ਕਿਸਾਨ ਜਥੇਬੰਦੀਆਂ ਨੇ ਰੋਸ ਮਾਰਚ ਕਰਕੇ ਮੋਦੀ ਦਾ ਪੁਤਲਾ ਫੂਕਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੇਕਰ ਬਿੱਲ ਵਾਪਸ ਨਾ ਲਏ ਤਾਂ ਕੀਤਾ ਜਾਵੇਗਾ ਤਿੱਖਾ ਸੰਘਰਸ਼

Kissan protest

ਸੰਗਰੂਰ : ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ਨੇ ਕਿਹਾ ਕਿ ਅੱਜ ਜਦੋਂ ਸਾਰੇ ਦੇਸ਼ ਦੇ ਲੋਕ ਘਰ ਦੁਸਹਿਰੇ ਦਾ ਤਿਉਹਾਰ ਮਨਾਉਣ ਲੱਗੇ ਹਨ ਤਾਂ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨਾਂ ਦੇ ਕਾਰਨ ਕਿਸਾਨਾਂ ਦੇ ਤਿਓਹਾਰ ਮਨਾਉਣ ਦੇ ਚਾਅ ਵੀ ਖ਼ਤਮ ਹੋ ਗਏ ਹਨ ਤੇ ਅੱਜ ਤਿਉਹਾਰ ਦੇ ਦਿਨ ਨੂੰ ਵੀ ਅਸੀਂ ਮੋਦੀ ਖ਼ਿਲਾਫ਼ ਰੋਸ ਦੇ ਦਿਨ ਵਜੋਂ ਮਨਾਉਂਦੇ ਹੋਏ ਕਿਸਾਨਾਂ ਮਜ਼ਦੂਰਾਂ ਦੀਆਂ ਖ਼ੁਸ਼ੀਆਂ ਤਬਾਹ ਕਰਨ ਵਾਲੇ ਮੋਦੀ ਦਾ ਪੁਤਲਾ ਫੂਕ ਰਹੇ ਹਾਂ ।

ਇਸ ਮੌਕੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਬਲਵੀਰ ਸਿੰਘ ਜਲੂਰ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਆਗੂ ਇੰਦਰਪਾਲ ਸਿੰਘ ਪੁੰਨਾਵਾਲ, ਬੀਕੇਯੂ ਸਿੱਧੂਪੁਰ ਦੇ ਆਗੂ ਕਰਨੈਲ ਸਿੰਘ ਕਾਕੜਾ, ਬੀਕੇਯੂ ਡਕੌਂਦਾ ਦੇ ਆਗੂ ਸ਼ਿਆਮ ਦਾਸ ਕਾਂਝਲੀ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਊਧਮ ਸਿੰਘ ਸੰਤੋਖਪੁਰਾ , ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਸਕੱਤਰ ਗੁਰਮੀਤ ਸਿੰਘ ਕੁੰਨਰਾਂ, ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੇ ਹਰਮੇਲ ਸਿੰਘ ਮਹਿਰੋਕ,  ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ, ਕੁੱਲ ਹਿੰਦ ਕਿਸਾਨ ਸਭਾ (ਅਜੇ ਭਵਨ) ਦੇ ਆਗੂ ਨਿਰਮਲ ਸਿੰਘ ਬਟੜਿਆਣਾ  

ਆਗੂ ਦਰਬਾਰਾ ਸਿੰਘ ਮਹਿਲਾ,  ਸਰਬਜੀਤ ਸਿੰਘ ਬੜੈਚ ,ਪੰਜਾਬ ਖੇਤ ਮਜ਼ਦੂਰ ਸਭਾ ਵੱਲੋਂ ਲੱਖਮੀਚੰਦ, ਹਰੀ ਸਿੰਘ ਚੱਠਾ ,ਸੁਖਦੇਵ ਸਿੰਘ ਘਰਾਚੋਂ,  ਭਜਨ ਸਿੰਘ ਢੱਡਰੀਆਂ,  ਚਮਕੌਰ ਸਿੰਘ ਨਾਨਕ ਸਿੰਘ ਦੁੱਗਾਂ ,ਨਰੰਜਣ ਸਿੰਘ ਸਫ਼ੀਪੁਰ,ਡੈਮੋਕਰੇਟਿਕ ਮੁਲਾਜ਼ਮ ਫਰੰਟ ਦੇ ਆਗੂ ਸਵਰਨਜੀਤ ਸਿੰਘ ਵੀ  ਨੇ ਸੰਬੋਧਨ  ਕਰਦਿਆਂ ਕਿਹਾ ਕਿ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਲੋਕਾਂ ਦਾ ਇਹ ਰੋਹ ਤੇ ਰੋਸ ਅਜਾਈਂ ਨਹੀਂ ਜਾਵੇਗਾ ਤੇ ਜੇਕਰ ਇਹ ਖੇਤੀ ਵਿਰੋਧੀ  ਕਾਲੇ ਕਾਨੂੰਨ ਵਾਪਸ ਨਾ ਲਏ ਗਏ ਤਾਂ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗਾ । ਆਗੂਆਂ ਨੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਆਪਣੇ ਰੋਹ ਤੇ ਰੋਸ ਨੂੰ ਜਥੇਬੰਦਕ ਤਾਕਤ ਵਿਚ ਤਬਦੀਲ ਕਰਦੇ ਹੋਏ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇ । ਕੀਤਾ ਅਤੇ ਲੋਕ ਗਾਇਕ ਰਾਮ ਸਿੰਘ ਹਠੂਰ ਨੇ ਇਨਕਲਾਬੀ ਗੀਤ ਪੇਸ਼ ਕੀਤੇ