ਵੈੱਬ ਸੀਰੀਜ਼ ਮਿਰਜ਼ਾਪੁਰ 2 ‘ਤੇ ਰੋਕ ਲਾਉਣ ਦੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੀਰੀਜ਼ ਰਾਜਨੀਤੀ ਅਤੇ ਚੋਣਾਂ ਦੇ ਸੰਘਰਸ਼ ਦੀ ਕਹਾਣੀ ਹੈ

Movie

ਚ਼ੰਡੀਗੜ੍ਹ੍ : - ਮਸ਼ਹੂਰ ਵੈੱਬ ਸੀਰੀਜ਼ 'ਮਿਰਜ਼ਾਪੁਰ 2' 'ਤੇ ਰੋਕ ਲਗਾਉਣ ਦੀ ਖਬਰ ਸਾਹਮਣੇ ਆ ਰਹੀ ਹੈ ।  ਅਕਸਰ ਹੀ ਰਾਜਨੀਤੀ , ਧਰਮ ਅਤੇ ਕਿਸੇ ਦੇ ਜੀਵਨ ਨਾਲ ਜੁੜੀਆਂ ਫਿਲਮਾਂ ਦੀ ਰਿਲੀਜ਼ ਹੋਣ ਦੇ ਚਰਚੇ ਸੁਣੇ ਜਾਂਦੇ ਹਨ, ਇਹਨਾਂ ਫਿਲਮਾਂ ਵਿਚੋ ਇੱਕ ਵੈੱਬ ਸੀਰੀਜ਼  ਮਿਰਜਾਪੁਰ 2 ਹੈ । ਦਰਅਸਲ ਮਿਰਜ਼ਾਪੁਰ ਜ਼ਿਲ੍ਹੇ ਦੀ ਸਾਂਸਦ ਅਨੂਪ੍ਰਿਆ ਪਟੇਲ ਨੇ ਇਸ ਵੈੱਬ ਸੀਰੀਜ਼ 'ਮਿਰਜ਼ਾਪੁਰ 2' 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਇਹ ਸੀਰੀਜ਼ ਨਸਲੀ ਨਫਰਤ ਫੈਲਾਉਂਦੀ ਹੈ । ਅਨੂਪ੍ਰਿਆ ਪਟੇਲ ਦਾ ਕਹਿਣਾ ਹੈ ਕਿ ਇਹ ਸੀਰੀਜ਼ ਮਿਰਜ਼ਾਪੁਰ ਦੇ ਹਿੰਸਕ ਖੇਤਰ ਨੂੰ ਸਾਹਮਣੇ ਲਿਖਾਉਂਦੀ ਹੈ, ਪਟੇਲ ਦਾ ਕਹਿਣਾ ਹੈ ਕਿ ਮਿਰਜ਼ਾਪੁਰ ਏਕਤਾ ਦਾ ਕੇਂਦਰ ਬਣ ਗਿਆ ਹੈ ਤੇ ਹੁਣ ਇਸਦੀ ਦਿਖ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।

ਉਹਨਾਂ ਕਿਹਾ ਕਿ ਇਸ ਸੀਰੀਜ਼ ਨਾਲ ਸਮਾਜਿਕ ਮਾਹੌਲ ਖਰਾਬ ਹੋ ਸਕਦਾ ਹੈ , ਜਿਸ ਨੂੰ ਸੰਭਾਲ ਕੇ ਰੱਖਣਾ ਸਾਡੀ ਜਿਮੇਵਾਰੀ ਹੈ । ਜ਼ਿਕਰਯੋਗ ਹੈ ਕਿ 'ਮਿਰਜ਼ਾਪੁਰ 2' ਰਾਜਨੀਤੀ ਤੇ ਚੋਣਾਂ ਦੇ ਸੰਘਰਸ਼ ਦੀ ਕਹਾਣੀ ਹੈ ਇਸ ਸੀਰੀਜ਼ 'ਚ ਪੰਕਜ ਤ੍ਰਿਪਾਠੀ, ਸ਼ਵੇਤਾ ਤ੍ਰਿਪਾਠੀ, ਦਿਵੇਂਦੂ ਸ਼ਰਮਾ ਤੇ ਅਲੀ ਫਜ਼ਲ ਨੇ ਕੰਮ ਕੀਤੀ ਹੈ। ਹਾਲਾਂਕਿ 'ਮਿਰਜ਼ਾਪੁਰ 2' ਸੀਰੀਜ਼ ਰਿਲੀਜ਼ ਹੋ ਚੁੱਕੀ ਹੈ ਤੇ ਸੋਸ਼ਲ ਮੀਡੀਆ 'ਤੇ ਇਸ ਦੀ ਖੂਬ ਚਰਚਾ ਵੀ ਹੋ ਰਹੀ ਹੈ ਤੇ ਵੱਡੀ ਗਿਣਤੀ 'ਚ ਦਰਸ਼ਕ ਇਸ ਸੀਰੀਜ਼ ਨੂੰ ਦੇਖ ਰਹੇ ਹਨ ।