀ ਰੈਫਲ ਦਾ ਨਾਲ ਮੌਤ ਦੇ ਘਾਟ ਉਤਾਰ ਦਿੱਤਾ।

ਮਨਪ੍ਰੀਤ ਦੇ ਭਰਾ ਦਾ ਕਹਿਣਾ ਹੈ ਕਿ  ਬੀਤੇ ਦੋ ਦਿਨਾ ਤੋ ਮਨਪ੍ਰੀਤ ਕੌਰ ਦਾ ਮੋਬਾਇਲ ਬੰਦ ਆ ਰਿਹਾ ਸੀ ਤਾਂ ਮਨ੍ਰਪੀਤ ਦਾ ਭਰਾ ਜਦੋਂ ਮੌਕੇ ‘ਤੇ ਮੁੰਗੋ ਪਹੁੰਚਿਆ ਤਾਂ ਉਸ ਦੀ ਭੈਣ ਕਮਰੇ ਵਿਚ ਬੰਦ ਕੀਤੀ ਹੋਈ ਸੀ। ਭਰਾ ਵੱਲੋਂ ਅਪਣੇ ਤਾਏ ਨੂੰ ਫੋਨ ਕਰਕੇ ਬੁਲਾਇਆ ਗਿਆ। ਜਦੋਂ ਮਨਪ੍ਰੀਤ ਕੌਰ ਨੂੰ ਸਹੁਰੇ ਘਰ ਤੋਂ ਲਿਜਾਣ ਲੱਗੇ ਤਾ ਦੋਸੀ ਕੁਲਦੀਪ ਸਿੰਘ ਨੇ ਅਪਣੀ ਲਾਈਸੈਸੀ ਰੈਫਲ ਨਾਲ ਲੜਕੀ ਦੇ ਤਾਏ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।

ਇਸ ਮੋਕੇ ਤੇ ਪਿੰਡ ਦੇ ਸਾਬਕਾ ਸਰਪੰਚ ਨੇ ਵੀ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਦੁਬਾਰਾ ਅਜਿਹੀ ਘਟਨਾ ਨਾ ਵਾਪਰ ਸਕੇ। ਥਾਣਾ ਭਾਦਸੋ ਦੇ ਐਸ.ਐਚ.ਓ ਅਮ੍ਰਿਤਪਾਲ ਸਿੰਘ ਸਿੰਧੂ ਨੇ ਦੱਸਿਆ ਕਿ ਇਹ ਰਾਤ ਦੀ ਘਟਨਾ ਹੈ। ਇਹ ਕਤਲ ਕੁਲਦੀਪ ਸਿੰਘ ਵੱਲੋਂ ਕੀਤਾ ਗਿਆ ਹੈ ਅਤੇ ਅਸੀਂ ਧਾਰਾ 302 ਦੇ ਤਹਿਤ ਕੁਲਦੀਪ ਸਿੰਘ ਅਤੇ ਉਸ ਦੇ ਮਾਤਾ ਪਿਤਾ ਖਿਲਾਫ ਮਾਮਲਾ ਦਰਜ ਕਰਕੇ ਭਾਲ ਸੁਰੂ ਕਰ ਦਿੱਤੀ ਹੈ। ਆਖਿਰ  ਸਵਾਲ  ਇਹ ਹੀ ਖੜਾ ਹੁੰਦਾ ਹੈ ਆਖਿਰ ਕਦੋ ਇਹ ਦਹੇਜ ਦਾ ਸਿਲਸਿਲਾ ਸਮਾਪਤ ਹੋਵੇਗਾ। ਬਾਕੀ ਪੁਲਿਸ ਤਫਤੀਸ਼ ਤੋਂ ਬਾਅਦ ਹੀ ਪਤਾ ਲਗੇਗਾ ਕਿ ਅਖੀਰ ਗੋਲੀ ਕਿਹੜੇ ਕਾਰਨ ਕਰਕੇ ਚਲਾਈ ਗਈ ਤੇ ਇਹ ਮਾਮਲਾ ਦਾਜ ਦਾ ਹੈ ਜਾਂ ਕੋਈ ਹੋਰ। .

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।