ਤੇਲੰਗਾਨਾ 'ਚ ਡੇਂਗੂ ਬੁਖਾਰ ਨਾਲ 15 ਦਿਨਾਂ 'ਚ ਖ਼ਤਮ ਪੂਰਾ ਪਰਵਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤੇਲੰਗਾਨਾ ‘ਚ ਡੇਂਗੂ ਦੇ ਕਹਿਰ ਨਾਲ ਇਕ ਪਰਵਾਰ ਪੂਰੀ ਤਰ੍ਹਾਂ ਖ਼ਤਮ ਹੋ ਗਿਆ...

Family

ਤੇਲੰਗਨਾ: ਤੇਲੰਗਨਾ ‘ਚ ਡੇਂਗੂ ਦੇ ਕਹਿਰ ਨਾਲ ਇਕ ਪਰਵਾਰ ਪੂਰੀ ਤਰ੍ਹਾਂ ਖ਼ਤਮ ਹੋ ਗਿਆ। ਪਰਵਾਰ ‘ਚ ਸਿਰਫ਼ ਇਕ ਨਵਜੰਮਿਆ ਬੱਚਾ ਬਚਿਆ ਹੈ। ਬੱਚੇ ਦੀ ਮਾਂ, ਪਿਤਾ, ਭੈਣ ਅਤੇ ਪੜਦਾਦਾ ਸਾਰਿਆਂ ਦੀ ਡੇਂਗੂ ਦੀ ਵਜ੍ਹਾ ਨਾਲ ਮੌਤ ਹੋ ਚੁੱਕੀ ਹੈ। ਜਾਣਕਾਰੀ ਦੇ ਮੁਤਾਬਿਕ ਤੇਲੰਗਨਾ ਦੇ ਮੰਚੇਯਿਰਅਲ ਜਿਲੇ ਵਿਚ ਰਹਿਣ ਵਾਲਾ ਇਹ ਪਰਵਾਰ 15 ਦਿਨਾਂ ਦੇ ਵਿਚ ਖ਼ਤਮ ਹੋ ਗਿਆ। ਬੁੱਧਵਾਰ ਨੂੰ ਇਸ ਪਰਵਾਰ ਦੀ 28 ਸਾਲ ਦੀ ਔਰਤ ਦੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਹਸਪਤਾਲ ‘ਚ ਮੌਤ ਹੋ ਗਈ।

ਇਕ-ਇਕ ਕਰਕੇ ਖ਼ਤਮ ਹੋ ਗਿਆ ਪੂਰਾ ਪਰਵਾਰ

ਪਰਵਾਰ ‘ਚ ਸਭ ਤੋਂ ਪਹਿਲਾ ਸੋਨੀ ਦੇ ਪਤੀ ਜੀ.ਰਾਜਗੱਟ (30) ਸਾਲ ਨੂੰ ਡੇਂਗੂ ਹੋਇਆ ਸੀ। ਰਾਜਭੱਟ ਇਕ ਮਾਸਟਰ ਸੀ ਅਤੇ ਮੰਚੇਰਿਅਲ ਜਿਲੇ ਦੇ ਸ਼੍ਰੀਸ਼੍ਰੀ ਨਗਰ ਵਿਚ ਰਹਿੰਦੇ ਸੀ। ਡੇਂਗੂ ਦਾ ਪਤਾ ਲਗਦੇ ਹਾ ਇਹ ਲੋਕ ਕਰੀਮਨਗਰ ਵਿਚ ਸ਼ਿਫ਼ਟ ਹੋ ਗਏ ਸੀ। ਪ੍ਰਾਈਵੇਟ ਹਸਪਤਾਲ ‘ਚ ਇਲਾਜ ਦੌਰਾਨ 16 ਅਕਤੂਬਰ ਨੂੰ ਉਨ੍ਹਾਂ ਮੌਤ ਹੋ ਗਈ। ਇਸ ਤੋਂ ਬਾਅਦ ਰਾਜਗੱਟ ਦੇ 70 ਸਾਲਾ ਦਾਦਾ ਲਿੰਗਾਏ ਨੂੰ ਡੇਂਗੂ ਨੇ ਅਪਣੀ ਗ੍ਰਿਫ਼ ‘ਚ ਜਕੜ ਲਿਆ ਅਤੇ 20 ਅਕਤੂਬਰ ਨੂੰ ਪਰਵਾਰ ਦੇ ਦੂਜੇ ਮੈਂਬਰ ਦੀ ਮੌਤ ਹੋ ਗਈ।

ਦਿਵਾਲੀ ਵਾਲੇ ਦਿਨ ਹੋਈ ਤੀਜੀ ਮੌਤ

ਪਰਵਾਰ ਹਲੇ ਲਗਾਤਾਰ ਹੋਈ ਦੂਜੀ ਮੌਤ ਦੇ ਦੁੱਖ ਤੋਂ ਬਾਹਰ ਨਹੀਂ ਆਇਆ ਸੀ ਰਾਜਗੱਟ ਦੀ 6 ਸਾਲ ਦੀ ਬੇਟੀ ਸ਼੍ਰੀ ਵਰਸ਼ਨੀ ਨੂੰ ਵੀ ਡੇਂਗੂ ਹੋ ਗਿਆ। ਇਲਾਜ ਦੌਰਾਨ ਦਿਵਾਲੀ ਵਾਲੇ ਦਿਨ 27 ਅਕਤੂਬਰ ਨੂੰ ਸ਼੍ਰੀ ਵਰਸ਼ਨੀ ਦੀ ਵੀ ਮੌਤ ਹੋ ਗਈ।

ਬੁੱਧਵਾਰ ਨੂੰ ਹੋਈ ਚੌਥੀ ਮੌਤ

ਇਸ ਦੌਰਾਨ ਰਾਜਗੱਟ ਦੀ ਪਤਨੀ ਸੋਨੀ ਗ੍ਰਭਵਤੀ ਸੀ ਅਤੇ ਪਰਵਾਰ ਵਿਚ ਹੋਈਆਂ ਇਨ੍ਹਾਂ ਤਿੰਨ ਮੌਤਾਂ ਨਾਲ ਉਹ ਬੁਰੀ ਤਰ੍ਹਾਂ ਸਦਮੇ ਵਿਚ ਸੀ ਪਰ ਆਖਰਕਾਰ ਮੱਛਰ ਜਨਿਤ ਵਾਇਰਲ ਬੀਮਾਰੀ ਨੇ ਉਸਨੂੰ ਵੀ ਜਕੜ ਲਿਆ। ਜਿਸ ਤੋਂ ਬਾਅਦ ਸੋਨੀ ਨੂੰ ਹੈਦਰਾਬਾਦ ਦੇ ਇਕ ਨਿਜੀ ਹਸਪਤਾਲ ਵਿਚ ਚੰਗੇ ਇਲਾਜ ਲਈ ਭਰਤੀ ਕਰਵਾਇਆ ਗਿਆ। ਮੰਗਲਵਾਰ ਨੂੰ 28 ਸਾਲ ਦੀ ਸੋਨੀ ਨੇ ਇਕ ਸਹਿਤਮੰਦ ਬੱਚੇ ਨੂੰ ਜਨਮ ਦਿੱਤਾ। ਜਿਸਤੋਂ ਬਾਅਦ ਬੁੱਧਵਾਰ 30 ਅਕਤੂਬਰ ਨੂੰ ਹਸਪਤਾਲ ਵਿਚ ਸੋਨੀ ਦੀ ਮੌਤ ਹੋ ਗਈ।

ਸਰਕਾਰ ‘ਤੇ ਖੜ੍ਹੇ ਹੋਏ ਸਵਾਲ

15 ਦਿਨਾਂ ਦੇ ਅੰਤਰਾਲ ਵਚਿ ਪੂਰੇ ਪਰਵਾਰ ਦੇ ਖ਼ਤਮ ਹੋ ਜਾਣ ਦੀ ਇਸ ਦਰਦਨਾਕ ਘਟਨਾ ਨੇ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਹੀ ਤੇਲੰਗਨਾ ਉੱਚ ਅਦਾਲਤ ਨੇ ਰਾਜ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ ਅਤੇ ਰਾਜ ਵਿਚ ਡੇਂਗੂ ਦੇ ਖ਼ਤਰੇ ਨੂੰ ਰੋਕਣ ਲਈ ਪ੍ਰਭਾਵੀ ਉਪਾਏ ਕਰਨ ਨੂੰ ਕਿਹਾ ਸੀ।