ਜੱਥਾ ਸਿਰਲੱਥ ਖਾਲਸਾ ਵਲੋਂ ਸਪੀਕਰ ਲਗਾਕੇ ਨਸ਼ਾ ਵਪਾਰੀਆਂ ਨੂੰ ਵੱਡੀ ਚੇਤਾਵਨੀ

ਏਜੰਸੀ

ਖ਼ਬਰਾਂ, ਪੰਜਾਬ

"ਨਸ਼ਾ ਵਪਾਰੀਆਂ ਦੇ ਜੇ ਡਾਂਗ ਵੀ ਫੇਰਨੀ ਪਈ ਤਾਂ ਇਹ ਵੀ ਹੋਵੇਗਾ" 

Jatha Khalsa in amritsar

ਅੰਮ੍ਰਿਤਸਰ: ਜੱਥਾ ਸਿਰਲੱਥ ਖਾਲਸਾ ਵਲੋਂ ਨਿਊ ਸ਼ਹੀਦ ਊਧਮ ਸਿੰਘ ਨਗਰ ਅੰਮ੍ਰਿਤਸਰ ਸਾਹਿਬ ਵਿਖੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਜੋਗ ਨਾਲ ਇਲਾਕੇ ਵਿਚ ਨਸ਼ੇ ਵੇਚਣ ਵਾਲਿਆਂ ਨੂੰ ਚੇਤਾਵਨੀ ਦਿਤੀ ਗਿਆ ਹੈ। ਇਲਾਕੇ ਵਿਚ ਇਕੱਲੇ ਨਸ਼ੇ ਦੇ ਵਪਾਰੀਆਂ ਨੂੰ ਹੀ ਨਹੀਂ ਬਲਕਿ ਕੋਈ ਵੀ ਪੁਠੀ ਸਿੱਧੀ ਹਰਕਤ ਕਰਨ ਵਾਲੇ ਨੂੰ ਵੀ ਸਿਧੀ ਚੇਤਾਵਨੀ ਦੇ ਦਿੱਤੀ ਹੈ।

ਸਪੀਕਰ ਤੇ ਚੇਤਾਵਨੀ ਦੇਣ ਵਾਲੇ ਜਥੇ ਦੇ ਸਿੱਖ ਸੇਵਾਦਾਰ ਨੇ ਕਿਹਾ ਕਿ ਜੇ ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਸਿਧੇ ਕਰਨ ਲਈ ਡਾਂਗ ਵੀ ਫੇਰਨੀ ਪਈ ਤਾਂ ਫੇਰ ਦੇਵਾਂਗਾ। ਉਹਨਾਂ ਕਿਹਾ ਕਿ ਅੱਜ ਹਰ ਪਾਸੇ ਨਸ਼ੇ ਦਾ ਪਸਾਰ ਹੋਇਆ ਪਿਆ ਹੈ। ਸਰਕਾਰ ਜੋ ਕਰ ਰਹੀ ਹੈ ਉਹ ਤਾਂ ਸਹੀ ਹੈ ਪਰ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਇਸ ਵਿਚ ਯੋਗਦਾਨ ਪਾਈਏ। ਜੋ ਕੋਈ ਵੀ ਨਸ਼ੇ ਦੇ ਜਾਲ ਵਿਚ ਫਸਿਆ ਹੋਇਆ ਹੈ ਉਸ ਨੂੰ ਬਾਹਰ ਕੱਢਿਆ ਜਾਵੇ।

ਜੇ ਕੋਈ ਕਿਸੇ ਪ੍ਰਤੀ ਮਾੜੀ ਭਾਵਨਾ ਰੱਖਦਾ ਹੈ ਉਸ ਨੂੰ ਸੁਧਾਰਨਾ ਪੈਣਾ ਹੈ ਤੇ ਜੇ ਕਿਸੇ ਨੂੰ ਨਸ਼ੇ ਦੀ ਆਦਤ ਹੈ ਤਾਂ ਉਸ ਨੂੰ ਇਸ ਪਾਸੋਂ ਹਟਾਉਣਾ ਸਾਡਾ ਫਰਜ਼ ਬਣਦਾ ਹੈ। ਜੋ ਕੋਈ ਨਸ਼ਾ ਵੇਚਦਾ ਹੈ ਉਸ ਨੂੰ ਇਕ ਵਾਰ ਤਾਂ ਸਮਝਾਇਆ ਗਿਆ ਹੈ ਪਰ ਜਾਂ ਤਾਂ ਉਹ ਕਿਸੇ ਤਾਕਤ ਹੇਠ ਕੰਮ ਕਰਨ ਵਾਲੇ ਹਨ ਜਾਂ ਡਰਦੇ ਨਹੀਂ ਇਸ ਲਈ ਉਹਨਾਂ ਨੂੰ ਇਸ ਗੱਲ ਦਾ ਕੋਈ ਅਸਰ ਨਹੀਂ ਹੋਇਆ। ਉਹਨਾਂ ਕੋਲ ਬਾਹਰੀ ਬੰਦੇ ਨਸ਼ੇ ਲਈ ਆਉਂਦੇ ਹਨ।

ਉਹਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ ਨਹੀਂ ਤਾਂ ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਇਕ ਮੇਜਰਨਾਮਾ ਵੀ ਲਿਖਵਾਇਆ ਗਿਆ ਹੈ ਜਿਸ ਤੇ ਨਗਰ ਦੇ ਲੋਕਾਂ ਦੇ ਦਸਤਖ਼ਤ ਲਏ ਗਏ ਹਨ।

ਦੱਸ ਦਈਏ ਕਿ ਪੰਜਾਬ ਦੀ ਜਵਾਨੀ ਨਸ਼ਿਆਂ ਨੇ ਰੋਲਕੇ ਰੱਖ ਦਿੱਤੀ। ਜਿਨ੍ਹਾਂ ਕਾਰਨ ਹੁਣ ਜਥੇਬੰਦੀਆਂ ਨੇ ਇਸ ਕਾਰੋਬਾਰ ਨੂੰ ਠੱਲ ਪਾਉਣ ਦਾ ਬੀੜਾ ਚੁੱਕਿਆ ਹੈ। ਇਨ੍ਹਾਂ ਦੇ ਇਸ ਕਦਰ ਚੇਤਾਵਨੀ ਦੇਣ ਤੋਂ ਬਾਅਦ ਕੀ ਅਜਿਹੇ ਅਨਸਰਾਂ ਨੂੰ ਕੋਈ ਡਰ ਭੈਅ ਮਹਿਸੂਸ ਹੋਵੇਗਾ ਇਹ ਹੁਣ ਵਾਲਾ ਸਮੇਂ ਦੱਸੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।