550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਇਆ ਗਿਆ ਸ਼ੋਅ 

ਏਜੰਸੀ

ਖ਼ਬਰਾਂ, ਪੰਜਾਬ

ਮਨੁੱਖਤਾ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦਿੰਦਾ ਸ਼ੋਅ ਹੋਇਆ ਸੰਪੂਰਨ

550th Prakash Purb of Sri Guru Nanak Dev Ji

ਹੁਸ਼ਿਆਰਪੁਰ: ਪੰਜਾਬ ਸਰਕਾਰ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਗੰਧੁਵਾਲ ਵਿਚ ਕਰਵਾਇਆ ਗਿਆ 'ਫਲੋਟਿੰਗ ਮਲਟੀ ਮੀਡੀਆ ਲਾਈਟ ਐਂਡ ਸਾਊਂਡ' ਸ਼ੋਅ ਮਨੁੱਖਤਾ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦਿੰਦਾ ਹੋਇਆ। ਪਿੰਡ ਗੰਧੂਵਾਲ ਬਿਆਸ ਦਰਿਆ ਨੇੜੇ ਸੰਪੰਨ ਹੋਇਆ।

ਪਿੰਡ ਗੰਧੋਵਾਲ ਅਤੇ ਟੇਰਕਿਆਣਾ ਵਿਖੇ ਚਾਰ ਦਿਨਾਂ ਦੌਰਾਨ ਹੋਏ 8 ਸ਼ੋਆਂ ਦੌਰਾਨ ਸੈਕੜੇ ਸੰਗਤਾਂ ਇਲਾਕਾ ਵਾਸੀਆਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਜੀਵਨ ਸਾਖੀਆਂ ਅਤੇ ਉਨ੍ਹਾਂ ਦੇ ਫਲਸਫੇ ਦੀ ਜਾਣਕਾਰੀ ਆਧੁਨਿਕ ਤਕਨੀਕ ਨਾਲ ਹਾਸਲ ਕੀਤੀ। ਪਹਿਲੇ ਸ਼ੋਆਂ ਦੀ ਤਰ੍ਹਾਂ ਪਿੰਡ ਗੰਧੂਵਾਲ ਬਿਆਸ ਦਰਿਆ ਨੇੜੇ ਕਰਵਾਇਆ ਸ਼ੋਅ ਸਮੁੱਚੀ ਫਿਜ਼ਾ ਨੂੰ ਅਧਿਆਤਮਕਤਾ ਦੇ ਚਾਨਣ ਨਾਲ ਰੁਸ਼ਨਾ ਗਿਆ।

ਉਧਰ ਸਾਬਕਾ ਮੰਤਰੀ ਚੌਧਰੀ ਬਲਬੀਰ ਸਿੰਘ ਮਿਆਣੀ ਅਤੇ ਐਸ.ਡੀ.ਐਮ. ਸ਼੍ਰੀਮਤੀ ਜੋਤੀ ਬਾਲਾ ਨੇ ਕਿਹਾ ਕਿ ਸ਼ੋਆਂ ਦੌਰਾਨ ਇਲਾਕਾ ਵਾਸੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਪੰਜਾਬ ਸਰਕਾਰ ਵੱਲੋਂ ਲੇਜ਼ਰ ਸ਼ੋਅ ਕਰਵਾਇਆ ਜਾ ਰਿਹਾ ਹੈ। ਉਹਨਾਂ ਵੱਲੋਂ ਪੰਜਾਬ ਸਰਕਾਰ ਅਤੇ ਦੇਸ਼ ਵਿਦੇਸ਼ ਵਸਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੱਤੀ ਗਈ। ਸਰਕਾਰ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ।

ਇਸ ਦਾ ਫਾਇਦਾ ਇਹ ਹੈ ਕਿ ਜੋ ਸੰਗਤਾਂ ਕਰਤਾਰਪੁਰ ਨਹੀਂ ਜਾ ਸਕਦੀਆਂ ਉਹ ਇੱਥੇ ਆ ਕੇ ਇਸ ਦਾ ਅਨੰਦ ਲੈ ਸਕਦੀਆਂ ਹਨ। ਇਸ ਕਾਰਨ ਉਨ੍ਹਾਂ ਕਿਹਾ ਕਿ ਪਿੰਡ ਟੇਰਕਿਆਣਾ ਨੇੜੇ ਬਿਆਸ ਦਰਿਆ 'ਤੇ ਦੋ ਦਿਨਾਂ ਵਿਚ ਕਰਵਾਏ 4 ਸ਼ੋਆਂ ਦੌਰਾਨ ਵੀ ਜਿਲ੍ਹਾ ਵਾਸੀਆਂ ਨੇ ਭਾਰੀ ਗਿਣਤੀ ਵਿੱਚ ਸ਼ਿਰਕਤ ਕੀਤੀ ਅਤੇ ਹੁਣ ਪਿੰਡ ਗੰਧੂਵਾਲ ਨੇੜੇ ਬਿਆਸ ਦਰਿਆ 'ਤੇ ਕਰਵਾਏ ਸ਼ੋਅ ਵੀ ਦਰਸ਼ਕਾਂ ਲਈ ਆਕਰਸ਼ਨ ਦਾ ਕੇਂਦਰ ਰਹੇ।

ਸਾਬਕਾ ਮੰਤਰੀ ਚੌਧਰੀ ਬਲਬੀਰ ਸਿੰਘ ਮਿਆਣੀ, ਐਸ.ਡੀ.ਐਮ. ਸ਼੍ਰੀਮਤੀ ਜੋਤੀ ਬਾਲਾ। ਦੱਸ ਦਈਏ ਕਿ ਬਾਬਾ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ ਵੱਖ ਥਾਵਾਂ ਤੇ ਸਮਾਗਮ ਕਰਵਾਏ ਜਾ ਰਹੇ ਹਨ। ਸੰਗਤਾ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਪੁਰਬ ਮੌਕੇ ਉਨ੍ਹਾਂ ਦੀ ਜੀਵਨੀ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।