ਹੁਣ ਨਗਰ ਨਿਗਮ ਵੀ ਲਗਾਉਣ ਜਾ ਰਿਹਾ ਹੈ ਸੀ.ਸੀ.ਟੀ.ਵੀ ਕੈਮਰੇ
ਸੇਫ਼ ਸਿਟੀ ਪ੍ਰੋਜੈਕਟ ਅਧੀਨ ਰਾਜ ਪੱਧਰੀ ਤਕਨੀਕੀ ਕਮੇਟੀ ਵੱਲੋਂ ਮਨਜ਼ੂਰੀ ਮਿਲਦੇ ਹੀ ਕੈਮਰੇ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
ਲੁਧਿਆਣਾ : ਨਗਰ ਨਿਗਮ ਵੱਲੋਂ ਸ਼ਹਿਰ ਦੇ ਬੁੱਢਾ ਦਰਿਆ ਅਤੇ ਕੂੜਾ ਸੁੱਟਣ ਵਾਲੇ ਡੰਪਾਂ ‘ਤੇ ਨਜ਼ਰ ਰੱਖਣ ਲਈ 300 ਸੀ.ਸੀ.ਟੀ.ਵੀ ਕੈਮਰੇ ਲਗਾਏ ਜਾ ਰਹੇ ਹਨ।ਦੂਜੇ ਪਾਸੇ ਨਗਰ ਨਿਗਮ ਦਾ ਇਹ ਵੀ ਮੰਨਣਾ ਹੈ ਕਿ ਬਜ਼ਾਰਾਂ ਵਿਚ ਟ੍ਰੈਫ਼ਿਕ ਦੀ ਸਮੱਸਿਆ ਦਾ ਮੁੱਖ ਕਾਰਨ ਦੁਕਾਨਦਾਰਾਂ ਵੱਲੋਂ ਸੜਕਾਂ ‘ਤੇ ਆਪਣਾ ਸਮਾਨ ਰੱਖ ਕੇ ਕਬਜ਼ਾ ਕਰਨਾ ਹੈ। ਜਿਸ ਕਰਕੇ ਬਜ਼ਾਰਾਂ ਵਿਚ ਵੀ ਨਗਰ ਨਿਗਮ ਸੀ.ਸੀ.ਟੀ.ਵੀ ਕੈਮਰੇ ਲਗਵਾਉਣ ਜਾ ਰਹੀ ਹੈ।
ਸੇਫ਼ ਸਿਟੀ ਪ੍ਰੋਜੈਕਟ ਅਧੀਨ ਰਾਜ ਪੱਧਰੀ ਤਕਨੀਕੀ ਕਮੇਟੀ ਵੱਲੋਂ ਮਨਜ਼ੂਰੀ ਮਿਲਦੇ ਹੀ ਕੈਮਰੇ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਲੁਧਿਆਣਾ ਪੁਲਿਸ ਨੇ ਸੇਫ਼ ਸਿਟੀ ਪ੍ਰੋਜੈਕਟ ਤਹਿਤ ਸ਼ਹਿਰ ਵਿਚ ਕਰੀਬ ਤਿੰਨ ਹਜ਼ਾਰ ਸੀ.ਸੀ.ਟੀ. ਵੀ ਕੈਮਰੇ ਲਗਾਏ ਸਨ। ਫਿਲਹਾਲ, ਇਹ ਸਾਰੇ ਕੈਮਰੇ ਪੁਲਿਸ ਨੇ ਆਪਣੇ ਕੰਟਰੋਲ ਰੂਮ ਨਾਲ ਜੋੜੇ ਹੋਏ ਹਨ।
ਹੁਣ ਇਨ੍ਹਾਂ 300 ਸੀ.ਸੀ.ਟੀ.ਵੀ ਕੈਮਰਿਆਂ ਨੂੰ ਵੀ ਸੇਫ਼ ਸਿਟੀ ਪ੍ਰੋਜੈਕਟ ਤਹਿਤ ਪੁਲਿਸ ਵੱਲੋਂ ਲਗਾਏ ਕੈਮਰਿਆਂ ਨਾਲ ਜੋੜਿਆ ਜਾਵੇਗਾ। ਨਗਰ ਨਿਗਮ ਸੇਫ਼ ਸਿਟੀ ਪ੍ਰੋਜੈਕਟ ਅਤੇ ਇਸਦੇ ਸੀ.ਸੀ.ਟੀ.ਵੀ ਕੈਮਰੇ ਜੋਨ ਡੀ ਵਿਚ ਸਥਾਪਤ ਕਮਾਂਡ ਅਤੇ ਕੰਟਰੋਲ ਸੈਂਟਰ ਨਾਲ ਵੀ ਜੋੜੇ ਜਾਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।