ਪਾਕਿਸਤਾਨ ‘ਤੇ ਕੀਤੇ ਹਮਲੇ ਮਗਰੋਂ ਆਟੋ ਡਰਾਈਵਰ ਨੇ ਨਿਭਾਇਆ ਵਾਅਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੰਮੂ-ਕਸ਼ਮੀਰ ਦੇ ਪੁਲਵਾਮਾ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ ਅੱਜ ਭਾਰਤ ਨੇ ਵੱਡੀ ਕਾਰਵਾਈ ਕਰ.......

Anil Kumar Auto Driver

ਚੰਡੀਗੜ੍ਹ੍: ਜੰਮੂ-ਕਸ਼ਮੀਰ ਦੇ ਪੁਲਵਾਮਾ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ ਅੱਜ ਭਾਰਤ ਨੇ ਵੱਡੀ ਕਾਰਵਾਈ ਕਰਦਿਆਂ ਪਾਕਿਸਤਾਨ ਖਿਲਾਫ ਇਕ ਵਾਰ ਫਿਰ ਸਰਜੀਕਲ ਸਟਰਾਈਕ-2 ਕੀਤੀ ਹੈ। ਚੰਡੀਗੜ੍ਹ੍ ਦੇ ਇੱਕ ਆਟੋ ਡਰਾਈਵਰ ਅਨਿਲ ਕੁਮਾਰ ਨੇ ਭਾਰਤੀ ਹਵਾਈ ਫੌਜ ਵੱਲੋਂ ਪਾਕਿਸਤਾਨ ‘ਤੇ ਕੀਤੇ ਹਮਲੇ ਮਗਰੋਂ ਇੱਕ ਮਹੀਨਾ ਮੁਫ਼ਤ ਸਵਾਰੀਆਂ ਲਿਜਾਣ ਦਾ ਐਲਾਨ ਕੀਤਾ ਹੈ।

ਉਹਨਾਂ ਨੇ ਕਿਹਾ ਕਿ ਭਾਰਤ ਵੱਲੋਂ ਪਾਕਿਸਤਾਨ ਖਿਲਾਫ਼ ਕੀਤੀ ਸਰਜੀਕਲ ਸਟਰਾਈਕ-2 ਕਰਕੇ ਉਹ ਸਵਾਰੀਆਂ ਤੋਂ ਇੱਕ ਮਹੀਨਾ ਕੋਈ ਵੀ ਪੈਸੇ ਨਹੀਂ ਲਵੇਗਾ।ਆਟੋ ਡਰਾਈਵਰ ਅਨਿਲ ਕੁਮਾਰ ਨੇ ਇਸ ਅੱਤਵਾਦੀ ਘਟਨਾ ‘ਤੇ ਦੁੱਖ ਜ਼ਾਹਰ ਕਰਦਿਆਂ ਪ੍ਰ੍ਣ ਲੈਂਦੇ ਹੋਏ ਆਪਣੇ ਆਟੋ ‘ਤੇ ਵੱਡੇ ਪੋਸਟਰ ਲਾ ਦਿੱਤੇ ਹਨ, ਜਿਸ ‘ਤੇ ਲਿਖਿਆ ਹੋਇਆ ਹੈ.....

....ਕਿ ਜਿਸ ਦਿਨ ਸ਼ਹੀਦ ਜਵਾਨਾਂ ਦੀ ਸ਼ਹਾਦਤ ਦਾ ਬਦਲਾ ਲੈ ਲਿਆ ਜਾਵੇਗਾ, ਉਸ ਦਿਨ ਉਹ ਇਕ ਮਹੀਨੇ ਤੱਕ ਫਰੀ ਆਟੋ ਚਲਾਵੇਗਾ ਅਤੇ ਕਿਸੇ ਵੀ ਸਵਾਰੀ ਤੋਂ ਕੋਈ ਪੈਸਾ ਨਹੀਂ ਲਵੇਗਾ। ਜਿਸ ਤੋਂ ਬਾਅਦ ਇਸ ਆਟੋ ਡਰਾਈਵਰ ਅਨਿਲ ਕੁਮਾਰ ਨੇ ਅੱਜ ਆਪਣਾ ਪ੍ਰ੍ਣ ਪੂਰਾ ਕਰਦੇ ਹੋਏ ਮੁਫ਼ਤ ਸਵਾਰੀਆਂ ਲਿਜਾਣ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਸੀਆਰਪੀਐਫ ਦੇ ਕਾਫਲੇ ‘ਤੇ ਅੱਤਵਾਦੀ ਹਮਲਾ ਕੀਤਾ ਗਿਆ ਸੀ।

ਇਸ ਹਮਲੇ ਵਿਚ ਸੀ.ਆਰ.ਪੀ.ਐੱਫ ਦੇ 40 ਜਵਾਨ ਸ਼ਹੀਦ ਹੋ ਗਏ ਸਨ।